ਕਰਨਾਟਕ 'ਚ ਸਿਆਸੀ ਘਮਸਾਣ ਜਾਰੀ, ਰੋਟੀ-ਟੁੱਕ ਖਾ ਵਿਧਾਇਕਾਂ ਸਦਨ 'ਚ ਹੀ ਕੱਟੀ ਰਾਤ
ਅਜਿਹੇ ਵਿੱਚ ਜੇ ਅੱਜ ਵੀ ਸਦਨ ਵਿੱਚ ਬਹਿਸ ਹੁੰਦੀ ਰਹੀ ਤਾਂ ਕੱਲ੍ਹ ਸ਼ਨੀਵਾਰ ਤੇ ਪਰਸੋਂ ਐਤਵਾਰ, ਮਤਲਬ ਅਗਲੀ ਕਾਰਵਾਈ ਸੋਮਵਾਰ ਨੂੰ ਹੋਏਗੀ। ਕੁਮਾਰ ਸਵਾਮੀ ਸ਼ਾਇਦ ਇਹੀ ਚਾਹੁਣਗੇ।
ਕਰਨਾਟਕ ਵਿੱਚ ਸਿਆਸੀ ਦੰਗਲ ਵਿਚਾਲੇ ਰਾਜਪਾਲ ਵਜੂਭਾਈ ਵਾਲਾ ਨੇ ਸੀਐਮ ਕੁਮਾਰਸਵਾਮੀ ਤੋਂ ਵਿਧਾਨ ਸਭਾ ਵਿੱਚ ਅੱਜ ਦੁਪਹਿਰ ਡੇਢ ਵਜੇ ਤਕ ਬਹੁਮਤ ਸਾਬਿਤ ਕਰਨ ਲਈ ਕਿਹਾ ਹੈ।
ਕੁਮਾਰਸਵਾਮੀ ਕੋਲ ਪੂਰੇ ਵਿਧਾਇਕ ਨਹੀਂ। ਇਸੇ ਵਜ੍ਹਾ ਕਰਕੇ ਉਨ੍ਹਾਂ ਦੇ ਸਾਹ ਸੁੱਕੇ ਪਏ ਹਨ। ਕੱਲ੍ਹ ਬਹਿਸ ਲੰਮੀ ਚੱਲੀ। ਜਦੋਂ ਸਦਨ ਵਿੱਚ ਵਿਸ਼ਵਾਸ ਮਤਾ ਪਾਸ ਹੋਇਆ ਤਾਂ 16 ਬਾਗ਼ੀਆਂ ਸਮੇਤ 19 ਵਿਧਾਇਕ ਗ਼ੈਰਹਾਜ਼ਰ ਰਹੇ।
ਕਰਨਾਟਕ ਵਿੱਚ ਬੀਜੇਪੀ ਦੇ ਸੂਬਾ ਪ੍ਰਧਾਨ ਬੀਐਸ ਯੇਦਯੁਰੱਪਾ ਵਿਧਾਨ ਸਭਾ ਵਿੱਚ ਭੁੰਜੇ ਹੀ ਸੁੱਤੇ।
ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਲਈ ਟਾਲ ਦਿੱਤੀ ਗਈ, ਪਰ ਯੇਦਯੁਰੱਪਾ ਦੀ ਅਗਵਾਈ ਵਿੱਚ ਬੀਜੇਪੀ ਵਿਧਾਇਕ ਸਦਨ ਵਿੱਚ ਹੀ ਡਟੇ ਰਹੇ ਤੇ ਰੋਟੀ ਖਾ ਕੇ ਉੱਥੇ ਹੀ ਸੌਂ ਗਏ। ਰਾਤ ਵਿੱਚ ਕਰਨਾਟਕ ਵਿਧਾਨ ਸਭਾ ਦਾ ਨਜ਼ਾਰਾ ਬਿਲਕੁਲ ਵੱਖਰਾ ਸੀ। ਬੀਜੇਪੀ ਕਿਸੇ ਕੀਮਤ 'ਤੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ।
ਕਰਨਾਟਕ ਵਿੱਚ ਜਾਰੀ ਸਿਆਸੀ ਘਮਸਾਣ ਹਾਲੇ ਤਕ ਖ਼ਤਮ ਨਹੀਂ ਹੋਇਆ। ਵੀਰਵਾਰ ਨੂੰ ਵਿਧਾਨ ਸਭਾ ਵਿੱਚ ਦਿਨ ਭਰ ਡਰਾਮਾ ਚੱਲਿਆ ਜਿਸ ਤੋਂ ਬਾਅਦ ਵਿਸ਼ਵਾਸ ਮਤੇ 'ਤੇ ਵੋਟਿੰਗ ਨਹੀਂ ਹੋ ਸਕੀ। ਬੀਜੇਪੀ ਲੀਡਰਾਂ ਨੇ ਕਰਨਾਟਕ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਮਤਾ ਸੌਂਪਿਆ।