✕
  • ਹੋਮ

ਭਾਰਤ 'ਚ 70 ਤੋਂ ਵੱਧ ਤੇ ਗੁਆਂਢੀ ਵੇਚ ਰਹੇ 42 ਰੁਪਏ ਲੀਟਰ ਪੈਟਰੋਲ

ਏਬੀਪੀ ਸਾਂਝਾ   |  17 Sep 2017 02:51 PM (IST)
1

ਭਾਰਤ ਦੇ ਇੱਕ ਹੋਰ ਗੁਆਂਢੀ ਮੁਲਕ ਸ਼੍ਰੀਲੰਕਾ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 53.72 ਰੁਪਏ ਹੈ।

2

ਨੇਪਾਲ ਵਿੱਚ ਪੈਟਰੋਲ 61.35 ਰੁਪਏ ਫ਼ੀ ਲੀਟਰ ਦੀ ਕੀਮਤ 'ਤੇ ਉਪਲਬਧ ਹੈ।

3

ਭਾਰਤ ਦੇ ਮਿੱਤਰ ਦੇਸ਼ ਭੂਟਾਨ ਵਿੱਚ ਇਹ ਕੀਮਤ 62.20 ਰੁਪਏ ਹੈ।

4

ਭਾਰਤ ਦੇ ਮਿੱਤਰ ਦੇਸ਼ ਅਫਗਾਨਿਸਤਾਨ ਵਿੱਚ ਇਸ ਦੀ ਕੀਮਤ 41.14 ਰੁਪਏ ਹੈ।

5

ਗੁਆਂਢੀ ਮੁਲਕ ਚੀਨ ਵਿੱਚ ਵੀ ਇਸ ਦੀ ਕੀਮਤ ਭਾਰਤ ਤੋਂ ਜ਼ਿਆਦਾ ਨਹੀਂ। ਇੱਥੇ 64.42 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ।

6

ਭਾਰਤ ਵਾਂਗ ਪਾਕਿਸਤਾਨ ਵੀ ਤੇਲ ਦੀ ਦਰਾਮਦ ਹੀ ਕਰਦਾ ਹੈ। ਦੇਸ਼ ਵਿੱਚ ਤੇਲ ਰਿਜ਼ਰਵ ਦੀ ਹਾਲਤ ਖਸਤਾ ਹੈ ਪਰ ਫਿਰ ਵੀ ਇੱਥੇ ਇੱਕ ਲੀਟਰ ਪੈਟਰੋਲ 42 ਰੁਪਏ ਤੋਂ ਥੋੜਾ ਜ਼ਿਆਦਾ ਕੀਮਤ 'ਤੇ ਵਿਕ ਰਿਹਾ ਹੈ।

7

ਪਿਛਲੇ ਥੋੜ੍ਹੇ ਸਮੇਂ ਵਿੱਚ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਹਾਲਾਤ ਇਹ ਹਨ ਕਿ 2 ਜੁਲਾਈ ਤੋਂ 14 ਸਤੰਬਰ ਦਰਮਿਆਨ ਇੱਕ ਲੀਟਰ ਪੈਟਰੋਲ ਦਾ ਮੁੱਲ 63 ਤੋਂ ਵਧ ਕੇ 70 ਰੁਪਏ 39 ਪੈਸੇ ਤਕ ਪਹੁੰਚ ਗਿਆ। ਇਸੇ ਤਰ੍ਹਾਂ ਮੁੰਬਈ ਵਿੱਚ ਇੱਕ ਲੀਟਰ ਤੇਲ ਦੀ ਕੀਮਤ 74 ਰੁਪਏ 30 ਪੈਸੇ ਤੋਂ ਵਧ ਕੇ 79 ਰੁਪਏ 50 ਪੈਸੇ ਤਕ ਪਹੁੰਚ ਗਿਆ ਹੈ। ਇਸ ਕਾਰਨ ਮੋਦੀ ਸਰਕਾਰ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਆਓ ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਗੁਆਂਢੀ ਤੇ ਹੋਰ ਮਿੱਤਰ ਮੁਲਕਾਂ ਵਿੱਚ ਪੈਟਰੋਲ ਦੀ ਕੀ ਕੀਮਤ ਹੈ।

  • ਹੋਮ
  • ਭਾਰਤ
  • ਭਾਰਤ 'ਚ 70 ਤੋਂ ਵੱਧ ਤੇ ਗੁਆਂਢੀ ਵੇਚ ਰਹੇ 42 ਰੁਪਏ ਲੀਟਰ ਪੈਟਰੋਲ
About us | Advertisement| Privacy policy
© Copyright@2026.ABP Network Private Limited. All rights reserved.