ਰਿਲਾਇੰਸ ਇੰਡਸਟਰੀਜ਼ ’ਤੇ ਮੁਕੇਸ਼ ਅੰਬਾਨੀ ਦਾ ਰਾਜ ਬਰਕਰਾਰ, ਤਨਖ਼ਾਹ ਜਾਣ ਕੇ ਉੱਡ ਜਾਣਗੇ ਹੋਸ਼
ਮੁਕੇਸ਼ ਅੰਬਾਨੀ ਦੇ ਖ਼ਰਚੇ ਸਬੰਧੀ ਬੋਰਡ ਨੇ ਇੱਕ ਮਤਾ ਪਾਸ ਕੀਤਾ ਹੈ ਜਿਸ ਮੁਤਾਬਕ ਉਨ੍ਹਾਂ ਨੂੰ ਕੰਪਨੀ ਦੇ ਕੁੱਲ ਮੁਨਾਫ਼ੇ ਦੇ ਆਧਾਰ ’ਤੇ ਬੋਨਸ ਦਿੱਤਾ ਜਾਂਦਾ ਹੈ। ਇਸ ਦੇ ਇਲਾਵਾ ਉਨ੍ਹਾਂ ਦੇ ਯਾਤਰਾ, ਬਿਜ਼ਨੈੱਸ ਟੂਰ, ਠਹਿਰਨ ਲਈ ਤੇ ਕਾਰ ਆਦਿ ਦੇ ਖਰਚੇ ਵੀ ਕੰਪਨੀ ਵੱਲੋਂ ਚੁੱਕੇ ਜਾਂਦੇ ਹਨ।
ਪਰ 2008 ਦੇ ਬਾਅਦ ਉਨ੍ਹਾਂ ਆਪਣੀ ਇੱਛਾ ਨਾਲ ਇਹ ਪੈਕੇਜ ਘਟਾ ਕੇ 15 ਕਰੋੜ ਕਰ ਲਿਆ।
ਵਿੱਤੀ ਸਾਲ 2008-09 ਤੋਂ ਅੰਬਾਨੀ ਨੂੰ ਕਰੀਬ 24 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਦਾ ਸੀ।
ਹੋਰ ਭੱਤੇ ਮਿਲਾ ਕੇ ਉਨ੍ਹਾਂ ਦੀ ਕੁੱਲ ਤਨਖ਼ਾਹ 15 ਕਰੋੜ ਬਣ ਜਾਂਦੀ ਹੈ।
ਮੁਕੇਸ਼ ਅੰਬਾਨੀ ਨੇ ਖ਼ੁਦ ਆਪਣੀ ਤਨਖ਼ਾਹ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਸਾਲ ਮੁਕੇਸ਼ ਅੰਬਾਨੀ ਦੀ ਤਨਖ਼ਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤੀ ਗਿਆ। ਇਸ ਸਾਲ ਵੀ ਉਨ੍ਹਾਂ ਦਾ ਪੈਕਜ਼ 10 ਕਰੋੜ ਹੀ ਹੈ।
ਬਤੌਰ ਚੇਅਰਮੈਨ ਮੁਕੇਸ਼ ਅੰਬਾਨੀ ਦਾ ਕਾਰਜਕਾਲ ਅਪ੍ਰੈਲ 2019 ਵਿੱਚ ਖ਼ਤਮ ਹੋ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਮੁੜ ਇਸ ਅਹੁਦੇ ਲਈ ਚੁਣ ਲਿਆ ਗਿਆ ਹੈ। ਬੋਰਡ ਨੇ ਉਨ੍ਹਾਂ ਦਾ ਤੈਅ ਕੀਤੀ ਤਨਖ਼ਾਹ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।
ਪੰਜ ਜੁਲਾਈ ਨੂੰ ਰਿਲਾਇੰਸ ਇੰਡਸਟਰੀਜ਼ ਦੀ 41ਵੀਂ ਸਾਲਾਨਾ ਆਮ ਬੈਠਕ ਵਿੱਚ ਕੀਤੇ ਫੈਸਲੇ ਮੁਤਾਬਕ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਅਗਲੇ ਪੰਜ ਸਾਲਾਂ ਤਕ ਵੀ ਕੰਪਨੀ ਦੇ ਚੇਅਰਮੈਨ ਤੇ ਐਮਡੀ ਬਣੇ ਰਹਿਣਗੇ।