ਮੁਸਲਿਮ ਔਰਤਾਂ ਨੂੰ ਇਕੱਲੇ ਨਾ ਜਾਣ ਤੇ ਮੋਬਾਈਲ ਫੋਨ ਨਾ ਵਰਤਣ ਦੀ ਹਦਾਇਤ
ਇਸ ਪੋਸਟਰ ਵਿੱਚ ਨਸ਼ੇ ਸਮੇਤ ਹੋਰ ਵਧਦੀਆਂ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ।
ਲੜਕੇ-ਲੜਕੀਆਂ ਵੱਲੋਂ ਇਕੱਠੇ ਕਲਾਸਾਂ ਵਿੱਚ ਪੜ੍ਹਾਈ ਕਰਨ ਨੂੰ ਗੈਰ ਇਸਲਾਮਿਕ ਕਰਾਰ ਦਿੰਦੇ ਹੋਏ ਟੀਚਰਾਂ ਨੂੰ ਕਿਹਾ ਗਿਆ ਹੈ ਕਿ ਉਹ ਲੜਕੇ ਤੇ ਲੜਕੀਆਂ ਲਈ ਵੱਖ-ਵੱਖ ਕਲਾਸਾਂ ਲਾਉਣ।
ਪੋਸਟਰਾਂ ਵਿੱਚ ਉਨ੍ਹਾਂ ਪਰਵਾਰਾਂ ਦੇ ਸਮਾਜਿਕ ਬਾਈਕਾਟ ਦੀ ਵੀ ਚੇਤਾਵਨੀ ਦੋਹਰਾਈ ਗਈ ਹੈ, ਜੋ ਵਿਆਹਾਂ ਵਿੱਚ ਸੰਗੀਤ ਅਤੇ ਨਾਚ ਗਾਣੇ ਨਾਲ ਜਸ਼ਨ ਕਰਦੇ ਹਨ। ਮੁਸਲਿਮ ਨੌਜਵਾਨਾਂ ਨੂੰ ਕਿਹਾ ਗਿਆ ਕਿ ਬਾਜ਼ਾਰਾਂ ਵਿੱਚ ਬਿਨਾਂ ਮਤਲਬ ਦੇ ਨਾ ਘੁੰਮਣ ਅਤੇ ਪੰਜ ਸਮੇਂ ਨਮਾਜ਼ ਵਿੱਚ ਹਿੱਸਾ ਲੈਣ।
ਇਸ ਦੇ ਇਲਾਵਾ ਔਰਤਾਂ ਨੂੰ ਮੋਬਾਈਲ ਫੋਨ ਦਾ ਇਸਤੇਮਾਲ ਨਾ ਕਰਨ ਲਈ ਕਿਹਾ ਗਿਆ ਹੈ।
ਕਿਸ਼ਤਵਾੜ- ਕਿਸ਼ਤਵਾੜ ਵਿੱਚ ਹੁਣ ਫਿਰ ਮੁਸਲਿਮ ਸੰਗਠਨ ਇਸਲਾਮਿਕ ਮਰਕਜੀ ਮਜਲਿਸ-ਏ-ਸ਼ੋਰਾ ਕਿਸ਼ਤਵਾੜ ਜਾਮੀਆ ਮਸਜਿਦ ਕਿਸ਼ਤਵਾੜ ਸਮੇਤ ਵੱਖ-ਵੱਖ ਸਥਾਨਾਂ ‘ਤੇ ਪੋਸਟਰ ਲਾ ਕੇ ਮੁਸਲਿਮ ਔਰਤਾਂ ਨੂੰ ਕਿਹਾ ਗਿਆ ਹੈ ਕਿ ਉਹ ਜਨਤਕ ਸਥਾਨਾਂ ‘ਤੇ ਇਕੱਲੇ ਨਾ ਜਾਣ ਅਤੇ ਜੇ ਜ਼ਰੂਰੀ ਹੋਵੇ ਤਾਂ ਕਿਸੇ ਪੁਰਸ਼ ਨਾਲ ਜਾਣ।