iPhone 11 Series: ਅਮਰੀਕਾ ਤੇ ਦੁਬਈ 'ਚ ਭਾਰਤ ਨਾਲੋਂ 30 ਹਜ਼ਾਰ ਰੁਪਏ ਤਕ ਸਸਤੇ ਮਿਲ ਰਹੇ ਨਵੇਂ iPhone
ਆਈਫੋਨ 11 ਦਾ 64GB ਸਟੋਰੇਜ ਵਰਸ਼ਨ 27 ਸਤੰਬਰ ਤੋਂ ਭਾਰਤ 'ਚ 64,900 ਰੁਪਏ ਦੀ ਕੀਮਤ' ਤੇ ਖਰੀਦਣ ਲਈ ਉਪਲੱਬਧ ਹੋਵੇਗਾ। ਅਮਰੀਕਾ ਵਿੱਚ ਇਹ ਵਰਸ਼ਨ 699 ਡਾਲਰ ਵਿੱਚ ਖਰੀਦਣ ਲਈ ਉਪਲੱਬਧ ਹੈ, ਜੋ ਕਿ ਭਾਰਤ ਵਿੱਚ 49,600 ਰੁਪਏ ਦੇ ਬਰਾਬਰ ਹੈ।
Download ABP Live App and Watch All Latest Videos
View In Appਇਸ ਦੇ ਨਾਲ ਹੀ ਦੁਬਈ ਦੀ ਕਰੰਸੀ ਦੇ ਅਨੁਸਾਰ ਆਈਫੋਨ 11 ਦੀ ਕੀਮਤ ਲਗਪਗ 57 ਹਜ਼ਾਰ ਰੁਪਏ ਹੈ। 128 ਜੀਬੀ ਸਟੋਰੇਜ ਵੇਰੀਐਂਟ ਭਾਰਤ 'ਚ 69,900 ਰੁਪਏ 'ਚ ਉਪਲੱਬਧ ਹੋਣਗੇ। ਅਮਰੀਕਾ ਵਿਚ, ਇਸ ਰੂਪ ਨੂੰ 749 ਡਾਲਰ (ਲਗਭਗ 53,000 ਰੁਪਏ) ਵਿੱਚ ਖਰੀਦਿਆ ਜਾ ਸਕਦਾ ਹੈ। ਇਹੀ ਵਰਸ਼ਨ ਦੁਬਈ 'ਚ ਕਰੀਬ 62 ਹਜ਼ਾਰ ਰੁਪਏ ਦੀ ਕੀਮਤ 'ਤੇ ਖਰੀਦਣ ਲਈ ਉਪਲੱਬਧ ਹੋਵੇਗਾ।
ਭਾਰਤ ਵਿੱਚ ਆਈਫੋਨ 11 ਪ੍ਰੋ ਦੇ 64 ਜੀਬੀ ਸਟੋਰੇਜ ਵਰਸ਼ਨ ਲਈ 99,900 ਰੁਪਏ ਦੀ ਕੀਮਤ ਨਿਰਧਾਰਤ ਕੀਤੀ ਗਈ ਹੈ। ਭਾਰਤ ਤੇ ਅਮਰੀਕਾ ਵਿੱਚ ਆਈਫੋਨ 11 ਪ੍ਰੋ ਦੀ ਕੀਮਤ ਵਿੱਚ ਤਕਰੀਬਨ 29 ਹਜ਼ਾਰ ਰੁਪਏ ਦਾ ਫ਼ਰਕ ਹੈ। ਆਈਫੋਨ 11 ਪ੍ਰੋ ਦਾ 64 ਜੀਬੀ ਵਰਸ਼ਨ ਅਮਰੀਕਾ ਵਿੱਚ 999 ਅਮਰੀਕੀ ਡਾਲਰ (ਲਗਭਗ 70,900 ਰੁਪਏ) ਵਿੱਚ ਖਰੀਦਿਆ ਜਾ ਸਕਦਾ ਹੈ। ਆਈਫੋਨ 11 ਪ੍ਰੋ ਦਾ 64 ਜੀਬੀ ਵਰਸ਼ਨ ਦੁਬਈ 'ਚ ਲਗੁਗ 81,500 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਆਈਫੋਨ ਪ੍ਰੋ ਮੈਕਸ ਦੇ 64 ਜੀਬੀ ਸਟੋਰੇਜ ਵਰਸ਼ਨ ਦੀ ਕੀਮਤ ਭਾਰਤ ਲਈ 1,09,900 ਰੁਪਏ ਰੱਖੀ ਗਈ ਹੈ। ਅਮਰੀਕਾ ਵਿੱਚ ਇਸ ਨੂੰ 1,099 ਡਾਲਰ (ਲਗਪਗ 78,000) ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਮਾਡਲ ਨੂੰ ਦੁਬਈ ਵਿੱਚ ਤਕਰੀਬਨ 90 ਹਜ਼ਾਰ ਰੁਪਏ ਦੀ ਕੀਮਤ ਵਿੱਚ ਖਰੀਦਿਆ ਜਾ ਸਕਦਾ ਹੈ।
iPhone 11 Series: ਇੱਕ ਹਫ਼ਤਾ ਪਹਿਲਾਂ ਐਪਲ ਨੇ ਆਪਣੀ ਨਵੀਂ 11 ਸੀਰੀਜ਼ ਦੇ ਆਈਫੋਨ ਲਾਂਚ ਕੀਤੇ। ਐਪਲ ਦੇ ਨਵੇਂ ਆਈਫੋਨਜ਼ 27 ਸਤੰਬਰ ਤੋਂ ਭਾਰਤ ਵਿੱਚ ਮਿਲਣੇ ਸ਼ੁਰੂ ਹੋ ਜਾਣਗੇ। ਐਪਲ ਨੇ ਭਾਰਤ ਲਈ ਆਈਫੋਨ 11 ਦੀ ਸ਼ੁਰੂਆਤੀ ਕੀਮਤ 64,900 ਰੁਪਏ ਨਿਰਧਾਰਤ ਕੀਤੀ ਹੈ। ਹਾਲਾਂਕਿ, ਭਾਰਤ ਦੇ ਮੁਕਾਬਲੇ, ਆਈਫੋਨ 11 ਤੇ ਦੂਜੇ ਮਾਡਲਾਂ ਦੀ ਕੀਮਤ ਦੁਬਈ ਤੇ ਅਮਰੀਕਾ ਵਿੱਚ ਕਾਫੀ ਘੱਟ ਹੈ।
- - - - - - - - - Advertisement - - - - - - - - -