ਗੋਆ ਘੁੰਮਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ..!
ਹਰ ਸਾਲ 60 ਲੱਖ ਤੋਂ ਜ਼ਿਆਦਾ ਸੈਲਾਨੀ ਗੋਆ ਪੁੱਜਦੇ ਹਨ। (ਤਸਵੀਰਾਂ- ਗੂਗਲ ਫਰੀ ਇਮੇਜ)
ਦੋ ਵੱਖ-ਵੱਖ ਮਾਮਲਿਆਂ ਵਿੱਚ 17 ਜੂਨ ਨੂੰ ਸੈਲਫੀ ਲੈਂਦਿਆਂ ਤਾਮਿਲਨਾਡੂ ਦੇ ਦੋ ਸੈਲਾਨੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੇ ਬਾਅਦ ਹੀ ਨੋ ਸੈਲਫੀ ਜ਼ੋਨ ਬਣਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਉੱਥੇ ਲੱਗੇ ਝੰਡਿਆਂ ’ਤੇ ਦਿਸ਼ਾ-ਨਿਰਦੇਸ਼, ਲੋੜ ਪੈਣ ’ਤੇ ਮਦਦ ਲੈਣ ਲਈ ਟੋਲ ਫਰੀ ਨੰਬਰ ਆਦਿ ਵੀ ਲਿਖੇ ਜਾ ਰਹੇ ਹਨ।
ਦੱਖਣੀ ਗੋਆ ਵਿੱਚ ਇਗੌਂਡਾ, ਬੋਗਮਾਲੋ, ਹੋਲੈਂਟ, ਬਾਈਨਾ, ਜਾਪਾਨਾ ਗਾਰਡਨ, ਬੇਤੁਲ, ਕਨਗਿਨਿਮ, ਪਾਲੋਲੇਮ, ਖੋਲਾ, ਕਾਬੋ ਡੇ ਰਾਮਾ, ਪੋਲੇਮ, ਤਾਲਪੋਨਾ ਆਦਿ ਸਮੁੰਦਰੀ ਤਟ ਚੁਣੇ ਹਨ।
ਏਜੰਸੀ ਨੇ 24 ਸੈਲਫੀ ਜ਼ੋਨ ਚੁਣੇ ਹਨ। ਉਨ੍ਹਾਂ ਵਿੱਚ ਉੱਤਰ ਗੋਆ ਵਿੱਚ ਬਾਗਾ ਰਿਵਰ, ਡੋਨਾ ਪੱਲਾ ਜੇਟੀ, ਸਿੰਕੇਰਮ ਫੋਰਟ, ਅੰਜਨਾ, ਮੋਰਜਿਮ, ਅਸ਼ਵੇਮ, ਅਰਮਬੋਲ, ਕੋਰਿਮ ਆਦਿ ਸ਼ਾਮਲ ਹਨ।
ਤਿਲ੍ਹਕਣ ਤੇ ਪਥਰੀਲੀਆਂ ਥਾਵਾਂ ’ਤੇ ਫ਼ੋਟੋਗ੍ਰਾਫੀ ਦੌਰਾਨ ਅਕਸਰ ਦੁਰਘਟਨਾਵਾਂ ਹੋ ਜਾਂਦੀਆਂ ਹਨ।
ਨਿੱਜੀ ਲਾਈਫਗਾਰਡ ਏਜੰਸੀ ਦ੍ਰਿਸ਼ਟੀ ਮਰੀਨ ਦੇ ਸੀਈਓ ਰਵੀ ਸ਼ੰਕਰ ਨੇ ਦੱਸਿਆ ਕਿ ਸਮੁੰਦਰੀ ਤਟਾਂ ’ਤੇ ਹੋਣ ਵਾਲੀਆਂ ਦੁਰਘਟਨਾਵਾਂ ਰੋਕਣ ਲਈ ਵੱਡੇ ਪੱਧਰ ’ਤੇ ਨੋ ਸੈਲਫੀ ਜ਼ੋਨ ਨਿਰਧਾਰਿਤ ਕੀਤੇ ਗਏ ਹਨ।
ਗੋਆ ਵਿੱਚ ਸਮੁੰਦਰੀ ਤਟਾਂ ’ਤੇ ਡੁੱਬਣ ਤੇ ਹੋਰ ਘਟਨਾਵਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਮਕਬੂਲ ਸਮੁਦੰਰੀ ਤਟਾਂ ’ਤੇ ‘ਨੋ ਸੈਲਫੀ ਜ਼ੋਨ’ ਨਿਰਧਾਰਿਤ ਕਰ ਦਿੱਤੇ ਹਨ।