✕
  • ਹੋਮ

ਰੋਡ ਸ਼ੋਅ ’ਚ ਭੈਣ-ਭਰਾ ਦਾ ਨਾਅਰਾ! ਅਬ ਕੀ ਬਾਰ, ਯੂਪੀ ’ਚ ਕਾਂਗਰਸ ਸਰਕਾਰ

ਏਬੀਪੀ ਸਾਂਝਾ   |  11 Feb 2019 08:59 PM (IST)
1

2

3

4

ਮੰਗਲਵਾਰ ਸਵੇਰੇ ਪ੍ਰਿਅੰਕਾ ਲਖਨਊ ਵਾਪਸ ਆ ਜਾਣਗੇ।

5

ਪਰ ਤਾਜ਼ਾ ਜਾਣਕਾਰੀ ਮੁਤਾਬਕ ਉਹ ਅੱਜ ਸ਼ਾਮ ਹੀ ਜੈਪੁਰ ਲਈ ਰਵਾਨਾ ਹੋ ਜਾਣਗੇ ਕਿਉਂਕਿ ਮੰਗਲਵਾਰ ਨੂੰ ਜੈਪੁਰ ਵਿੱਚ ਈਡੀ ਵੱਲੋਂ ਉਨ੍ਹਾਂ ਦੇ ਪਤੀ ਰਾਬਰਟ ਵਾਡਰਾ ਤੇ ਸੱਸ ਮੌਰੀਨ ਵਾਡਰਾ ਕੋਲੋਂ ਪੁੱਛਗਿੱਛ ਕੀਤੀ ਜਾਏਗੀ।

6

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਪ੍ਰਿਅੰਕਾ ਚਾਰ ਦਿਨਾਂ ਤਕ ਲਖਨਊ ਰੁਕ ਕੇ ਪਾਰਟੀ ਨਾਲ ਸਬੰਧਤ ਕੰਮ ਕਰਨਗੇ।

7

ਜਦੋਂ ਤਕ ਕਾਂਗਰਸ ਦੀ ਸਰਕਾਰ ਨਹੀਂ ਬਣਦੀ, ਉਦੋਂ ਤਕ ਪ੍ਰਿਅੰਕਾ, ਸਿੰਧੀਆ ਤੇ ਉਹ ਆਪ ਲੜਦੇ ਰਹਿਣਗੇ।

8

ਪ੍ਰਿਅੰਕਾ ਤੇ ਸਿੰਧੀਆ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਟੀਚਾ ਲੋਕ ਸਭਾ ਚੋਣਾਂ ਜ਼ਰੂਰ ਹੈ ਪਰ ਇਨ੍ਹਾਂ ਨੇ ਵਿਧਾਨ ਸਭਾ ਵਿੱਚ ਵੀ ਕਾਂਗਰਸ ਦੀ ਸਰਕਾਰ ਬਣਾਉਣੀ ਹੈ।

9

ਉਨ੍ਹਾਂ ਪੀਐਮ ਮੋਦੀ ’ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੇ ਚੌਕੀਦਾਰ ਨੇ ਉੱਤਰ ਪ੍ਰਦੇਸ਼, ਹੋਰ ਸੂਬਿਆਂ ਅਤੇ ਹਵਾਈ ਫੌਜ ਦਾ ਪੈਸਾ ਚੋਰੀ ਕੀਤਾ ਹੈ।

10

ਉਨ੍ਹਾਂ ਕਿਹਾ ਕਿ ਉਹ ਬੈਕਫੁੱਟ 'ਤੇ ਖੇਡਣ ਵਾਲੇ ਨਹੀਂ ਹਨ। ਉਨ੍ਹਾਂ ਵਰਕਰਾਂ ਕੋਲੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਵੀ ਲਵਾਏ।

11

ਇਸ ਦੌਰਾਨ ਰਾਹੁਲ ਨੇ ਰੋਡ ਸ਼ੋਅ ਵਿਚਾਲੇ ਸੰਖੇਪ ਭਾਸ਼ਣ ਵੀ ਦਿੱਤਾ।

12

ਪ੍ਰਿਅੰਕਾ ਗਾਂਧੀ ਦਾ ਰੋਡ ਸ਼ੋਅ 15 ਕਿਲੋਮੀਟਰ ਚੱਲਿਆ।

13

ਪ੍ਰਿਅੰਕਾ ਨਾਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਜੋਤੀਰਾਦਿੱਤਿਆ ਸਿੰਧੀਆ ਵੀ ਮੌਜੂਦ ਸਨ।

14

ਇੱਥੇ ਹਵਾਈ ਅੱਡੇ ਤੋਂ ਉੱਤਰਦਿਆਂ ਹੀ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋ ਗਿਆ।

15

ਕਾਂਗਰਸ ਦੀ ਜਨਰਲ ਸਕੱਤਰ ਬਣਨ ਮਗਰੋਂ ਪ੍ਰਿਅੰਕਾ ਗਾਂਧੀ ਵਾਡਰਾ ਸੋਮਵਾਰ ਨੂੰ ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਚਾਰ ਰੋਜ਼ਾ ਦੌਰੇ ਲਈ ਲਖਨਊ ਪਹੁੰਚੀ।

  • ਹੋਮ
  • ਭਾਰਤ
  • ਰੋਡ ਸ਼ੋਅ ’ਚ ਭੈਣ-ਭਰਾ ਦਾ ਨਾਅਰਾ! ਅਬ ਕੀ ਬਾਰ, ਯੂਪੀ ’ਚ ਕਾਂਗਰਸ ਸਰਕਾਰ
About us | Advertisement| Privacy policy
© Copyright@2025.ABP Network Private Limited. All rights reserved.