ਬੜਾ ਸ਼ਕਤੀਸ਼ਾਲੀ ਹੈ ਪਠਾਨਕੋਟ ਤਾਇਨਾਤ ਲੜਾਕੂ ਅਪਾਚੇ, 16 ਐਂਟੀ ਟੈਂਕ ਮਿਸਾਇਲ ਲੈ ਭਰ ਸਕਦਾ ਉਡਾਣ
ਪਠਾਨਕੋਟ ਏਅਰਬੈਸ ‘ਤੇ ਇਸ ਨੂੰ ਗਲੈਡੀਏਟਰ ਦਾ ਨਾਂ ਦਿੱਤਾ ਗਿਆ ਹੈ।
ਅਪਾਚੇ ਲੇਜ਼ਰ ਸਿਸਟਮ ਸੈਂਸਰ ਤੇ ਨਾਈਟ ਵਿਜ਼ਨ ਸਿਸਟਮ ਨਾਲ ਲੈਸ ਹੈ।
4.5 ਕਿਮੀ ਦੂਰ ਤੋਂ ਇਕੱਠੇ 128 ਟਾਰਗੇਟ ‘ਤੇ ਅਟੈਕ ਕਰ ਸਕਦਾ ਹੈ। 500 ਕਿਮੀ ਦੀ ਫਲਾਇੰਗ ਰੇਂਜ ਤੇ 3 ਘੰਟੇ ਤਕ ਉੱਡ ਸਕਦਾ ਹੈ।
ਇਹ 279ਕਿਮੀ/ਘੰਟੇ ਦੀ ਰਫ਼ਤਾਰ ਭਰ ਸਕਦਾ ਹੈ। 30 ਐਮਐਮ ਦੀ ਗਨ, 120 ਰਾਉਂਡ ਫਾਈਰ ਨਾਲ ਲੈਸ ਤੇ 16 ਟੈਂਕ ਮਿਸਾਇਲ ਲੈ ਕੇ ਉੱਡ ਸਕਦਾ ਹੈ।
ਅਪਾਚੇ ਹੈਲੀਕਾਪਟਰ ‘ਚ 2 ਟਰਬੋਸਾਫਟ ਇੰਜ਼ਨ ਲੱਗੇ ਹਨ। ਇਸ ‘ਚ ਚਾਰ ਖੰਭ ਲੱਗੇ ਹਨ।
ਅਮਰੀਕਾ ਨੇ ਅਪਾਚੇ ਦੇ ਨਾਲ ਅਫਗਾਨਿਸਤਾਨ ਤੋਂ ਲੈ ਇਰਾਕ ਤਕ ਆਪਣੇ ਦੁਸ਼ਮਣਾਂ ਨੂੰ ਖ਼ਤਮ ਕੀਤਾ ਸੀ। ਭਾਰਤ ਤੋਂ ਇਲਾਵਾ ਅਮਰੀਕਾ, ਮਿਸਰ, ਗ੍ਰੀਸ, ਇੰਡੋਨੇਸ਼ੀਆ, ਜਾਪਾਨ, ਕੁਵੈਤ, ਨੀਦਰਲੈਂਡ, ਸਉਦੀ ਅਰਬ, ਦੱਖਣੀ ਕੋਰੀਆ ਤੇ ਹੋਰ ਕਈ ਦੇਸ਼ ਅਪਾਚੇ ਦਾ ਇਸਤੇਮਾਲ ਕਰਦੇ ਹਨ।
ਦੁਨੀਆ ਦਾ ਸਭ ਤੋਂ ਵੱਡਾ ਅੱਤਵਾਦੀ ਓਸਾਮਾ ਬਿਨ ਲਾਦੇਨ ਵੀ ਇਸ ਅਪਾਚੇ ਦਾ ਸਭ ਤੋਂ ਵੱਡਾ ਸ਼ਿਕਾਰ ਬਣਿਆ ਸੀ।
ਭਾਰਤੀ ਹਵਾਈ ਸੈਨਾ ਨੂੰ ਚਾਰ ਅਪਾਚੇ 27 ਜੁਲਾਈ ਨੂੰ ਮਿਲੇ ਸੀ। ਇਸ ਤੋਂ ਬਾਅਦ ਅੱਠ ਅਪਾਚੇ ਹੈਲੀਕਾਪਟਰ 2 ਸਤੰਬਰ ਨੂੰ ਭਾਰਤ ਆਏ। ਖ਼ਬਰਾਂ ਨੇ ਕਿ ਸਾਲ 2020 ਤਕ ਹਵਾਈ ਸੈਨਾ ਨੂੰ ਸਾਰੇ 22 ਅਪਾਚੇ ਮਿਲ ਜਾਣਗੇ।
ਹੁਣ ਤਕ ਭਾਰਤੀ ਸੈਨਾ ਨੂੰ ਕੁੱਲ 12 ਅਪਾਚੇ ਮਿਲ ਚੁੱਕੇ ਹਨ। ਭਾਰਤ ਨੇ ਸਤੰਬਰ 2015 ਨੂੰ ਅਮਰੀਕੀ ਸਰਕਾਰ ਤੇ ਬੋਇੰਡ ਕੰਪਨੀ ਨਾਲ 22 ਅਪਾਚੇ ਦੀ ਡੀਲ ਕੀਤੀ ਸੀ।
ਅੱਤਵਾਦ ਖਿਲਾਫ ਲੜਾਈ ‘ਚ ਭਾਰਤ ਨੂੰ ਦੁਨੀਆ ਦਾ ਸਭ ਤੋਂ ਦਮਦਾਰ ਹਥਿਆਰ ਮਿਲ ਗਿਆ ਹੈ। ਅੱਜ ਪਠਾਨਕੋਟ ਏਅਰਬੇਸ ‘ਤੇ ਸ਼ਾਨਦਾਰ ਸਮਾਗਮ ਤੋਂ ਬਾਅਦ ਅੱਠ ਅਪਾਚੇ ਹੈਲੀਕਾਪਟਰ ਭਾਰਤੀ ਹਵਾਈ ਸੈਨਾ ‘ਚ ਸ਼ਾਮਲ ਹੋਏ ਹਨ। ਇਸ ਦੇ ਨਾਲ ਅਪਾਚੇ ਇਸਤੇਮਾਲ ਕਰਨ ਵਾਲਾ ਭਾਰਤ 15ਵਾਂ ਦੇਸ਼ ਬਣ ਗਿਆ ਹੈ।