'ਕਿੱਕੀ' ਚੈਲੇਂਜ ਦੇ ਕ੍ਰੇਜ਼ੀ ਹੋਏ ਗੱਭਰੂ ਮੁਟਿਆਰਾਂ ਨੂੰ ਪੁਲਿਸ ਕਰੇਗੀ ਸੂਤ
ਖ਼ਬਰਾਂ ਹਨ ਕਿ ਇੱਕ ਥਾਂ ਇਹ ਡਾਂਸ ਕਰਨ ਵਾਲੇ ਦੀ ਗੱਡੀ ਕਿਸੇ ਦੂਜੀ ਗੱਡੀ ਵਿੱਚ ਵੱਜ ਗਈ ਤੇ ਕਿਤੇ ਕੁੜੀ ਨੂੰ ਡਾਂਸ ਕਰਦਿਆਂ ਹੋਇਆਂ ਕੁਝ ਲੋਕ ਚੁੱਕ ਕੇ ਲੈ ਗਏ। ਇੱਕ ਵੀਡੀਓ ਵਿੱਚ ਤਾਂ ਲੋਕ ਕੁੜੀਆਂ ਨੂੰ ਛੇੜਨ ਲੱਗ ਗਏ ਸਨ।
ਮੁੰਬਈ ਪੁਲਿਸ ਨੇ 26 ਜੁਲਾਈ ਨੂੰ ਇਸ ਚੈਲੇਂਜ ਖਿਲਾਫ ਲੋਕਾਂ ਨੂੰ ਸਾਵਧਾਨ ਕੀਤਾ ਸੀ। ਬੰਗਲੁਰੂ ਨੇ ਵੀ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।
ਇੰਟਰਨੈੱਟ ਤੇ ਅਪਲੋਡ ਵੀਡੀਓ ਵਿੱਚ ਦਿਖਦਾ ਹੈ ਕਿ ਕਈ ਡਾਂਸਰ ਕਿਸੇ ਖੰਭੇ ਨਾਲ ਟਕਰਾ ਜਾਂਦੇ ਹਨ ਤੇ ਕੁਝ ਸੜਕ ’ਤੇ ਟੋਇਆਂ ਵਿੱਚ ਡਿੱਗ ਜਾਂਦੇ ਹਨ। ਕੁਝ ਤਾਂ ਆਪਣੀ ਕਾਰ ਵਿੱਚੋਂ ਹੀ ਡਿੱਗ ਜਾਂਦੇ ਹਨ। ਇੱਕ ਵੀਡੀਓ ਵਿੱਚ ਤਾਂ ਡਾਂਸਰ ਕਿਸੇ ਹੋਰ ਕਾਰ ਨਾਲ ਟਕਰਾ ਜਾਂਦਾ ਹੈ।
ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਟਵੀਟ ਜ਼ਰੀਏ ਇਸ ਸਬੰਧੀ ਸਾਵਧਾਨ ਕੀਤਾ ਸੀ। ਟਵੀਟ ਵਿੱਚ ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਚਾਹੇ ਕਿੱਕੀ ਉਨ੍ਹਾਂ ਦੇ ਬੱਚੇ ਨੂੰ ਪਿਆਰ ਕਰੇ ਜਾਂ ਨਾਂ, ਪਰ ਸਾਨੂੰ ਵਿਸ਼ਵਾਸ ਹੈ ਕਿ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਪਿਆਰ ਕਰਦੇ ਹਨ। ਇਸ ਲਈ ਉਹ ਸਾਰੇ ਚੈਲੇਂਜ ਛੱਡ ਕੇ ਆਪਣੇ ਬੱਚਿਆਂ ਨਾਲ ਖੜ੍ਹੇ ਰਹਿਣ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਡਾਂਸ ਚੈਲੇਂਜ ਲੈਣ ਵਾਲੇ ਲੋਕਾਂ ਖ਼ਿਲਾਫ ਪੁਲਿਸ ਸਖ਼ਤ ਕਾਰਵਾਈ ਕਰੇਗੀ। ਚਲਾਨ ਜਾਰੀ ਕੀਤੇ ਜਾਣਗੇ ਤੇ ਗੱਡੀ ਵੀ ਜ਼ਬਤ ਕਰ ਲਈ ਜਾਏਗੀ।
ਚੰਡੀਗੜ੍ਹ ਦੇ ਐਸਐਸਪੀ ਸ਼ਸ਼ਾਂਕ ਆਨੰਦ ਨੇ ਦੱਸਿਆ ਕਿ ਨੌਜਵਾਨਾਂ ਨੂੰ ਕਿੱਕੀ ਡਾਂਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਦਿਲਚਸਪ ਤਾਂ ਹੈ ਪਰ ਉਸ ਤੋਂ ਵੀ ਵੱਧ ਇਹ ਖ਼ਤਰਨਾਕ ਤੇ ਜਾਨਲੇਵਾ ਹੈ।
ਦਿੱਲੀ ਪੁਲਿਸ ਨੇ ਇੱਕ ਤਸਵੀਰ ਟਵੀਟ ਕਰ ਕੇ ਸਾਵਧਾਨ ਕੀਤਾ ਹੈ। ਇਸ ਵੀਡੀਓ ਵਿੱਚ ਸੜਕ ’ਤੇ ਡਾਂਸ ਕਰਦਾ ਹੋਇਆ ਇੱਕ ਬੰਦਾ ਦਿੱਸਦਾ ਹੈ ਤੇ ਇੱਕ ਐਂਬੂਲੈਂਸ ਦ ਦਰਵਾਜ਼ਾ ਵੀ ਖੁੱਲ੍ਹਾ ਹੋਇਆ ਨਜ਼ਰ ਆ ਰਿਹਾ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਸੜਕ ’ਤੇ ਡਾਂਸ ਕਰਨ ਨਾਲ ਤੁਹਾਡੇ ਲਈ ਨਵਾਂ ਦਰਵਾਜ਼ਾ ਖੁੱਲ੍ਹ ਸਕਦਾ ਹੈ।
ਦਿੱਲੀ, ਉੱਤਰਪ੍ਰਦੇਸ਼, ਮੁੰਬਈ, ਬੰਗਲੁਰੂ ਤੇ ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਇਸ ਚੈਲੇਂਜ ਦੇ ਖ਼ਤਰਿਆਂ ਬਾਰੇ ਜਾਣੂ ਕਰਾਉਣ ਲਈ ਕਈ ਉਪਰਾਲੇ ਕੀਤੇ ਹਨ।
ਇਸ ਚੈਲੇਂਜ ਦੇ ਤਹਿਤ ਚੱਲਦੀ ਕਾਰ ਵਿੱਚੋਂ ਬਾਹਰ ਨਿਕਲਦਿਆਂ ਹੋਇਆਂ ਕੈਨੇਡਾ ਦੇ ਰੈਪਰ ਸ਼ੈਂਪਨੇ ਪਾਪੀ ਦੇ ਡਰੈਕ ਟਾਈਪ ਬੀਟ ਦੀ ਧੁਨ kikidoyouloveme ਦੇ ਗਾਣੇ ਦੀ ਵੀਡੀਓ ਬਣਾਉਣੀ ਹੁੰਦੀ ਹੈ।
ਪੁਲਿਸ ਨੇ ਇੰਟਰਨੈੱਟ ’ਤ ਚੱਲ ਰਹੇ ਕਿੱਕੀ ਡਾਂਸ ਚੈਲੇਂਜ ਸਬੰਧੀ ਚਿੰਤਾ ਜ਼ਾਹਰ ਕਰਦਿਆਂ ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣ ਲਈ ਕਿਹਾ ਹੈ।