IPL-12 'ਚ ਕਿਸ ਨੂੰ ਮਿਲਿਆ ਕਿਹੜਾ ਐਵਾਰਡ ਤੇ ਜਿੱਤੇ ਕਿੰਨੇ ਦੇ ਇਨਾਮ, ਇੱਥੇ ਪੜ੍ਹੋ
ਪੰਜਾਬ ਕ੍ਰਿਕੇਟ ਐਸੋਸੀਏਸ਼ਨ ਅਤੇ ਹੈਦਰਾਬਾਦ ਕ੍ਰਿਕੇਟ ਐਸੋਸੀਏਸ਼ਨ ਨੂੰ ਇਸ ਸਾਲ ਬੇਸਟ ਮੈਦਾਨ ਅਤੇ ਬੇਸਟ ਪਿਚ ਦੇ ਐਵਾਰਡ ਨਾਲ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਦੋਵਾਂ ਨੂੰ ਸਾਂਝੇ ਤੌਰ ‘ਤੇ 25 ਲੱਖ ਰੁਪਏ ਦਾ ਇਨਾਮ ਮਿਲਿਆ ਹੈ।
Download ABP Live App and Watch All Latest Videos
View In Appਆਈਪੀਐਲ 12 ‘ਚ ਸਭ ਤੋਂ ਤੇਜ਼ ਅਰਧ ਸੈਂਕੜਾ ਹਾਰਦਿਕ ਪਾਂਡਿਆ ਦੇ ਨਾਂਅ ਰਿਹਾ। ਉਸ ਨੇ 17 ਬਾਲਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
19 ਸਾਲਾ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਅਮੇਜ਼ਿੰਗ ਪਲੇਅਰ ਆਫ਼ ਆਈਪੀਐਲ 2019 ਚੁਣਿਆ ਗਿਆ।
ਸਨਰਾਈਜ਼ੀਰਸ ਹੈਦਰਾਬਾਦ ਦੀ ਟੀਮ ਨੂੰ ਆਈਪੀਐਲ 12 ‘ਚ ਫੇਅਰਪਲੇਅ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸੁਰੇਸ਼ ਰੈਨਾ ਨੇ ਲੀਗ ਦੌਰਾਨ ਡੀਪ ਪੁਆਇੰਟ ‘ਤੇ ਉੱਚੀ ਛਾਲ ਮਾਰ ਇੱਕ ਹੱਥ ਨਾਲ ਕੈਚ ਫੜਿਆ ਜਿਸ ਨੂੰ ਲੀਗ ਦਾ ਬੈਸਟ ਕੈਚ ਚੁਣਿਆ ਗਿਆ।
ਕੈਰੇਬੀਆਈ ਬੱਲੇਬਾਜ਼ ਆਂਦਰੇ ਰਸੇਲ ਨੂੰ ਬੇਸਟ ਸਟ੍ਰਾਈਕਰੇਟ ਨਾਲ ਬੱਲੇਬਾਜ਼ੀ ਕਰਨ ਦੇ ਐਵਾਰਡ ਨਾਲ ਵੀ ਨਿਵਾਜਿਆ ਗਿਆ। ਉਸ ਨੇ ਆਈਪੀਐਲ 12 ‘ਚ 204.81 ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 249 ਬਾਲਾਂ ‘ਚ 510 ਦੌੜਾਂ ਬਣਾਈਆਂ ਸਨ।
ਸਨਰਾਈਜ਼ਰਸ ਹੈਦਰਾਬਾਦ ਲਈ ਇੱਕ ਸਾਲ ਲੰਬੇ ਵਕਫੇ ਤੋਂ ਬਾਅਦ ਵਾਪਸੀ ਕਰਨ ਵਾਲੇ ਡੇਵਿਡ ਵਾਰਨਰ ਨੇ 12 ਮੈਚਾਂ ‘ਚ 692 ਦੌੜਾਂ ਬਣਾਇਆਂ। ਇਸ ਲਈ ਉਸ ਨੂੰ ਓਰੇਂਜ ਕੈਪ ਐਵਾਰਡ ਮਿਲਿਆ ਹੈ। ਇਹ ਕੈਪ ਲਗਾਤਾਰ ਹਾਸਲ ਕਰਨ ਵਾਲੇ ਉਹ ਪਹਿਲੇ ਖਿਡਾਰੀ ਹਨ।
ਚੇਨਈ ਸੁਪਰ ਕਿੰਗਸ ਲਈ ਖੇਡਣ ਵਾਲੇ ਦੱਖਣੀ ਅਫਰੀਕੀ ਟੀਮ ਦੇ ਸਪਿੰਨਰ ਇਮਰਾਨ ਤਾਹਿਰ ਨੇ ਇਸ ਲੀਗ ਦੌਰਾਨ 26 ਵਿਕਟਾਂ ਝਟਕਾਈਆਂ, ਜਿਸ ਦੇ ਲਈ ਉਨ੍ਹਾਂ ਨੁੰ ਬੈਸਟ ਗੇਂਦਬਾਜ਼ ਚੁਣਿਆ ਗਿਆ।
ਆਈਪੀਐਲ ਦੀ ਕੇਕੇਆਰ ਲਈ ਖੇਡਣ ਵਾਲੇ ਆਂਦਰੇ ਰਸੇਲ ਨੂੰ ਟੂਰਨਾਮੈਂਟ ਦਾ ਮੋਸਟ ਵੈਲੂਏਬਲ ਪਲੇਅਰ ਚੁਣਿਆ ਗਿਆ।
ਫਾਈਨਲ ਮੁਕਾਬਲੇ ‘ਚ ਮੁੰਬਈ ਦੀ ਝੋਲੀ ਇੱਕ ਦੌੜ ਨਾਲ ਟੂਰਨਾਮੈਂਟ ਜੇਤੂ ਟਰਾਫੀ ਦੇ ਨਾਲ-ਨਾਲ ਮੈਨ ਆਫ਼ ਦ ਮੈਚ ਦਾ ਖਿਤਾਬ ਵੀ ਮਿਲਿਆ। ਇਸ ‘ਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ। ਜਸਪ੍ਰੀਤ ਨੂੰ 4 ਓਵਰਾਂ ‘ਚ 14 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕਰਨ ਬਦਲੇ ਮੈਨ ਆਫ ਦ ਮੈਚ ਐਵਾਰਡ ਦਿੱਤਾ ਗਿਆ।
- - - - - - - - - Advertisement - - - - - - - - -