ਇੰਝ ਲਵੋ ਸਰਕਾਰ ਦੀ Doorstep Delivery Service ਦਾ ਫਾਇਦਾ
ਇਸ ਨੰਬਰ ’ਤੇ ਫਿਲਹਾਲ 40 ਸੇਵਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਰਕਾਰ ਨੇ 100 ਸੇਵਾਵਾਂ ਜੋੜਨ ਦਾ ਟੀਚਾ ਰੱਖਿਆ ਹੈ।
ਸਾਰੀ ਜਾਣਕਾਰੀ ਉਸੇ ਵੇਲੇ ਅਪਲੋਡ ਕਰ ਦਿੱਤੀ ਜਾਏਗੀ। ਇਸ ਬਾਅਦ ਸਰਟੀਫਿਕੇਟ ਤੈਅ ਸਮਾਂ ਸੀਮਾ ਅੰਦਰ ਤੁਹਾਡੇ ਘਰ ਹੀ ਬਣ ਕੇ ਤਿਆਰ ਹੋ ਜਾਏਗਾ। ਜੇ ਤੁਸੀਂ ਚਾਹੋ ਤਾਂ ਇਸ ਨੂੰ ਮੋਬਾਈਲ ਸਹਾਇਕ ਜ਼ਰੀਏ ਵੀ ਆਪਣੇ ਘਰ ਮੰਗਵਾ ਸਕਦੇ ਹੋ ਜਾਂ ਇਸ ਨੂੰ ਆਨਲਾਈਨ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸੇ ਨੰਬਰ ਤੇ ਸ਼ਿਕਾਇਤ ਵੀ ਦਰਜ ਕਰਾਈ ਜਾ ਸਕਦੀ ਹੈ।
ਸਹਾਇਕ ਦੀ ਜ਼ਿੰਮੇਵਾਰੀ ਹੋਏਗੀ ਕਿ ਉਹ ਕਾਲਰ ਦੇ ਘਰ ਜਾਏ ਤੇ ਸਬੰਧਤ ਸਾਰੇ ਦਸਤਾਵੇਜ਼ ਲਏ। ਉਸ ਨੂੰ ਉੱਥੇ ਹੀ ਤੁਰੰਤ ਅਪਲੋਡ ਵੀ ਕਰੇ। ਜੇ ਬਾਇਓਮੀਟਰਕ ਜਾਂਚ ਦੀ ਲੋੜ ਪਏਗੀ ਤਾਂ ਉਹ ਮਸ਼ੀਨ ਵੀ ਨਾਲ ਲੈ ਕੇ ਜਾਏਗਾ।
ਤੁਹਾਡੇ ਦੱਸੇ ਸਮੇਂ ’ਤੇ ਸਹਾਇਕ ਤੁਹਾਡੇ ਘਰ ਪੁੱਜੇਗਾ ਤੇ ਫੋਟੋ ਤੇ ਦਸਤਾਵੇਜ਼ਾਂ ਨੂੰ ਮਸ਼ੀਨ ’ਤੇ ਅਪਲੋਡ ਕਰ ਦਏਗਾ। 50 ਰੁਪਏ ਦੀ ਫੀਸ ਦਾ ਭੁਗਤਾਨ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਵੀ ਕੀਤਾ ਜਾ ਸਕਦਾ ਹੈ ਜਿਸ ਦੀ ਰਸੀਦ ਉਸੇ ਵੇਲੇ ਮਿਲ ਜਾਏਗੀ।
ਸਭ ਤੋਂ ਪਹਿਲਾਂ 1076 ਨੰਬਰ ’ਤੇ ਫੋਨ ਕਰਨਾ ਪਏਗਾ। ਇਸ ਪਿੱਛੋਂ ਮੋਬਾਈਲ ਸਹਾਇਕ ਤੁਹਾਡੇ ਕੋਲੋਂ ਯੋਗਤਾ ਤੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਹਾਸਲ ਕਰੇਗਾ। ਜੇ ਤੁਹਾਤੇ ਕੋਲ ਸਾਰੇ ਲੋੜੀਂਦੇ ਦਸਤਾਵੇਜ਼ ਹੋਣਗੇ ਤਾਂ ਤੁਸੀਂ ਹਫਤੇ ਦੇ ਕਿਸੇ ਵੀ ਦਿਨ ਸਵੇਰੇ 8 ਤੋਂ ਰਾਤ 10 ਵਜੇ ਤਕ ਦਾ ਕੋਈ ਵੀ ਸਮਾਂ ਦੱਸ ਕੇ ਮੋਬਾਈਲ ਸਹਾਇਕ ਨੂੰ ਘਰ ਬੁਲਾ ਸਕਦੇ ਹੋ।
ਦਿੱਲੀ ਸਰਕਾਰ ਨੇ ਦੇਸ਼ ’ਚ ਪਹਿਲੀ ਵਾਰ ਡੋਰਸਟੈੱਪ ਡਿਲਵਰੀ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਹ ਸੇਵਾ ਦਿੱਲੀ ਸਰਕਾਰ ਵੱਲੋਂ ਚਲਾਈ ਜਾਏਗੀ। ਇਸ ਸੇਵਾ ਜ਼ਰੀਏ ਦਿੱਲੀ ਵਾਸੀਆਂ ਨੂੰ ਘਰ ਬੈਠੇ ਸਰਕਾਰੀ ਸਹੂਲਤਾਂ ਦਾ ਫਾਇਦਾ ਮਿਲੇਗਾ।