ਤੇਲ ਦੀਆਂ ਕੀਮਤਾਂ ’ਤੇ ਬੀਜੇਪੀ ਦੀ ਚਤਰਾਈ, ਸੋਸ਼ਲ ਮੀਡੀਆ ’ਤੇ ਉੱਡਿਆ ਮਖੌਲ
ਅਜਿਹਾ ਕਰਨ ਦੌਰਾਨ ਗ੍ਰਾਫਿਕਸ ਤੋਂ ਸਾਫ ਨਹੀਂ ਸੀ ਕਿ ਪਾਰਟੀ ਦਾ ਸੋਸ਼ਲ ਮੀਡੀਆ ਚਲਾਉਣ ਵਾਲੇ ਆਖਰ ਕਰਨਾ ਕੀ ਚਾਹੁੰਦੇ ਹਨ। ਕਿਉਂਕਿ 16 ਮਈ, 2014 ਨੂੰ ਜੋ ਕੀਮਤ ਸੀ, ਉਹ 56.71 ਰੁਪਏ ਪ੍ਰਤੀ ਲੀਟਰ ਸੀ ਤੇ ਬੀਜੇਪੀ ਦੇ ਟਵੀਟ ਵਿੱਚ ਕੱਲ੍ਹ ਦੀ ਕੀਮਤ 72.82 ਰੁਪਏ ਪ੍ਰਤੀ ਲੀਟਰ ਦਿਖਾਈ ਗਈ। ਹੁਣ ਆਮ ਨਜ਼ਰਾਂ ਵਿੱਚ 72.82 ਰੁਪਏ ਪ੍ਰਤੀ ਲੀਟਰ ਵਾਲੀ ਕੀਮਤ 56.71 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਨਜ਼ਰ ਆ ਰਹੀ ਸੀ। ਪਰ ਬੀਜੇਪੀ ਦਾ ਆਈਟੀ ਸੈੱਲ ਇਸਨੂੰ ਘੱਟ ਕੀਮਤ ਮੰਨ ਰਿਹਾ ਸੀ। ਇਸੇ ਵਜ੍ਹਾ ਕਰਕੇ ਸੋਸ਼ਲ ਮੀਡੀਆ ’ਤੇ ਇਸ ਟਵੀਟ ਦਾ ਰੱਜ ਕੇ ਮਖੌਲ ਉਡਾਇਆ ਗਿਆ।
ਬੀਜੇਪੀ ਦੇ ਟਵੀਟ ਵਿੱਚ ਕਾਂਗਰਸ ਸਰਕਾਰ ਵੇਲੇ ਦੀਆਂ ਤੇਲ ਦੀਆਂ ਕੀਮਤਾਂ ਦੀ ਮੌਜੂਦਾ ਤੇਲ ਕੀਮਤਾਂ ਨਾਲ ਤੁਲਨਾ ਕੀਤੀ ਗਈ ਸੀ। ਅਜਿਹਾ ਕਰਨ ਲਈ ਮਨਮੋਹਨ ਸਰਕਾਰ ਵੇਲੇ 16 ਮਈ, 2014 ਵਾਲੇ ਦਿਨ ਤੇਲ ਦੀਆਂ ਕੀਮਤਾਂ ਦੀ ਤੁਲਨਾ ਕੱਲ੍ਹ ਦੀਆਂ ਮੌਜੂਦਾ ਕੀਮਤਾਂ ਨਾਲ ਕੀਤੀ ਗਈ।
ਇੱਕ ਯੂਜ਼ਰ ਨੇ ਟਵੀਟ ਕੀਤਾ ਕਿ ਬੀਜੇਪੀ ਦੇ ਇਸ ਟਵੀਟ ਤੋਂ ਪਤਾ ਚੱਲਿਆ ਕਿ ਆਖਰ ਪਾਰਟੀ ਨੂੰ ਰਾਫੇਲ ਡੀਲ ਚੰਗਾ ਸੌਦਾ ਕਿਉਂ ਲੱਗਦਾ ਹੈ।
ਇਸ ਟਵੀਟ ਤੋਂ ਬਿਹਤਰ ਟਰੋਲਿੰਗ ਨਹੀਂ ਹੋ ਸਕਦੀ ਕਿਉਂਕਿ ਇਸ ਰਾਹੀਂ ਦੱਸਿਆ ਗਿਆ ਹੈ ਕਿ ਸਰਕਾਰ ਨੂੰ ਨਹੀਂ ਪਤਾ ਕਿ ਤੇਲ ਦੀਆਂ ਕੀਮਤਾਂ ਕਿਸ ਪਾਸੇ ਜਾ ਰਹੀਆਂ ਹਨ।
ਇਸ ਟਵੀਟ ਨੂੰ ਪੋਸਟ ਕਰਕੇ ਕਾਂਗਰਸ ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕੀਤੇ, ਕਿਉਂਕਿ ਇਸ ਟਵੀਟ ਨਾਲ ਉਸਨੇ ਬੀਜੇਪੀ ਨੂੰ ਤੇਲ ਦੀਆਂ ਕੀਮਤਾਂ ਤੇ ਰਾਫੇਲ, ਦੋਵਾਂ ਮੁੱਦਿਆਂ ਵਿੱਚ ਘੇਰ ਲਿਆ ਹੈ।
ਇਸ ਟਵੀਟ ਵਿੱਚ ਬਾਬਾ ਰਾਮਦੇਵ ਨੂੰ ਵੀ ਪੋਸਟ ਕੀਤਾ ਗਿਆ ਹੈ। ਉਨ੍ਹਾਂ ਨੂੰ ਚੌਥੇ ਟੈਬ ’ਚ ਰੱਖਿਆ ਗਿਆ ਜੋ ਤੇਲ ਦੀਆਂ ਸਭਤੋਂ ਵੱਧ ਇਤਿਹਾਸਕ ਕੀਮਤਾਂ ਦਰਸਾਉਂਦਾ ਹੈ।
Rofl Gandhi ਨਾਂ ਦੇ ਮਸ਼ਹੂਰ ਟਰੋਲ ਟਵਿੱਟਰ ਹੈਂਡਲ ਚਲਾਉਣ ਵਾਲੇ ਯੂਜ਼ਰ ਦੇ ਇਸ ਟਵੀਟ ਨੂੰ ਕਾਂਗਰਸ ਨੇ ਵੀ ਟਵੀਟ ਕੀਤਾ ਹੈ। ਬੀਜੇਪੀ ਦੇ ਇਸ ਟਵੀਟ ਨੂੰ ਟਰੋਲ ਕਰਨ ਲਈ ਇਸਨੂੰ ਬੱਸ ਉਲਟਾ ਘੁਮਾ ਦਿੱਤਾ ਹੈ।
ਆਪਣੀ ਆਉਣ ਵਾਲੀ ਫਿਲਮ ‘ਸੂਈ ਧਾਗਾ’ ਸਬੰਧੀ ਪਹਿਲਾਂ ਤੋਂ ਹੀ ਟਰੋਲਿੰਗ ਦਾ ਸ਼ਿਕਾਰ ਅਨੁਕਸ਼ਾ ਸ਼ਰਮਾ ਨੂੰ ਬੀਜੇਪੀ ਦੇ ਇਸ ਟਵੀਟ ਵਿੱਚ ਪੋਸਟ ਕੀਤਾ ਗਿਆ ਹੈ। ਬਿਨ੍ਹਾਂ ਯੂਜ਼ਰ ਦਾ ਨਾਂ ਦੱਸੇ ਕਰੌਪ ਕਰਕੇ ਇਸ ਤਸਵੀਰ ਵਿੱਚ ਲਿਖਿਆ ਗਿਆ ਹੈ ਕਿ ਬੀਜੇਪੀ ਲੋਕਾਂ ਨੂੰ ਬਿਲਕੁਲ ਗੰਵਾਰ ਸਮਝਦੀ ਹੈ। ਮੋਦੀ ਜੀ ਦਾ ਗਣਿਤ ਵੇਖੋ, ਤੇਲ ਦੀਆਂ ਕੀਮਤਾਂ ’ਚ ਕਮੀ ਆਈ ਹੈ।
ਕਾਂਗਰਸ ਦੀ ਅਗਵਾਈ ’ਚ ਕੱਲ੍ਹ ਵਿਰੋਧੀ ਪਾਰਟੀਆਂ ਨੇ ਦੇਸ਼ ਭਰ ਵਿੱਚ ਬੰਦ ਕੀਤਾ। ਵਜ੍ਹਾ ਸੀ ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ। ਇਸਦਾ ਜਵਾਬ ਦੇਣ ਲਈ ਸੱਤਾਧਾਰੀ ਬੀਜੇਪੀ ਪਾਰਟੀ ਨੇ ਇੱਕ ਟਵੀਟ ਕੀਤਾ ਜਿਸਦੀ ਵਜ੍ਹਾ ਕਰਕੇ ਪਾਰਟੀ ਨੂੰ ਜ਼ਬਰਦਸਤ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ।