11 ਘੰਟਿਆਂ ਤੋਂ ਪਾਣੀ 'ਚ ਫਸੀ ਰੇਲ, 600 ਯਾਤਰੀ ਫਸੇ, ਵੇਖੋ ਬਚਾਅ ਕਾਰਜ ਦੀਆਂ ਤਸਵੀਰਾਂ
ਦੱਸਿਆ ਜਾ ਰਿਹਾ ਹੈ ਕਿ ਕੁਝ ਦੇਰ ਤਕ ਬਾਕੀ ਬਚੇ ਲੋਕਾਂ ਨੂੰ ਵੀ ਬਾਹਰ ਕੱਢ ਲਿਆ ਜਾਏਗਾ।
ਇਸ ਦੌਰਾਨ RPF ਤੇ ਸਥਾਨਕ ਪੁਲਿਸ ਯਾਤਰੀਆਂ ਲਈ ਪਾਣੀ ਤੇ ਬਿਸਕੁਟ ਲੈ ਕੇ ਪਹੁੰਚੀ।
ਇੱਕ ਰੇਲ ਟਰੈਕ 'ਤੇ ਹੀ ਫਸ ਗਈ।
ਰੇਲਾਂ ਪਾਣੀ ਨਾਲ ਭਰੇ ਟਰੈਕ ਤੋਂ ਹੀ ਗੁਜ਼ਰ ਰਹੀਆਂ ਸੀ।
ਬਦਲਾਪੁਰ ਵਿੱਚ ਹਾਲਤ ਇਹ ਹੋ ਗਈ ਕਿ ਭਾਰੀ ਬਾਰਸ਼ ਬਾਅਦ ਬਦਲਾਪੁਰ ਰੇਲਵੇ ਸਟੇਸ਼ਨ ਦੇ ਟਰੈਕ 'ਤੇ ਪਾਣੀ ਭਰ ਗਿਆ ਸੀ।
ਇਸੇ ਦੌਰਾਨ ਬਦਲਾਪੁਰ ਵਿੱਚ ਰੇਲਵੇ ਟਰੈਕ ਵਿੱਚ ਪਾਣੀ ਸਮਾ ਗਿਆ ਜਿਸ ਕਰਕੇ ਰੇਲ ਪਾਣੀ ਵਿੱਚ ਫਸ ਗਈ।
ਮਹਾਲਕਸ਼ਮੀ ਐਕਸਪ੍ਰੈਸ ਤੋਂ ਹੁਣ ਤਕ ਕਰੀਬ 600 ਲੋਕਾਂ ਨੂੰ ਬਾਹਰ ਕੱਢਿਆ ਗਿਆ।
ਲੋਕ ਕਰੀਬ 11 ਘੰਟਿਆਂ ਤੋਂ ਇਸ ਰੇਲ ਵਿੱਚ ਫਸੇ ਹੋਏ ਸੀ ਜੋ ਪਾਣੀ ਕਰਕੇ ਅੱਗੇ ਨਹੀਂ ਜਾ ਸਕੀ।
100 ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਕਾਰਜ ਜਾਰੀ ਹਨ।
100 ਯਾਤਰੀ ਹਾਲੇ ਵੀ ਰੇਲ ਅੰਦਰ ਫਸੇ ਹੋਏ ਹਨ। ਕੁੱਲ 700 ਯਾਤਰੀ ਰੇਲ ਵਿੱਚ ਫਸੇ ਹੋਏ ਸੀ।
ਰਾਤ 12 ਵਜੇ ਤੋਂ ਸਵੇਰ ਸਾਢੇ 10 ਵਜੇ ਤਕ 11 ਉਡਾਣਾਂ ਰੱਦ ਕੀਤੀਆਂ ਗਈਆਂ ਤੇ 9 ਦੇ ਰੂਟ ਬਦਲੇ ਗਏ।
ਨਵੀਂ ਦਿੱਲੀ: ਮੁੰਬਈ ਤੇ ਆਸਪਾਸ ਦੇ ਇਲਾਕੇ ਬਾਰਸ਼ ਨਾਲ ਬੇਹਾਲ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ਸਮੁੰਦਰ ਬਣ ਗਈਆਂ ਹਨ।