ਹੱਥ ’ਚ ਡਮਰੂ ਤੇ ਸ਼ੰਖ ਨਾਲ ਲਾਲੂ ਦੇ ਮੁੰਡੇ ਨੇ ਧਾਰਿਆ ਸ਼ਿਵ ਰੂਪ
ਦੱਸਿਆ ਜਾ ਰਿਹਾ ਹੈ ਕਿ ਤੇਜਪ੍ਰਤਾਪ ਬੇਹੱਦ ਸਾਧਾਰਣ ਜੀਵਨ ਜਿਊਣਾ ਪਸੰਦ ਕਰਦਾ ਹੈ। ਇਹੀ ਵਜ੍ਹਾ ਹੈ ਕਿ ਉਹ ਕਦੀ ਬਾਂਸਰੀ ਵਜਾਉਂਦਾ ਤੇ ਕਦੀ ਰਿਕਸ਼ਾ ਚਲਾਉਂਦਿਆਂ ਨਜ਼ਰ ਆਉਂਦਾ ਹੈ। (ਤਸਵੀਰਾਂ- ਸੋਸ਼ਲ ਮੀਡੀਆ)
ਖਾਸ ਗੱਲ ਇਹ ਹੈ ਕਿ ਇਸ ਸਮੇਂ ਉਹ ਸੈਲਫੀ ਲੈਣੀ ਨਹੀਂ ਭੁੱਲਿਆ।
ਤੇਜ ਪ੍ਰਤਾਪ ਆਪਣੇ ਪਿਤਾ ਲਾਲੂ ਪ੍ਰਸਾਦ ਯਾਦਵ ਦੇ ਅੰਦਾਜ਼ ਵਿੱਚ ਵਿਰੋਧੀਆਂ ਨੂੰ ਲਲਕਾਰਨ ਲਈ ਵੀ ਜਾਣਿਆ ਜਾਂਦਾ ਹੈ।
ਇਸ ਤੋਂ ਪਹਿਲਾਂ ਵੀ ਉਹ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਲਈ ਬਿਹਾਰ ਤੋਂ ਵ੍ਰਿੰਦਾਵਨ ਤਕ ਦਾ ਸਫ਼ਰ ਤੈਅ ਕਰ ਚੁੱਕਾ ਹੈ।
ਇਸ ਦੌਰਾਨ ਤੇਜ ਪ੍ਰਤਾਪ ਭਗਵਾਨ ਸ਼ਿਵ ਦੇ ਰੂਪ ਵਿੱਚ ਨਜ਼ਰ ਆਇਆ। ਪੂਜਾ ਦੇ ਬਾਅਦ ਉਹ ਭਗਵਾਨ ਸ਼ੰਕਰ ਦੇ ਦਰਸ਼ਨਾਂ ਲਈ ਬਾਬਾ ਵੈਦਨਾਥ ਧਾਮ ਗਿਆ।
ਦਰਅਸਲ ਤੇਜਪ੍ਰਤਾਪ ਅੱਜ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਮੰਦਰ ਗਿਆ, ਜਿੱਥੇ ਉਸ ਨੇ ਆਪਣੇ ਅੰਦਾਜ਼ ਵਿੱਚ ਸ਼ੰਖ ਤੇ ਡਮਰੂ ਵਜਾ ਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ।
ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇ ਲਾਲੂ ਪ੍ਰਸਾਦ ਦੇ ਵੱਡੇ ਮੁੰਡੇ ਤੇਜ ਪ੍ਰਤਾਪ ਯਾਦਵ ਨੂੰ ਸ਼ਿਵ ਦਾ ਭਗਤ ਮੰਨਿਆ ਜਾ ਰਿਹਾ ਹੈ। ਅੱਜ ਪਟਨਾ ਵਿੱਚ ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ।