ਕਸ਼ਮੀਰ 'ਚ ਡਿਊਟੀ ਜਾਣ ਤੋਂ ਪਹਿਲਾਂ ‘ਲੈਫਟੀਨੈਂਟ ਕਰਨਲ ਧੋਨੀ’ ਦੀਆਂ ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 31 Jul 2019 03:40 PM (IST)
1
2
3
4
ਧੋਨੀ ਨੇ ਸਾਲ 2015 ‘ਚ ਸੈਨਾ ਦੀ 106 (ਟੀਏ) ਬਟਾਲੀਅਨ ਜੁਆਇਨ ਕੀਤੀ ਸੀ। ਧੋਨੀ ਨੇ ਪੈਰਾ ਸੈਂਟਰ ‘ਚ ਪੰਜ ਪੈਰਾ-ਜੰਪ ਲਾਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੈਨਾ ਦਾ ਪੈਰਾ ਬੈਜ ਵੀ ਦਿੱਤਾ ਗਿਆ ਸੀ।
5
ਉਨ੍ਹਾਂ ਦੀ ਤਾਇਨਾਤੀ ਅੱਜ ਯਾਨੀ 31 ਜੁਲਾਈ ਤੋਂ 15 ਅਗਸਤ ਤਕ ਆਰਆਰ ਦੇ ਵਿਕਟਰ ਫੋਰਸ ‘ਚ ਰਹੇਗੀ।
6
ਐਮਐਸ ਧੋਨੀ ਨੂੰ ਭਾਰਤੀ ਸੈਨਾ ਦੀ ਨੈਸ਼ਨਲ ਰਾਈਫਲਸ ‘ਚ ਤਾਇਨਾਤ ਕੀਤਾ ਗਿਆ ਹੈ।
7
ਇਨ੍ਹਾਂ ਤਸਵੀਰਾਂ ‘ਚ ਧੋਨੀ ਨੇ ਬਲੈਕ ਟੀ-ਸ਼ਰਟ ਨਾਲ ਵਰਦੀ ਦੇ ਰੰਗ ਵਰਗੀ ਕਾਰਗੋ ਪਾਈ ਹੈ। ਦੱਸ ਦਈਏ ਕਿ ਅੱਜ ਤੋਂ ਉਹ ਜੰਮੂ-ਕਸ਼ਮੀਰ ‘ਚ ਆਪਣੀ ਬਟਾਲੀਅਨ ਨਾਲ 15 ਦਿਨਾਂ ਤਕ ਅੱਤਵਾਦੀਆਂ ਖਿਲਾਫ ਆਪ੍ਰੇਸ਼ਨ ‘ਚ ਹਿੱਸਾ ਲੈਣਗੇ।
8
ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਸੈਨਾ ਦੇ ਲੈਫਟੀਨੈਂਟ ਕਰਨਲ ਮਹੇਂਦਰ ਸਿੰਘ ਧੋਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਧੋਨੀ ਦੀਆਂ ਇਹ ਤਸਵੀਰਾਂ ਜੰਮੂ-ਕਸ਼ਮੀਰ ਰਵਾਨਾ ਹੋਣ ਤੋਂ ਪਹਿਲਾਂ ਦੀਆਂ ਹਨ।