ਮੀਂਹ ਨੇ ਟਰੇਨ ਕੀਤੀ 'ਕਿਡਨੈਪ', 700 ਮੁਸਾਫਰ ਫਸੇ
ਜ਼ਿਕਰਯੋਗ ਹੈ ਕਿ ਮੁੰਬਈ ਵਿੱਚ ਮੀਂਹ ਕਾਰਨ 9 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 11 ਦੇ ਰਾਹ ਬਦਲ ਦਿੱਤੇ ਗਏ ਹਨ। ਅਗਲੇ 24 ਘੰਟਿਆਂ ਦਰਮਿਆਨ ਇੱਥੇ ਭਾਰੀ ਮੀਂਹ ਦੀ ਭਵਿੱਖਬਾਣੀ ਹੈ।
Download ABP Live App and Watch All Latest Videos
View In Appਇੱਥੇ ਲੋਕਾਂ ਨੂੰ ਮੁਫ਼ਤ ਪਾਣੀ ਤੇ ਬਿਸਕੁਟ ਵੰਡੇ ਜਾ ਰਹੇ ਹਨ। ਐਨਡੀਆਰਐਫ ਦੇ ਕਰਮਚਾਰੀ ਵੀ ਮਦਦ ਲਈ ਮੌਕੇ 'ਤੇ ਪਹੁੰਚ ਰਹੇ ਹਨ।
ਬੀਤੀ ਰਾਤ ਮੁੰਬਈ ਤੋਂ ਚੱਲੀ ਮਹਾਂਲਕਸ਼ਮੀ ਐਕਸਪ੍ਰੈਸ ਦੇ ਮੁਸਾਫਰਾਂ ਦੀ ਮਦਦ ਲਈ ਰੇਲਵੇ ਪੁਲਿਸ ਤੇ ਸਿਟੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ।
700 ਤੋਂ ਵੱਧ ਮੁਸਾਫਰਾਂ ਨੂੰ ਲਿਜਾ ਰਹੀ ਰੇਲ ਬਦਲਾਪੁਰ ਅਤੇ ਵਾਂਗਣੀ ਦਰਮਿਆਨ ਫਸ ਗਈ ਹੈ। ਇੱਥੇ ਮੀਂਹ ਕਾਰਨ ਰੇਲਵੇ ਟਰੈਕ ਪੂਰੀ ਤਰ੍ਹਾਂ ਡੁੱਬ ਗਏ ਹਨ।
ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਕਹਿਰ ਨਾਲ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮਹਾਰਾਸ਼ਟਰ ਵਿੱਚ ਇਸੇ ਮੀਂਹ ਦੇ ਪਾਣੀ ਦਾ ਸ਼ਿਕਾਰ ਇੱਕ ਰੇਲਗੱਡੀ ਹੋ ਗਈ ਹੈ।
- - - - - - - - - Advertisement - - - - - - - - -