800 ਤੋਂ ਵੱਧ LED ਲਾਈਟਸ ਦੀ ਰੌਸ਼ਨੀ ਨਾਲ ਜਗਮਗਾਈ ਸੰਸਦ
ਏਬੀਪੀ ਸਾਂਝਾ | 14 Aug 2019 09:07 AM (IST)
1
ਨਵੇਂ ਰੌਸ਼ਨੀ ਸਿਸਟਮ ਵਿੱਚ ਸੰਸਦ ਭਵਨ ਬੇਹੱਦ ਖੂਬਸੂਰਤ ਦਿੱਸਦਾ ਹੈ। 2017 ਵਿੱਚ ਉੱਤਰ ਤੇ ਦੱਖਣੀ ਬਲਾਕ ਵਿੱਚ ਵੀ ਇਸੇ ਤਰ੍ਹਾਂ ਦੀਆਂ ਲਾਈਟਸ ਲਗਾਈਆਂ ਗਈਆਂ ਸੀ।
2
ਇਨ੍ਹਾਂ ਵਿਚ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਦਘਾਟਨ ਪ੍ਰੋਗਰਾਮ ਲਈ ਸੰਸਦ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਸੀ।
3
ਲੋਕ ਸਭਾ ਸਕੱਤਰੇਤ ਦੇ ਅਧਿਕਾਰੀਆਂ ਮੁਤਾਬਕ ਨਵੇਂ ਸਿਸਟਮ ਤਹਿਤ 875 ਐਲਈਡੀ ਲਾਈਟਾਂ ਲਗਾਈਆਂ ਗਈਆਂ ਹਨ। ਲਾਈਟਸ ਦੀ ਖੂਬੀ ਇਹ ਹੈ ਕਿ ਕੁਝ ਪਲਾਂ ਵਿੱਚ ਹੀ ਰੌਸ਼ਨੀ ਦਾ ਰੰਗ ਬਦਲ ਜਾਂਦਾ ਹੈ।
4
ਨਵਾਂ ਲਾਈਟਿੰਗ ਸਿਸਟਮ ਸੰਸਦ ਭਵਨ ਦੇ ਬਾਹਰੀ ਹਿੱਸੇ 'ਤੇ ਲਗਾਇਆ ਗਿਆ ਹੈ ਤੇ ਇਹ ਇਮਾਰਤ ਦੀ ਸ਼ਾਨ ਨੂੰ ਵਧਾਉਂਦਾ ਹੈ।
5
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸੰਸਦ ਭਵਨ ਵਿੱਚ ਨਵੀਂ ਰੌਸ਼ਨੀ ਵਿਵਸਥਾ ਦਾ ਉਦਘਾਟਨ ਕੀਤਾ। ਇਸ ਵਿੱਚ 800 ਤੋਂ ਵੱਧ ਐਲਈਡੀ ਲਾਈਟਸ ਲਾਈਆਂ ਗਈਆਂ ਹਨ।