ਨਵੇਂ ਸਾਲ ਮੌਕੇ ਪਹਾੜਾਂ 'ਤੇ ਵਰ੍ਹੀ ਬਰਫ਼, ਬਾਰਸ਼ ਦੇ ਚੇਤਾਵਨੀ, ਪੰਜਾਬ ’ਚ ਵਧੇਗੀ ਠੰਢ
ਏਬੀਪੀ ਸਾਂਝਾ | 01 Jan 2019 02:52 PM (IST)
1
4 ਜਨਵਰੀ ਤੋਂ ਇੱਕ ਹੋਰ ਗੜਬੜੀ ਆ ਰਹੀ ਹੈ ਜਿਸ ਦਾ ਅਸਰ 6 ਜਨਵਰੀ ਤਕ ਰਹੇਗਾ। ਪੰਜ ਤੇ 6 ਜਨਵਰੀ ਨੂੰ ਚੰਬਾ, ਮੰਡੀ, ਕਿਨੌਰ, ਕੁੱਲੂ ਤੇ ਮੰਡੀ ਵਿੱਚ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
2
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਾਰਨ ਪਹਿਲੀ ਤੇ ਦੋ ਜਨਵਰੀ ਨੂੰ ਉਤਲੇ ਇਲਾਕਿਆਂ ਵਿੱਚ ਬਰਫ਼ਬਾਰੀ ਤੇ ਕੁਝ ਹੇਠਲੇ ਖੇਤਰਾਂ ਵਿੱਚ ਬਾਰਸ਼ ਦੀ ਸੰਭਾਵਨਾ ਹੈ।
3
ਇਸ ਦਾ ਅਸਰ ਪੰਜਾਬ, ਹਰਿਆਣਾ ਤੇ ਦਿੱਲੀ ਵਰਗੇ ਮੈਦਾਨੀ ਇਲਾਕਿਆਂ ਵਿੱਚ ਵੀ ਰਹੇਗਾ। ਆਉਣ ਵਾਲੇ ਦਿਨਾਂ ਅੰਦਰ ਠੰਢ ਵਧ ਸਕਦੀ ਹੈ।
4
ਅਗਲੇ ਛੇ ਦਿਨਾਂ ਤਕ ਸੂਬੇ ਦਾ ਮੌਸਮ ਖ਼ਰਾਬ ਰਹੇਗਾ ਪਰ 6 ਜਨਵਰੀ ਤਕ ਮੌਸਮ ਬਦਲ ਸਕਦਾ ਹੈ।
5
ਸ਼ਿਮਲਾ: ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਬੱਦਲਾਂ ਨਾਲ ਢੱਕਿਆ ਗਿਆ ਹੈ। ਮੌਸਮ ਵਿਭਾਗ ਨੇ 4 ਤੇ 5 ਜਨਵਰੀ ਨੂੰ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ।