✕
  • ਹੋਮ

ਭਾਰਤੀ ਨੇ ਵਿਦੇਸ਼ੀ ਧਰਤੀ 'ਤੇ ਬਣਾਇਆ ਵੱਖਰਾ ਦੇਸ਼, ਪਿਤਾ ਨੂੰ ਐਲਾਨਿਆ ਰਾਸ਼ਟਰਪਤੀ

ਏਬੀਪੀ ਸਾਂਝਾ   |  16 Nov 2017 12:39 PM (IST)
1

ਇਸ ਤਰ੍ਹਾਂ ਹੁਣ ਉਹ ਦਾਅਵਾ ਕਰ ਸਕਦਾ ਹੈ ਕਿ ਇਹ ਉਸ ਦੀ ਜਗ੍ਹਾ ਹੈ। ਹੁਣ ਉਹ ਚਾਹੁੰਦਾ ਹੈ ਕਿ ਯੂ.ਏ.ਐਨ. ਇਸ ਇਲਾਕੇ ਲਈ ਉਸ ਨੂੰ ਮਾਨਤਾ ਦੇਵੇ।

2

ਇਹ ਸੂਡਾਨ ਤੇ ਮਿਸਰ ਵਿਚਾਲੇ ਮੌਜੂਦ ਛੋਟਾ ਜਿਹਾ ਇਲਾਕਾ ਹੈ, ਜਿਸ ਨੂੰ ਬੀਰ ਤਾਵਿਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 1902 'ਚ ਅੰਗਰੇਜ਼ਾਂ ਨੇ ਜਦ ਇਲਾਕੇ ਦੀ ਸੀਮਾਬੰਦੀ ਕੀਤੀ ਤਾਂ ਇਹ ਗ਼ੈਰ ਦਾਅਵਾਗ੍ਰਸਤ ਇਲਾਕਾ ਬਣ ਕੇ ਰਹਿ ਗਿਆ। ਮਿਸਰ ਨੂੰ ਲੱਗਦਾ ਹੈ ਕਿ ਇਹ ਸੂਡਾਨ ਦਾ ਖੇਤਰ ਹੈ ਤੇ ਸੂਡਾਨ ਨੂੰ ਮਿਸਰ ਦਾ।

3

ਅਸਲ ਵਿੱਚ ਇੰਦੌਰ ਦੇ ਸੁਯਸ਼ ਦੀਕਸ਼ਤ ਨੇ ਸੂਡਾਨ ਤੇ ਮਿਸਰ ਵਿਚਾਲੇ ਮੌਜੂਦ ਛੋਟੇ ਜਿਹੇ ਇਲਾਕੇ ਵਿੱਚ ਦੇਸ਼ ਬਣਾਇਆ ਹੈ। ਉਸ ਨੇ ਇਸ ਦੇਸ਼ ਦਾ ਨਾਂ 'ਕਿੰਗਡਮ ਆਫ਼ ਦੀਕਸ਼ਤ' ਰੱਖਿਆ ਹੈ।

4

ਹੁਣ ਤੱਕ ਕਿਸੇ ਨੇ ਵੀ ਇਸ 'ਤੇ ਦਾਅਵਾ ਨਹੀਂ ਕੀਤਾ ਸੀ। ਦੀਕਸ਼ਤ ਨੇ ਕਿਹਾ ਕਿ ਇਸ ਇਲਾਕੇ 'ਤੇ ਦਾਅਵਾ ਕਰਨ ਲਈ ਉਸ ਨੇ ਬੂਟੇ ਲਾਏ ਤੇ ਉਨ੍ਹਾਂ ਨੂੰ ਪਾਣੀ ਦਿੱਤਾ।

5

ਇਸ ਦੇਸ਼ ਦੀ ਨਾਗਰਿਕਤਾ ਲੈਣ ਤੇ ਸਬੰਧੀ ਅਹੁਦੇ 'ਤੇ ਨਿਯੁਕਤੀ ਲਈ ਇੱਕ ਵੈੱਬਸਾਈਟ ਵੀ ਬਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਦੌਰ ਦੇ ਨੌਜਵਾਨ ਸੁਯਸ਼ ਦੀਕਸ਼ਤ ਨੇ ਖੁਦ ਨੂੰ ਕਿੰਗਡਮ ਆਫ਼ ਦੀਕਸ਼ਤ ਦਾ ਰਾਜਾ ਐਲਾਨਿਆ ਹੈ।

6

ਭਾਰਤ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਵਿਦੇਸ਼ ਵਿੱਚ ਨਵਾਂ ਦੇਸ਼ ਬਣਾ ਲਿਆ ਹੈ।

7

ਇਸ ਦੇ ਨਾਲ ਹੀ ਖੁਦ ਨੂੰ ਉੱਥੋਂ ਦਾ ਰਾਜਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਆਪਣੇ ਪਿਤਾ ਨੂੰ ਰਾਸ਼ਟਰਪਤੀ ਬਣਾਇਆ ਹੈ। ਰਾਸ਼ਟਰੀ ਪਸ਼ੂ ਕਿਰਲੀ ਨੂੰ ਐਲਾਨਿਆ ਹੈ।

  • ਹੋਮ
  • ਭਾਰਤ
  • ਭਾਰਤੀ ਨੇ ਵਿਦੇਸ਼ੀ ਧਰਤੀ 'ਤੇ ਬਣਾਇਆ ਵੱਖਰਾ ਦੇਸ਼, ਪਿਤਾ ਨੂੰ ਐਲਾਨਿਆ ਰਾਸ਼ਟਰਪਤੀ
About us | Advertisement| Privacy policy
© Copyright@2025.ABP Network Private Limited. All rights reserved.