ਹੁੰਡਾਈ ਵੈਨਿਊ ਤੇ ਫੋਰਡ ਈਕੋਸਪਰਟ ਦਾ ਕਰਵਾਇਆ ਮਕਾਬਲਾ ਜਾਣੋ ਕਿਹੜੀ ਬਿਹਤਰ
100 ਕਿਮੀ ਦੀ ਸਪੀਡ ‘ਤੇ ਫੋਰਡ ਬ੍ਰੇਕ ਲੱਗਣ ‘ਤੇ 42.78 ਮੀਟਰ ‘ਤੇ ਜਾ ਕੇ ਰੁਕੀ ਜਦਕਿ ਵੈਨਿਊ ਦੀ ਬ੍ਰੇਕ ਲੱਗਣ ‘ਤੇ ਉਹ 42.98 ਮੀਟਰ ‘ਤੇ ਜਾ ਕੇ ਰੁਕੀ।
ਇਸ ਤੋਂ ਇਲਾਵਾ ਦੋਵਾਂ ‘ਚ ਇੱਕੋ ਜਿਹਾ ਬ੍ਰੇਕਿੰਗ ਸਿਸਟਮ ਦਿੱਤਾ ਗਿਆ ਹੈ। ਜਦਕਿ ਇਨ੍ਹਾਂ ਦੀ ਬ੍ਰੇਕਿੰਗ ਸਮਰੱਥਾ ਬਿਲਕੁਲ ਵੱਖਰੀ ਹੈ। ਇਸ ਟੈਸਟ ‘ਚ ਫੋਰਡ ਈਕੋਸਪੋਰਟ ਅੱਗੇ ਰਹੀ।
ਸਬ-4 ਮੀਟਰ ਐਸਯੂਵੀ ਸੈਗਮੈਂਟ ‘ਚ ਇਸ ਦਾ ਮੁਕਾਬਲਾ ਫੋਰਡ ਈਕੋਸਪੋਰਟ ਨਾਲ ਹੈ। ਇਸ ਤੋਂ ਬਾਅਦ ਸਵਾਲ ਉੱਠਦਾ ਹੈ ਮਾਈਲੇਜ਼ ਤੇ ਪ੍ਰਫਾਰਮੈਂਸ ਦਾ। ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਵਾਲੇ ਹਾਂ।
ਹੁੰਡਾਈ ਕਾਰ ਕੰਪਨੀ ਨੇ ਹਾਲ ਹੀ ‘ਚ ਵੈਨਿਊ ਐਸਯੂਵੀ ਲੌਂਚ ਕੀਤੀ ਜਿਸ ਦੀ ਇਨ੍ਹੀਂ ਦਿਨੀਂ ਕਾਫੀ ਚਰਚਾ ਹੈ। ਇਸ ਦੀ ਕੀਮਤ, ਡਿਜ਼ਾਇਨ ਤੇ ਫੀਚਰ ਗਾਹਕਾਂ ਨੂੰ ਪਸੰਦ ਆ ਰਹੇ ਹਨ।
ਫੋਰਡ ਨੂੰ ਇਹੀ ਰਫ਼ਤਾਰ ਹਾਸਲ ਕਰਨ ‘ਚ 12.51 ਸੈਕਿੰਡ ਦਾ ਸਮਾਂ ਲੱਗਿਆ। 20 ਤੋਂ 80 ਕਿਮੀ ਪ੍ਰਤੀ ਘੰਟਾ ਦੇ ਮਾਮਲੇ ‘ਚ ਵੀ ਵੇਨਿਊ ਕੁਝ ਸੈਕਿੰਡ ਤੋਂ ਅੱਗੇ ਰਹੀ।
ਐਕਸੀਲਰੇਸ਼ਨ ਟੇਸਟ ‘ਚ ਵੈਨਿਊ ਅੱਗੇ ਨਿਕਲੀ। ਉਸ ਨੂੰ 0 ਤੋਂ 100 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਪਾਉਣ ‘ਚ ਮਹਿਜ਼ 11.24 ਸੈਕਿੰਡ ਦਾ ਸਮਾਂ ਲੱਗਿਆ।