ਫੌਜ ਨੂੰ ਮਿਲਿਆ ਬਰਫੀਲਾ ਦਾਨਵ 'ਯੇਤੀ', 32 ਇੰਚ ਦੇ ਪੈਰ, ਤਸਵੀਰਾਂ ਜਾਰੀ
ਕਿਹਾ ਜਾ ਰਿਹਾ ਹੈ ਕਿ ਹੁਣ ਵਿਗਿਆਨੀ ਸੈਨਾ ਦੇ ਇਸ ਦਾਅਵੇ ਦੀ ਜਾਂਚ ਪੜਤਾਲ ਕਰਨਗੇ।
Download ABP Live App and Watch All Latest Videos
View In Appਨੇਪਾਲ ‘ਚ ਮੌਜੂਦ ਮਕਾਲੂ-ਬਾਰੁਨ ਨੈਸ਼ਨਲ ਪਾਰਕ ਦੇ ਇਸ ਇਲਾਕੇ ‘ਚ ਪਹਿਲਾ ਵੀ ਯੇਤੀ ਦੇ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਦੇ ਪੈਰਾਂ ਦੇ ਨਿਸ਼ਾਨਾਂ ਦੀ ਲੰਬਾਈ 32 ਇੰਚ ਤੇ ਚੌੜਾਈ 15 ਇੰਚ ਮਾਪੀ ਗਈ ਹੈ, ਜੋ ਇਲਾਕੇ ਦੇ ਕਿਸੇ ਵੀ ਜਾਨਵਰ ਨਾਲ ਮੇਲ ਨਹੀਂ ਖਾਂਦੀ।
ਭਾਰਤੀ ਸੈਨਾ ਨੇ ਇਸ ਸਬੰਧੀ ਟਵਿਟਰ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਪੈਰਾਂ ‘ਤੇ ਵੱਡੇ ਨਿਸ਼ਾਨ ਨਜ਼ਰ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਬਰਫੀਲਾ ਦਾਨਵ ਯੇਤੀ ਹੋ ਸਕਦਾ ਹੈ।
ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਮੋਨੀਟਰਿੰਗ ਐਕਸਪੇਡੀਸ਼ਨ ਟੀਮ ਨੇ 9 ਅਪਰੈਲ ਨੂੰ ਨੇਪਾਲ-ਚੀਨ ਸੀਮਾ ‘ਤੇ ਮੌਜੂਦ ਮਕਾਲੂ ਬੇਸ ਕੈਂਪ ਕੋਲ ‘ਯੇਤੀ’ ਦੇ ਰਹੱਸਮਈ ਪੈਰਾਂ ਦੇ ਨਿਸ਼ਾਨ ਦੇਖੇ ਹਨ।
ਪਹਿਲੀ ਵਾਰ ਭਾਰਤੀ ਫੌਜ ਨੇ ਬਰਫੀਲੇ ਦਾਨਵ ‘ਯੇਤੀ’ ਦੀ ਮੌਜੂਦਗੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਸੈਨਾ ਨੇ ਜਨ ਸੂਚਨਾ ਵਿਭਾਗ ਨੂੰ ਕਈ ਤਸਵੀਰਾਂ ਦਿੱਤੀਆਂ ਹਨ।
ਬਰਫੀਲੇ ਦਾਨਵ ਦੀਆਂ ਗੱਲਾਂ ਤਾਂ ਅਸੀਂ ਸਿਰਫ ਫ਼ਿਲਮਾਂ ਤੇ ਕਹਾਣੀਆਂ ਵਿੱਚ ਹੀ ਸੁਣੀਆਂ ਹਨ। ਹੁਣ ਤਕ ਤਾਂ ਇਹ ਮਹਿਜ਼ ਇੱਕ ਰਾਜ਼ ਹੀ ਹੈ ਕਿ ਆਖਰ ਬਰਫੀਲੇ ਦਾਨਵ ਹੁੰਦੇ ਹਨ ਜਾਂ ਨਹੀਂ। ਜੇਕਰ ਹੁੰਦੇ ਹਨ ਤਾਂ ਉਹ ਕਿੱਥੇ ਰਹਿੰਦੇ ਹਨ।
- - - - - - - - - Advertisement - - - - - - - - -