ਪਾਸਪੋਰਟ ਬਣਾਉਣ ਵਾਲਿਆਂ ਲਈ ਵੱਡੀ ਖ਼ੁਸ਼ਖਬਰੀ
ਅਨਾਥ ਆਸ਼ਰਮ ਵਿੱਚ ਰਹਿਣ ਵਾਲੇ ਬੱਚੇ ਅਨਾਥ ਆਸ਼ਰਮ ਵੱਲੋਂ ਤੈਅ ਜਨਮ ਤਾਰੀਖ਼ ਦੇ ਹਿਸਾਬ ਨਾਲ ਆਪਣੀ ਜਨਮ ਤਾਰੀਖ਼ ਭਰ ਸਕਦੇ ਹਨ। (ਤਸਵੀਰਾਂ- ਗੂਗਲ ਫਰੀ ਇਮੇਜ਼)
ਪਾਸਪੋਰਟ ਬਣਵਾਉਣ ਲਈ ਸਾਧੂ-ਸੰਤ ਹੁਣ ਆਪਣੇ ਪਿਤਾ ਦੇ ਨਾਂ ਦੀ ਬਜਾਏ ਗੁਰੂਆਂ ਦਾ ਨਾਂ ਦੇ ਸਕਦੇ ਹਨ।
ਇਸ ਤੋਂ ਇਲਾਵਾ ਜਨਮ ਤਾਰੀਖ਼ ਲਈ ਪ੍ਰਮਾਣ ਪੱਤਰ ਦੇਣ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਲਈ ਸੁਸ਼ਮਾ ਸਵਰਾਜ ਨੇ 7-8 ਹੋਰ ਪ੍ਰਮਾਣ ਪੱਤਰ ਜਿਵੇਂ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਸ਼ਾਮਲ ਕੀਤੇ ਹਨ ਜਿਨ੍ਹਾਂ ਨੂੰ ਆਸਾਨੀ ਨਾਲ ਪਾਸਪੋਰਟ ਬਣਾਉਣ ਲਈ ਦਿੱਤਾ ਜਾ ਸਕਦਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਸਪੋਰਟ ਬਣਾਉਣ ਲਈ ਮੈਰਿਜ ਸਰਟੀਫਿਕੇਟ ਤੇ ਤਲਾਕਸ਼ੁਦਾ ਮਹਿਲਾਵਾਂ ਲਈ ਆਪਣੇ ਪਹਿਲੇ ਪਤੀ ਤੇ ਬੱਚਿਆਂ ਦਾ ਨਾਂ ਦੇਣ ਦੀ ਵੀ ਜ਼ਰੂਰਤ ਨਹੀਂ।
ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਅਰਜ਼ੀਆਂ ਕਿਤੇ ਵੀ ਜਮ੍ਹਾ ਕਰਾਈਆਂ ਜਾ ਸਕਦੀਆਂ ਹਨ, ਭਾਵੇਂ ਵਿਅਕਤੀ ਦਾ ਪਤਾ ਸਬੰਧਤ ਆਰਪੀਓ ਦੇ ਅਧੀਨ ਆਉਂਦਾ ਹੈ ਜਾਂ ਨਹੀਂ।
ਛੇਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਸ਼ੁਰੂ ਕੀਤੀ ਨਵੀਂ ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ), ਪਾਸਪੋਰਟ ਸੇਵਾ ਕੇਂਦਰ (ਪੀਐਸਕੇ) ਤੇ ਡਾਕਘਰ ਪਾਸਪੋਰਟ ਸੇਵਾ ਕੇਂਦਰ (ਪੀਓਪੀਐਸਕੇ) ਵਿੱਚ ਅਪਲਾਈ ਕਰਾ ਸਕਦਾ ਹੈ।
ਐਪ ਐਂਡਰਾਇਡ ਤੇ iOS ਦੋਵਾਂ ਲਈ ਉਪਲੱਬਧ ਹੈ।
ਵਿਦੇਸ਼ ਮੰਤਰੀ ਨੇ ਮੋਬਾਈਲ ਐਪ ਦੀ ਸ਼ੁਰੂਆਤ ਕੀਤੀ ਹੈ। ਇਸ ਜ਼ਰੀਏ ਪਾਸਪੋਰਟ ਲਈ ਅਪਲਾਈ, ਭੁਗਤਾਨ ਤੇ ਅਪਾਇੰਟਮੈਂਟ ਲਈ ਜਾ ਸਕਦੀ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਨਵੀਂ ਯੋਜਨਾ ਤਹਿਤ ਦੇਸ਼ ਭਰ ਦੇ ਲੋਕ ਕਿਤਿਓਂ ਵੀ ਪਾਸਪੋਰਟ ਲਈ ਅਪਲਾਈ ਕਰ ਸਕਦੇ ਹਨ।