18ਵੀਆਂ ਏਸ਼ੀਅਨ ਖੇਡਾਂ: ਤਸਵੀਰਾਂ ਵਿੱਚ ਜਾਣੋ, ਕਿਸ ਨੇ ਜਿੱਤੇ ਕਿੰਨੇ ਮੈਡਲ
ਉੱਥੇ ਹੀ ਪੁਰਸ਼ ਟੀਮ ਨੇ ਰਿਲੇ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜੇਕਰ ਮੈਡਲ ਸੂਚੀ ਦੀ ਗੱਲ ਕਰੀਏ ਤਾਂ ਭਾਰਤ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤਕ 13 ਸੋਨ, 20 ਚਾਂਦੀ ਤੇ 25 ਕਾਂਸੇ ਦੇ ਤਗ਼ਮੇ ਜਿੱਤੇ ਹਨ। 111 ਸੋਨ ਤਗ਼ਮਿਆਂ ਸਮੇਤ ਕੁੱਲ 239 ਤਗ਼ਮੇ ਜਿੱਤ ਕੇ ਚੀਨ ਪਹਿਲੇ ਸਥਾਨ 'ਤੇ ਮੌਜੂਦ ਹੈ।
ਰਿਲੋ ਦੌੜ ਵਿੱਚ ਭਾਰਤੀ ਮਹਿਲਾ ਟੀਮ ਨੇ ਗੋਲਡ ਮੈਡਲ ਜਿੱਤ ਕੇ ਵਿਕਟਰੀ ਸਾਈਨ ਵੀ ਬਣਾਇਆ।
ਔਰਤਾਂ ਦੌੜਾਕਾਂ ਦੀ ਟੀਮ ਦੀਆਂ ਪੁਵਾਮਾ ਰਾਜੂ ਨੇ 4x400 ਮੀਟਰ ਰਿਵੇ ਦੌੜ ਵਿੱਚ ਹਿਮਾ ਦਾਸ, ਸਰਿਤਾਬੇਨ ਗਾਇਕਵਾੜ ਤੇ ਵਿਸਮਾਇਆ ਵੇਲੁਵਾਕੋਰੋਥ ਦੀ ਜੋੜੀ ਨੇ ਤਿੰਨ ਮਿੰਟ 28.72 ਸੈਕੰਡ ਦੇ ਸਮੇਂ ਅੰਦਰ ਭਾਰਤ ਦੀ ਝੋਲੀ ਦਿਨ ਦਾ ਦੂਜਾ ਸੋਨ ਤਗ਼ਮਾ ਪਾਇਆ।
ਇਨ੍ਹਾਂ ਤੋਂ ਬਾਅਦ ਚਿੱਤਰਾ ਨੇ 1500 ਮੀਟਰ ਦੀ ਔਰਤਾਂ ਦੀ ਦੌੜ ਵਿੱਚ ਸੋਨ ਤਗ਼ਮਾ ਜਿੱਤਿਆ।
ਭਾਰਤੀ ਅਥਲੀਟ ਸੀਮਾ ਪੂਨੀਆ ਨੇ ਔਰਤਾਂ ਦੇ ਡਿਸਕਸ ਥ੍ਰੋਅ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ।
ਮੈਡਲ ਜਿੱਤਣ ਤੋਂ ਪਹਿਲਾਂ ਜਿਨਸਨ ਦੌੜ ਵਿੱਚ ਵਿਰੋਧੀ ਖਿਡਾਰੀਆਂ ਨੂੰ ਇਸ ਤਰ੍ਹਾਂ ਪਛਾੜਦੇ ਹੋਏ ਦਿਖੇ।
ਇੰਡੋਨੇਸ਼ੀਆ ਵਿੱਚ ਚੱਲ ਰਹੀਆਂ 18ਵੀਆਂ ਏਸ਼ੀਅਨ ਖੇਡਾਂ ਦੀ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਜਿਨਸਨ ਜਾਨਸਨ ਨੇ ਸੋਨ ਤਗ਼ਮਾ ਜਿੱਤਿਆ ਹੈ।