ਦੁਨੀਆ ਦੇ ਮਹਿੰਗੇ ਤੇ ਸਸਤੇ ਸ਼ਹਿਰਾਂ ਦੀ ਲਿਸਟ 'ਚ ਭਾਰਤੀ ਸ਼ਹਿਰ ਕਿੱਥੇ?
ਦੁਨੀਆ ਦੇ ਸਭ ਤੋਂ ਸਸਤੇ ਸ਼ਹਿਰਾਂ ‘ਚ ਕਰਾਕਸ, ਦਮਿਸ਼ਕ, ਤਾਸ਼ਕੰਦ, ਅਲਮਾਟੀ, ਕਰਾਚੀ, ਲਾਗੋਸ, ਬਿਊਨਸ ਆਈਰਸ ਤੇ ਭਾਰਤ ਦੇ ਬੰਗਲੁਰੂ, ਚੇਨਈ ਤੇ ਦਿੱਲੀ ਸ਼ਾਮਲ ਹਨ।
ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਅਮਰੀਕਾ ਦਾ ਲਾਸ ਏਂਜਲਸ ਤੇ ਇਜਰਾਈਲ ਦੇ ਤਲ ਅਵੀਵ ਦਾ ਨਾਂ ਆਉਂਦਾ ਹੈ।
ਦੱਖਣੀ ਕੋਰੀਆ ਦਾ ਸਿਓਲ, ਡੈਨਮਾਰਕ ਦਾ ਕੋਪਨਹੇਗਨ ਤੇ ਅਮਰੀਕਾ ਦਾ ਨਿਊਯਾਰਕ ਸੰਯੁਕਤ ਤੌਰ ‘ਤੇ ਸੱਤਵੇਂ ਨੰਬਰ ‘ਤੇ ਹੈ।
ਸਵਿੱਟਜ਼ਰਲੈਂਡ ਦਾ ਜ਼ਿਊਰਿਖ ਚੌਥੇ ਸਥਾਨ ‘ਤੇ ਹੈ। ਸਵਿੱਟਜ਼ਰਲੈਂਡ ਦਾ ਜਨੇਵਾ ਤੇ ਜਾਪਾਨ ਦਾ ਯਹਿਰ ਓਸਾਕਾ ਪੰਜਵੇਂ ਸਥਾਨ ‘ਤੇ ਹਨ।
ਇਸ ਸਰਵੇ ‘ਚ 133 ਸ਼ਹਿਰਾਂ ‘ਚ 150 ਚੀਜ਼ਾਂ ਦੀ ਕੀਮਤ ਦਾ ਮੁਲਾਂਕਣ ਕੀਤਾ ਗਿਆ।
‘ਸੀਐਨਐਨ’ ਨੇ ਸਾਲਾਨਾ ਸਰਵੇਖਣ ਰਾਹੀਂ ਕਿਹਾ ਕਿ ਮਹਿੰਗੇ ਹੋਣ ਦੇ ਨਜ਼ਰੀਏ ਨਾਲ ਪੈਰਿਸ, ਹਾਂਗਕਾਂਗ ਤੇ ਸਿੰਗਾਪੁਰ ਟੌਪ ‘ਤੇ ਹਨ।
ਅਰਥਸ਼ਾਸਤਰੀ ਖੁਫੀਆ ਯੂਨਿਟ ਦੇ 2019 ਦੇ ਕਾਸਟ ਆਫ ਲਿਵਿੰਗ ਸਰਵੇ ਮੁਤਾਬਕ ਪੈਰਿਸ, ਸਿੰਗਾਪੁਰ ਤੇ ਹਾਂਗਕਾਂਗ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ‘ਚ ਸ਼ਾਮਲ ਹਨ। ਜਦਕਿ ਰਹਿਣ ਦੇ ਲਿਹਾਜ਼ ਨਾਲ ਦਿੱਲੀ, ਚੇਨਈ ਤੇ ਬੰਗਲੁਰੂ ਸਭ ਤੋਂ ਸਸਤੇ ਸ਼ਹਿਰਾਂ ‘ਚ ਸ਼ਾਮਲ ਹਨ।