✕
  • ਹੋਮ

ਕਿਸਾਨਾਂ ਲਈ ਖੁਸ਼ਖਬਰੀ! ਹੁਣ ਸਿਰਫ਼ ਦੋ ਹਫ਼ਤਿਆਂ 'ਚ ਕ੍ਰੈਡਿਟ ਕਾਰਡ

ਏਬੀਪੀ ਸਾਂਝਾ   |  19 Jul 2019 01:19 PM (IST)
1

ਇਸ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਜਿੰਨ੍ਹਾਂ ਸੂਬਿਆਂ ਵਿੱਚ ਬਹੁਤ ਘੱਟ ਕਿਸਾਨਾਂ ਨੇ ਇਸ ਦਾ ਫਾਇਦਾ ਲਿਆ ਹੈ, ਉੱਥੇ ਕੇਂਦਰ ਦੀ ਟੀਮ ਦੌਰਾ ਕਰੇਗੀ।

2

ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਹਰ ਕਿਸਾਨ ਨੂੰ KCC ਜਾਰੀ ਕਰਨਾ ਚਾਹੁੰਦੀ ਹੈ।

3

ਸਰਕਾਰ ਨੇ ਬੈਂਕਿੰਗ ਐਸੋਸੀਏਸ਼ਨ ਨੂੰ ਕਿਹਾ ਹੈ ਕਿ KCC ਦੀ ਅਰਜ਼ੀ ਲਈ ਕੋਈ ਫੀਸ ਨਾ ਲਈ ਜਾਏ। ਸੂਬਾ ਸਰਕਾਰਾਂ ਤੇ ਬੈਂਕਾਂ ਨੂੰ ਕਿਹਾ ਗਿਆ ਹੈ ਕਿ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੈਂਪ ਲਾ ਕੇ ਕਿਸਾਨ ਕ੍ਰੈਡਿਟ ਕਾਰਡ ਬਣਵਾਏ ਜਾਣ।

4

ਖੇਤੀ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਕਿਸੇ ਵੀ ਬੈਂਕ ਤੋਂ KCC ਬਣਵਾਇਆ ਜਾ ਸਕਦਾ ਹੈ। ਇਸ ਦੇ ਲਈ ਸਿਰਫ 3 ਦਸਤਾਵੇਜ਼ (ਕਿਸਾਨ ਦਾ ਪ੍ਰਮਾਣ ਪੱਤਰ, ਨਿਵਾਸ ਦਾ ਪ੍ਰਮਾਣ ਪੱਤਰ ਤੇ ਕਿਸਾਨ ਦਾ ਸਹੁੰ ਪੱਤਰ ਕਿ ਉਸ ਨੇ ਹੋਰ ਕਿਸੇ ਬੈਂਕ ਵਿੱਚ ਕਰਜ਼ਾ ਬਕਾਇਆ ਨਹੀਂ) ਹੀ ਲਏ ਜਾਣਗੇ।

5

KCC ਦੀ ਸੁਵਿਧਾ ਪਸ਼ੂ-ਪਾਲਣ ਤੇ ਮੱਛੀ ਪਾਲਣ ਲਈ ਵੀ ਉਪਲੱਬਧ ਕਰਾਈ ਜਾਂਦੀ ਹੈ। ਇਨ੍ਹਾਂ ਦੋਵੇਂ ਹੀ ਸ਼੍ਰੇਣੀਆਂ ਨੂੰ ਇਸ ਦੇ ਤਹਿਤ ਵੱਧ ਤੋਂ ਵੱਧ 2 ਲੱਖ ਰੁਪਏ ਤਕ ਦਾ ਕਰਜ਼ਾ ਮਿਲ ਸਕਦਾ ਹੈ।

6

ਖੇਤੀ-ਕਿਸਾਨੀ ਲਈ ਵਿਆਜ ਦਰ ਉਂਝ ਤਾਂ 9 ਫੀਸਦੀ ਹੈ ਪਰ ਸਰਕਾਰ ਇਸ ਵਿੱਚ 2 ਫੀਸਦੀ ਦੀ ਸਬਸਿਡੀ ਦਿੰਦੀ ਹੈ। ਇਸ ਤਰ੍ਹਾਂ ਇਹ 7 ਫੀਸਦੀ ਹੀ ਪੈਂਦਾ ਹੈ। ਸਮੇਂ 'ਤੇ ਕਰਜ਼ਾ ਮੋੜਨ ਉੱਤੇ 3 ਫੀਸਦੀ ਵਾਧੂ ਛੋਟ ਦਿੱਤੀ ਜਾਂਦੀ ਹੈ।

7

ਕਿਸਾਨਾਂ ਨੂੰ ਹੁਣ ਕਿਸਾਨ ਕ੍ਰੈਡਿਟ ਕਾਰਡ (KCC) ਬਣਵਾਉਣ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਏਗਾ। ਕੇਂਦਰ ਸਰਕਾਰ ਨੇ ਬੈਂਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਅਰਜ਼ੀ ਦੇ 15ਵੇਂ ਦਿਨ, ਯਾਨੀ ਦੋ ਹਫ਼ਤਿਆਂ ਅੰਦਰ KCC ਬਣ ਜਾਏ। KCC ਬਣਵਾਉਣ ਲਈ ਪਿੰਡ ਪੱਧਰ 'ਤੇ ਮੁਹਿੰਮ ਚਲਾਈ ਜਾਏਗੀ।

  • ਹੋਮ
  • ਭਾਰਤ
  • ਕਿਸਾਨਾਂ ਲਈ ਖੁਸ਼ਖਬਰੀ! ਹੁਣ ਸਿਰਫ਼ ਦੋ ਹਫ਼ਤਿਆਂ 'ਚ ਕ੍ਰੈਡਿਟ ਕਾਰਡ
About us | Advertisement| Privacy policy
© Copyright@2026.ABP Network Private Limited. All rights reserved.