ਬੇਹੱਦ ਗ਼ਰੀਬੀ ਤੇ ਮੁਸ਼ਕਲਾਂ 'ਚ ਗੁਜ਼ਰਿਆ ਸਪਨਾ ਚੌਧਰੀ ਦਾ ਬਚਪਨ, ਜਾਣੋ ਡਾਂਸਿੰਗ ਤੋਂ ਲੈ ਕੇ ਸਿਆਸਤ ਤਕ ਦਾ ਸਫ਼ਰ
ਸਪਨਾ ਦਾ ਸ਼ੁਰੂਆਤੀ ਜੀਵਨ ਮੁਸ਼ਕਲਾਂ ਭਰਿਆ ਸੀ। ਸਪਨਾ ਦੇ ਪਿਤਾ ਨਿੱਜੀ ਕੰਪਨੀ ਵਿੱਚ ਕੰਮ ਕਰਦੇ ਸੀ। ਉਨ੍ਹਾਂ ਦੇ ਘਰ ਦੀ ਆਰਥਕ ਹਾਲਤ ਠੀਕ ਨਹੀਂ ਸੀ। ਬੇਹੱਦ ਘੱਟ ਉਮਰ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।
ਨਵੀਂ ਦਿੱਲੀ: ਬੀਜੇਪੀ ਵਿੱਚ ਸ਼ਾਮਲ ਹੋਣ ਵਾਲੀ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਦਾ ਜੀਵਨ ਬੇਹੱਦ ਉਤਾਰ-ਚੜ੍ਹਾਅ ਵਾਲਾ ਹੈ। 25 ਸਤੰਬਰ 1990 ਨੂੰ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਵਿੱਚ ਜਨਮੀ ਸਪਨਾ ਚੌਧਰੀ ਦਾ ਬਚਪਨ ਬੇਹੱਦ ਗ਼ਰੀਬੀ ਵਿੱਚ ਬੀਤਿਆ।
ਇਸ ਪਿੱਛੋਂ ਛੋਟੇ ਭੈਣ-ਭਰਾਵਾਂ ਤੇ ਮਾਂ ਜ਼ਿੰਮੇਵਾਰੀ ਸਪਨਾ ਦੇ ਮੋਢਿਆਂ 'ਤੇ ਆ ਗਈ। ਉਹ ਘਰ ਵਿੱਚ ਵੱਡੀ ਸੀ ਇਸ ਲਈ ਉਸ ਨੇ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਆਰਕੈਸਟਰਾ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ।
ਹਰਿਆਣਾ ਤੋਂ ਲੈ ਕੇ ਭੋਜਪੁਰੀ ਤੇ ਹੁਣ ਬਾਲੀਵੁੱਡ ਵਿੱਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਸਪਨਾ ਚੌਧਰੀ ਅਕਸਰ ਸੁਰਖ਼ੀਆਂ ਵਿੱਚ ਰਹਿੰਦੀ ਹੈ।
ਸਪਨਾ ਚੌਧਰੀ ਬਿੱਗਬਾਸ-11 ਵਿੱਚ ਨਜ਼ਰ ਆ ਚੁੱਕੀ ਹੈ। ਇਸ ਸ਼ੋਅ ਤੋਂ ਉਸ ਨੇ ਕਾਫੀ ਸੁਰਖ਼ੀਆਂ ਲਈਆਂ ਸੀ।
ਰਾਗਿਨੀ ਵਿਵਾਦ ਕਰਕੇ ਸਪਨਾ ਨੇ 2016 ਵਿੱਚ ਜ਼ਹਿਰ ਖਾ ਕੇ ਖ਼ੁਦਕੁਸ਼ੀ ਦੀ ਵੀ ਕੋਸ਼ਿਸ਼ ਕੀਤੀ ਸੀ। ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਹੁਣ ਲੋਕ ਸਪਨਾ ਨੂੰ ਸਟੇਜ ਸ਼ੋਅ ਲਈ ਸੱਦੇ ਦੇਣ ਲੱਗੇ। ਉਸ ਨੇ ਕਈ ਸਟੇਜ ਸ਼ੋਅ ਕੀਤੇ। ਹੁਣ ਤਾਂ ਉਹ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ।
ਸਿੰਗਿੰਗ ਤੇ ਡਾਂਸਿੰਗ ਵਿੱਚ ਆਪਣਾ ਕਰੀਅਰ ਬਣਾਉਣ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ਇਕੱਲੀ ਨੇ ਪਰਿਵਾਰ ਨੂੰ ਸਾਂਭਿਆ। ਜਿਵੇਂ-ਜਿਵੇਂ ਉਹ ਮਸ਼ਹੂਰ ਹੁੰਦੀ ਗਈ, ਉਵੇਂ-ਉਵੇਂ ਉਸ ਨੂੰ ਕੰਮ ਮਿਲਦਾ ਗਿਆ।