ਭਾਰਤ-ਪਾਕਿ ਵਿਚਾਲੇ ਮੁੜ 'ਸ਼ਾਂਤੀ', ਸਮਝੌਤੇ ਦਾ ਸੁਨੇਹਾ ਲਿਆਈ ਐਕਸਪ੍ਰੈੱਸ
ਏਬੀਪੀ ਸਾਂਝਾ | 04 Mar 2019 01:35 PM (IST)
1
2
3
ਐਤਵਾਰ ਨੂੰ ਪੁਰਾਣੀ ਦਿੱਲੀ ਤੋਂ ਲਾਹੌਰ ਲਈ ਸਮਝੌਤਾ ਐਕਸਪ੍ਰੈਸ ਵਿੱਚ ਸਿਰਫ 12 ਯਾਤਰੀ ਸਵਾਰ ਹੋਏ। ਇਸ ਦੇ ਕੁੱਲ 10 ਡੱਬੇ ਹਨ।
4
ਪਾਕਿਸਤਾਨ ਰੇਡੀਓ ਮੁਤਾਬਕ ਸੋਮਵਾਰ ਨੂੰ ਦਿੱਲੀ ਲਈ ਰਵਾਨਾ ਹੋਈ ਰੇਲ ਵਿੱਚ ਕਰੀਬ 150 ਯਾਤਰੀ ਸਵਾਰ ਹਨ।
5
ਸ਼ਿਮਲਾ ਸਮਝੌਤੇ ਦੇ ਤਹਿਤ 22 ਜੁਲਾਈ, 1976 ਨੂੰ ਇਸ ਰੇਲ ਸੇਵਾ ਦੀ ਸ਼ੁਰੂਆਤ ਹੋਈ ਸੀ।
6
ਇਸ ਵਿੱਚ ਛੇ ਸਲੀਪਰ ਡੱਬੇ ਤੇ ਇੱਕ ਏਸੀ 3 ਟਾਇਰ ਕੋਚ ਹੈ।
7
ਇਹ ਰੇਲ ਸੋਮਵਾਰ ਤੇ ਵੀਰਵਾਰ ਨੂੰ ਲਾਹੌਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ।
8
ਇਸ ਮਗਰੋਂ ਭਾਰਤੀ ਰੇਲ ਨੇ ਵੀ ਰੇਲ ਬੰਦ ਕਰ ਦਿੱਤੀ ਸੀ। ਹੁਣ ਦੋਵਾਂ ਪਾਸਿਆਂ ਤੋਂ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ।
9
ਪੁਲਵਾਮਾ ਅੱਤਵਾਦੀ ਹਮਲੇ ਤੇ ਉਸ ਦੇ ਬਾਅਦ ਭਾਰਤ ਦੀ ਕਾਰਵਾਈ ਪਿੱਛੋਂ ਦੋਵਾਂ ਦੇਸ਼ਾਂ ਵਿਚਾਲੇ ਤਲਖੀ ਵਧ ਗਈ ਸੀ ਜਿਸ ਮਗਰੋਂ 28 ਫਰਵਰੀ ਨੂੰ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਸੀ।
10
ਪਾਕਿਸਤਾਨ ਨੇ ਅੱਜ ਫਿਰ ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਬਹਾਲ ਕਰ ਦਿੱਤੀ ਹੈ।