ਡ੍ਰਾਈਵਿੰਗ ਲਾਈਸੰਸ ਬਣਾਉਣਾ ਤਾਂ ਪੱਲੇ ਬੰਨ੍ਹੋ ਇਹ ਗੱਲਾਂ
ਸ਼ਰਾਬ ਪੀ ਕੇ ਜਾਂ ਬਗ਼ੈਰ ਹੈਲਮੇਟ ਦੇ ਗੱਡੀ ਚਲਾਉਣ 'ਤੇ ਵੀ ਭਾਰੀ ਜੁਰਮਾਨਾ ਲੱਗ ਸਕਦਾ ਹੈ ਤੇ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ।
ਇਸ ਤੋਂ ਬਚਣ ਲਈ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਨਾ ਕਰੋ।
ਤੁਹਾਨੂੰ ਦੱਸ ਦੇਈਏ ਕਿ ਮੋਟਰ ਵਹੀਕਲ ਐਕਟ ਦੀ ਧਾਰਾ 19 ਦਾ ਉਲੰਘਨ ਕਰਨ 'ਤੇ ਤੁਹਾਡਾ ਲਾਇਸੰਸ ਰੱਦ ਵੀ ਹੋ ਸਕਦਾ ਹੈ।
ਆਰ.ਸੀ. ਬਣਵਾਉਣ ਲਈ ਆਧਾਰ ਨੰਬਰ ਦੇਣਾ ਹੋਵੇਗਾ।
ਨਵੇਂ ਨਿਯਮਾਂ ਤਹਿਤ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਖਰੀਦਣ ਸਮੇਂ ਹੀ ਰਜਿਸਟ੍ਰੇਸ਼ਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਨਾਲ ਲੋਕਾਂ ਦੇ ਸਰਕਾਰੀ ਦਫਤਰਾਂ ਦੇ ਚੱਕਰ ਕੱਟਣੇ ਬੰਦ ਹੋ ਜਾਣਗੇ।
ਆਰ.ਐਲ.ਏ. ਈ-ਸੰਪਰਕ ਕੇਂਦਰਾਂ 'ਤੇ ਵੀ ਡ੍ਰਾਈਵਿੰਗ ਲਾਈਸੰਸ ਬਣਵਾਉਣ ਦੀ ਸੁਵਿਧਾ ਦੇਵੇਗਾ।
ਵੌਇਸ ਸਿਸਟਮ ਨਾਲ ਘੱਟ ਪੜ੍ਹੇ ਲਿਖੇ ਲੋਕ ਵੀ ਡੀ.ਐਲ. ਦਾ ਟੈਸਟ ਪਾਸ ਕਰ ਸਕਣਗੇ ਪਰ ਫਿਲਹਾਲ ਇਸ ਲਈ ਸੌਫਟਵੇਅਰ ਵਿਕਸਤ ਕੀਤੇ ਜਾ ਰਹੇ ਹਨ।
ਡੀ.ਐਲ. ਬਣਵਾਉਣ ਲਈ ਕੁਝ ਨਿਯਮ ਬਦਲੇ ਗਏ ਹਨ। ਰਜਿਸਟ੍ਰਿੰਗ ਐਂਡ ਲਾਈਸੈਂਸਿੰਗ ਅਥਾਰਿਟੀ (ਆਰ.ਐਲ.ਏ.) ਕੰਪਿਊਟਰ ਦੀ ਜਾਣਕਾਰੀ ਨਾ ਰੱਖਣ ਵਾਲੇ ਲੋਕਾਂ ਲਈ ਵੌਇਸ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਹੁਣ ਡ੍ਰਾਈਵਿੰਗ ਲਾਈਸੰਸ ਬਣਾਉਣ ਲਈ ਆਨਲਾਈਨ ਟੈਸਟ ਕਰਵਾਉਣ ਦੀ ਤਿਆਰੀ ਹੈ।
ਜੇਕਰ ਤੁਸੀਂ ਡ੍ਰਾਈਵਿੰਗ ਲਾਈਸੰਸ ਬਣਵਾ ਲਿਆ ਹੈ ਜਾਂ ਫਿਰ ਬਣਵਾਉਣ ਦੀ ਤਿਆਰੀ ਵਿੱਚ ਹੋ ਤਾਂ ਇਨ੍ਹਾਂ ਗੱਲਾਂ ਦਾ ਖਿਆਲ ਰੱਖੋ।