ਧੋਨੀ ਦੀ ਪਤਨੀ ਦੀ ਤਸਵੀਰ ’ਤੇ ਵਿਵਾਦ, ਟ੍ਰੋਲਰਾਂ ਨੇ ਕੀਤੇ ਭੱਦੇ ਕੁਮੈਂਟ
@ajayverma2872 ਨੇ ਲਿਖਿਆ ਕਿ ਧੋਨੀ ਸਰ ਦਾ ਤਾਂ ਧਿਆਨ ਕਰ ਲੈਂਦੇ, ਕੁਝ ਵੀ ਪੋਸਟ ਕਰ ਦਿੰਦੇ ਹੋ।
ਚੰਡੀਗੜ੍ਹ: ਦੋ ਦਿਨ ਪਹਿਲਾਂ ਮਹਿੰਦਰ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗਰਾਮ ਅਕਾਊਂਟ ’ਤੇ ਫ਼ੋਟੋ ਪੋਸਟ ਕੀਤੀ ਸੀ, ਜਿਸਨੂੰ ਹੁਣ ਤਕ ਕਰੀਬ ਦੋ ਲੱਖ ਲਾਈਕ ਮਿਲ ਚੁੱਕੇ ਹਨ। ਪਰ ਇਸ ਤਸਵੀਰ ਦੀ ਵਜ੍ਹਾ ਕਰਕੇ ਉਸ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
@khanalimehar ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ ਕਿ ਪਲੀਜ਼ ਸਾਕਸ਼ੀ, ਇਹ ਡਰੈੱਸ ਉਸ ’ਤੇ ਬਿਲਕੁਲ ਵੀ ਸਹੀ ਨਹੀਂ ਲੱਗਦੀ, ਇਸ ਲਈ ਉਹ ਸਾੜ੍ਹੀ ਜਾਂ ਕੁਝ ਹੋਰ ਪਾ ਸਕਦੀ ਹੈ।
ਇਸੇ ਪੋਸ਼ਾਕ ਵਿੱਚ ਸਾਕਸ਼ੀ ਨੇ ਕਈ ਤਸਵੀਰਾਂ ਪੋਸਟ ਕੀਤੀਆਂ।
ਹਾਲਾਂਕਿ, ਕੁਝ ਟ੍ਰੋਲਰਾਂ ਨੇ ਆਪਣੇ ਕੁਮੈਂਟ ਡਿਲੀਟ ਕਰ ਦਿੱਤੇ ਸੀ।
ਉਸ ਨੇ ਆਪਣੇ ਪਤੀ ਧੋਨੀ ਨਾਲ ਵੀ ਇੱਕ ਤਸਵੀਰ ਪੋਸਟ ਕੀਤੀ ਹੈ, ਜਿਸ ਨੂੰ ਕਈ ਚੰਗੀਆਂ ਟਿੱਪਣੀਆਂ ਮਿਲੀਆਂ ਹਨ।
ਤਸਵੀਰ ਵਿੱਚ ਉਸ ਨੇ ਸਕਿੱਨ ਕਲਰ ਦੇ ਕੱਪੜੇ ਪਾਏ ਹਨ, ਜੋ ਲੋਕਾਂ ਨੂੰ ਪਸੰਦ ਨਹੀਂ ਆਏ।
ਕਈ ਲੋਕਾਂ ਨੇ ਤਾਂ ਉਸ ਦੇ ਪਹਿਰਾਵੇ ਲਈ ਨਹੀਂ, ਬਲਕਿ ਉਸ ਦੇ ਚਿਹਰੇ ਤੇ ਮੇਕਅੱਪ ਸਬੰਧੀ ਟਿੱਪਣੀਆਂ ਕੀਤੀਆਂ।
@shubham_my_love ਨੇ ਲਿਖਿਆ ਕਿ ਲੋਕਾਂ ਨੂੰ ਕੀ ਪਰੇਸ਼ਾਨੀ ਹੈ ਜਦੋਂ ਧੋਨੀ ਨੂੰ ਨਹੀਂ ਹੈ। ਇਹ ਉਸ ਦੀ ਮਰਜ਼ੀ ਹੈ ਉਹ ਜੋ ਮਰਜ਼ੀ ਪਾਏ ਤੇ ਜੋ ਮਰਜ਼ੀ ਪੋਸਟ ਕਰੇ। ਜਿਨ੍ਹਾਂ ਨੂੰ ਪਰੇਸ਼ਾਨੀ ਹੈ ਉਹ ਉਸ ਨੂੰ ਅਨਫਾਲੋ ਕਰ ਦੇਣ।
@hina_addicts ਨੇ ਲਿਖਿਆ ਕਿ ਜੋ ਲੋਕ ਉਸ ਦੀ ਡਰੈੱਸ ਬਾਰੇ ਉਲਟਾ ਸਿੱਧਾ ਲਿਖ ਰਹੇ ਹਨ, ਜੇ ਉਨ੍ਹਾਂ ਦੀਆਂ ਅੱਖਾਂ ਹਨ ਤਾਂ ਉਹ ਜ਼ਰਾ ਸਹੀ ਤਰ੍ਹਾਂ ਦੇਖਣ, ਸਾਕਸ਼ੀ ਦੀ ਡਰੈੱਸ ਵਿੱਚ ਅਜਿਹਾ ਕੁਝ ਨਹੀਂ ਜਿਸ ਵਿੱਚੋਂ ਕੁਝ ਰਵੀਲ ਹੋ ਰਿਹਾ ਹੈ।
ਹਾਲਾਂਕਿ ਕੁਝ ਲੋਕ ਉਸ ਦੇ ਬਚਾਅ ਲਈ ਵੀ ਆਏ। @legendjichangwook ਨੇ ਕਿਹਾ ਕਿ ਉਸ ਨੂੰ ਜੋ ਕਰਨਾ ਹੈ ਉਹ ਕਰੇ, ਕਿਉਂਕ ਇਹ ਉਸਦੀ ਜ਼ਿੰਦਗੀ ਹੈ। ਉਸ ਨੇ ਜੋ ਅਪਲੋਡ ਕਰਨਾ ਹੈ ਉਹ ਕਰੇ।