ਸੋਨੇ ਦੀ ਖਰੀਦ ਵੇਲੇ ਧਿਆਨ ’ਚ ਰੱਖੋ ਇਹ ਗੱਲਾਂ
ਸਰਕਾਰ ਨੇ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਰਤਨ ਤੇ ਸੁਨਿਆਰਿਆਂ ਨੂੰ 2 ਲੱਖ ਰੁਪਏ ਤਕ ਦੀ ਖਰੀਦ ’ਤੇ ਪੈਨ ਦੇਣ ਦੇ ਨਿਯਮ ਤੋਂ ਛੋਟ ਦੇ ਦਿੱਤੀ ਹੈ।
Download ABP Live App and Watch All Latest Videos
View In Appਬਾਜ਼ਾਰ ਵਿੱਚ ਸੋਨੇ ਦੇ ਸਿੱਕੇ 0.5 ਗਰਾਮ ਤੋਂ ਲੈ ਕੇ 50 ਗਰਾਮ ਦੇ ਵਜ਼ਨ ਵਿੱਚ ਉਪਲੱਬਧ ਹੁੰਦੇ ਹਨ। ਤੁਸੀਂ ਕਿਸ ਬਰਾਂਡ ਦਾ ਸੋਨਾ ਖਰੀਦਣਾ ਹੈ, ਇਹ ਸੁਨਿਆਰਿਆਂ ਕੋਲ ਉਪਲੱਬਧ ਵਿਕਲਪਾਂ ’ਤੇ ਨਿਰਭਰ ਕਰਦਾ ਹੈ।
ਜੇ ਸੋਨੇ ਦਾ ਸਿੱਕਾ ਖਰੀਦਣਾ ਹੈ ਤਾਂ ਇਸ ਦੀ ਪੈਕੇਜਿੰਗ ਦਾ ਜ਼ਰੂਰ ਖਿਆਲ ਰੱਖੋ। ਗੋਲਡ ਕੌਇਨ ਦੀ ਪੈਕੇਜਿੰਗ ਪਹਿਲਾਂ ਤੋਂ ਖੁੱਲ੍ਹੀ ਨਹੀਂ ਹੋਣੀ ਚਾਹੀਦੀ।
ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਭਾਰਤ ਸਰਕਾਰ ਵੱਲੋਂ ਇੰਡੀਅਨ ਸਟੈਂਡਰਡ ਆਫ ਬਿਊਰੋ ਬਣਾਇਆ ਗਿਆ ਹੈ। ਇੰਡੀਅਨ ਸਟੈਂਡਰਡ ਆਫ ਬਿਊਰੋ ਖਰੇ ਸੋਨੇ ਦੀ ਪਛਾਣ ਲਈ ਉਸ ’ਤੇ ਸ਼ੁੱਧਤਾ ਦਾ ਹੋਲਮਾਰਕ ਲਾ ਦਿੰਦਾ ਹੈ। ਸੋਨਾ ਖਰੀਦਣ ਤੋਂ ਪਹਿਲਾਂ ਹੋਲਮਾਰਕ ਦਾ ਖਿਆਲ ਰੱਖੋ।
ਸ਼ੁੱਧ ਸੋਨੇ ਦੀ ਪਛਾਣ ਲਈ ਕੈਰੇਟ ਨੂੰ ਮਾਣਕ ਮੰਨਿਆ ਜਾਂਦਾ ਹੈ ਪਰ 24 ਕੈਰੇਟ ਦੇ ਸੋਨੇ ਦਾ ਇਸਤੇਮਾਲ ਗਹਿਣੇ ਬਣਾਉਣ ਲਈ ਨਹੀਂ ਕੀਤਾ ਜਾ ਸਕਦਾ। ਗਹਿਣੇ ਬਣਾਉਣ ਸਮੇਂ 22 ਕੈਰੇਟ ਸੋਨੇ ਨਾਲ 2 ਕੈਰੇਟ ਚਾਂਦੀ ਮਿਲਾ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਧਿਆਨ ਰੱਖੋ ਕਿ ਜੋ ਸੋਨਾ ਤੁਸੀਂ ਖਰੀਦ ਰਹੇ ਹੋ, ਉਹ ਘੱਟੋ-ਘੱਟ 22 ਕੈਰੇਟ ਦਾ ਹੋਣਾ ਚਾਹੀਦਾ ਹੈ।
ਅੱਜ ਧਨਤੇਰਸ ਹੈ। ਇਸ ਮੌਕੇ ਸੋਨਾ ਖਰੀਦਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ ਪਰ ਅਜਿਹੇ ਮੌਕਿਆਂ ’ਤੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮੌਕੇ ਤੁਹਾਨੂੰ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਸੋਨੇ ਦੀ ਖਰੀਦ ਵੇਲੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
- - - - - - - - - Advertisement - - - - - - - - -