ਨਹਿਰ 'ਚ ਡਿੱਗੀ ਬੱਸ, ਹੁਣ ਤੱਕ 30 ਮੌਤਾਂ
ਕਰਨਾਟਰ ਦੇ ਮੁੱਖ ਮੰਤਰੀ ਐਚਡੀ ਕੁਮਾਰ ਸਵਾਮੀ ਨੇ ਬੱਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਸ ਘਟਨਾ ’ਤੇ ਗਹਿਰਾ ਦੁਖ਼ ਪ੍ਰਗਟਾਇਆ।
ਮ੍ਰਿਤਕਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ। ਸ਼ਨੀਵਾਰ ਨੂੰ ਅੱਧੀ ਛੁੱਟੀ ਹੋਣ ਕਾਰਨ ਬੱਚੇ ਸਕੂਲਾਂ ਤੇ ਕਾਲਜਾਂ ਤੋਂ ਵਾਪਸ ਆ ਰਹੇ ਸਨ।
ਚਸ਼ਮਦੀਦਾਂ ਮੁਤਾਬਕ ਤੇਜ਼ ਰਫ਼ਤਾਰ ਬੱਸ ਪਾਂਡਵਪੁਰਾ ਤੋਂ ਮਾਂਡਿਆ ਵੱਲ ਜਾ ਰਹੀ ਸੀ। ਇਸੇ ਦੌਰਾਨ ਡਰਾਈਵਰ ਦਾ ਬੱਸ ਤੋਂ ਸੰਤੁਲਨ ਵਿਗੜ ਗਿਆ ਤੇ ਬੱਸ ਪੁਲ ਤੋਂ 20 ਫੁੱਟ ਹੇਠਾਂ ਡੂੰਘੀ ਨਹਿਰ ਵਿੱਚ ਜਾ ਡਿੱਗੀ। ਦੁਰਘਟਨਾ ਕਰਨਾ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਹੋਈ। ਨਹਿਰ ਵਿੱਚ ਡਿੱਗੀ ਬੱਸ ਨੂੰ ਦੇਖਣ ਲਈ ਸੈਂਕੜੇ ਲੋਕ ਇਕੱਠੇ ਹੋ ਗਏ ਜਿਸ ਕਾਰਨ ਬਚਾਅ ਕਾਰਜਾਂ ’ਤੇ ਵੀ ਅਸਰ ਪਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਤਾਖੋਰਾਂ ਨੇ ਨਹਿਰ ਵਿੱਚੋਂ ਬੱਸ ਕੱਢਣ ਤੋਂ ਪਹਿਲਾਂ ਯਾਤਰੀਆਂ ਦੀਆਂ 25 ਲਾਸ਼ਾਂ ਬਾਹਰ ਕੱਢੀਆਂ। ਬਾਕੀ ਮ੍ਰਿਤਕਾਂ ਦੀ ਤਲਾਸ਼ ਲਈ ਬਚਾਅ ਕਾਰਜ ਹਾਲੇ ਤਕ ਜਾਰੀ ਹਨ।
ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਪ੍ਰਾਈਵੇਟ ਬੱਸ ਨਹਿਰ ਵਿੱਚ ਡਿੱਗ ਗਈ। ਪੁਲਿਸ ਮੁਤਾਬਕ ਹੁਣ ਤਕ ਇਸ ਹਾਦਸੇ ’ਚ 30 ਜਣੇ ਮਾਰੇ ਗਏ ਹਨ। ਤੇਜ਼ ਰਫ਼ਤਾਰ ਬੱਸ ਪੁਲ਼ ਤੋਂ ਫਿਸਲ ਕੇ ਕਾਵੇਰੀ ਨਹਿਰ ਵਿੱਚ ਜਾ ਡਿੱਗੀ।