ਜਿੱਤ ਮਗਰੋਂ ਅਡਵਾਨੀ ਤੇ ਜੋਸ਼ੀ ਦੇ ਦਰ ਪਹੁੰਚੇ ਮੋਦੀ ਤੇ ਸ਼ਾਹ
ਭਾਜਪਾ ਨੇ ਵੀਰਵਾਰ ਨੂੰ 302 ਸੀਟਾਂ ‘ਤੇ ਜਿੱਤ ਹਾਸਲ ਕਰ ਸ਼ਾਨਦਾਰ ਜਿੱਤ ਨਾਲ ਇਤਿਹਾਸਕ ਕਾਮਯਾਬੀ ਹਾਸਲ ਕੀਤੀ ਹੈ।
Download ABP Live App and Watch All Latest Videos
View In Appਅਮਿਤ ਸ਼ਾਹ ਨੇ ਇਹ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, “ਮਾਨਯੋਗ ਸ਼੍ਰੀ ਮੁਰਲੀ ਮਨੋਹਰ ਜੋਸ਼ੀ ਜੀ ਨੇ ਆਪਣੀ ਸਾਰੀ ਜ਼ਿੰਦਗੀ ਭਾਜਪਾ ਦੇ ਵਿਕਾਸ ਤੇ ਦੇਸ਼ ਦੀ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ‘ਚ ਲਾ ਦਿੱਤੀ। ਅੱਜ ਜੋਸ਼ੀ ਜੀ ਨਾਲ ਮੁਲਾਕਾਤ ਕਰ ਆਸ਼ੀਰਵਾਦ ਲਿਆ।”
ਇਸ ਮੁਲਾਕਾਤ ਦੌਰਾਨ ਪੀਐਮ ਮੋਦੀ, ਜੋਸ਼ੀ ਦੇ ਹੱਥੋਂ ਮਿਠਾਈ ਖਾਂਦੇ ਤੇ ਉਨ੍ਹਾਂ ਨੂੰ ਗੱਲ ਲਾਉਂਦੇ ਨਜ਼ਰ ਆਏ।
ਨਰੇਂਦਰ ਮੋਦੀ ਤੇ ਅਮਿਤ ਸ਼ਾਹ ਭਾਜਪਾ ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਮਿਲੇ।
ਪੀਐਮ ਮੋਦੀ ਨੇ ਐਲਕੇ ਅਡਵਾਨੀ ਨੂੰ ਮਿਲਦੇ ਹੋਏ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ।
ਅਮਿਤ ਸ਼ਾਹ ਨੇ ਇਹ ਤਸਵੀਰ ਪੋਸਟ ਕਰਦੇ ਹੋਏ ਟਵੀਟ ਕੀਤਾ, ‘ਭਾਜਪਾ ਦੀ ਪ੍ਰਚੰਡ ਜਿੱਤ ‘ਤੇ ਅੱਜ ਮਾਣਯੋਗ ਪ੍ਰਧਾਨ ਮੰਤਰੀ ਮੋਦੀ ਨੇ ਮਾਣਯੋਗ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਨਾਲ ਮੁਲਾਕਾਤ ਕਰ ਆਸ਼ੀਰਵਾਦ ਲਿਆ। ਸਗੰਠਨ ਲਈ ਅਡਵਾਨੀ ਜੀ ਦੀ ਤਪੱਸਿਆ ਤੇ ਮਿਹਨਤ ਸਾਡੇ ਸਾਰਿਆਂ ਲਈ ਕਿਸੇ ਪ੍ਰੇਰਣਾ ਤੋਂ ਘੱਟ ਨਹੀਂ”
ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨਾਲ ਉਨ੍ਹਾਂ ਦੇ ਨਿਵਾਸ ‘ਤੇ ਜਾ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਸੀ।
- - - - - - - - - Advertisement - - - - - - - - -