ਰਾਹੁਲ ਗਾਂਧੀ ਦਾ ਖੁੱਲ੍ਹਿਆ ਇੱਕ ਹੋਰ ਰਾਜ਼, ਤਸਵੀਰਾਂ ਹੋਈਆਂ ਵਾਇਰਲ
ਰਾਹੁਲ ਨੇ ਖ਼ੁਦ ਵੀ ਦੱਸਿਆ ਸੀ ਕਿ ਉਹ ਜਾਪਾਨੀ ਮਾਰਸ਼ਲ ਆਰਟ ਆਈਕੀਡੋ 'ਚ ਬਲੈਕ ਬੈਲਟ ਹਨ। ਰਾਹੁਲ ਨੇ ਕਿਹਾ ਸੀ ਕਿ ਮੈਂ ਅਭਿਆਸ ਕਰਦਾ ਹਾਂ, ਦੌੜਦਾ ਹਾਂ, ਤੈਰਾਕੀ ਕਰਦਾ ਹਾਂ ਤੇ ਆਈਕੀਡੋ ਮਾਰਸ਼ਲ ਆਰਟ 'ਚ ਬਲੈਕ ਬੈਲਟ ਹਾਂ।
ਭਰਦ ਮੰਨਦੇ ਹਨ ਕਿ ਰਾਹੁਲ ਦੇ ਇਸ ਆਰਟ ਨਾਲ ਜੁੜਣ ਕਰਕੇ ਹੀ ਇਸ ਗੇਮ ਦਾ ਪ੍ਰਚਾਰ ਹੋਇਆ ਹੈ।
ਭਰਦ ਮੁਤਾਬਕ ਰਾਹੁਲ ਗਾਂਧੀ ਆਈਕੀਡੋ ਦਾ ਅਭਿਆਸ ਕਰਨ ਤੋਂ ਬਾਅਦ ਆਮ ਤੌਰ 'ਤੇ ਬੇਹੱਦ ਸ਼ਾਂਤ ਦੇਖ ਜਾਂਦੇ ਸੀ।
ਇਸ ਤਸਵੀਰ 'ਚ ਰਾਹੁਲ ਨੂੰ ਮਾਰਸ਼ਲ ਆਰਟ ਸਿਖਾਉਣ ਵਾਲੇ ਟੀਚਰ ਪ੍ਰਤੋਸ਼ ਕਾਰ ਵੀ ਹਨ ਜਿਨ੍ਹਾਂ ਨੂੰ ਰਾਹੁਲ ਗਾਂਧੀ ਨੇ ਹਰਾ ਦਿੱਤਾ ਸੀ।
ਰਾਹੁਲ ਗਾਂਧੀ ਤਿਆਗਰਾਜ ਸਟੇਡੀਅਮ ਵੀ ਆਉਂਦੇ ਹਨ ਪਰ ਉਹ ਆਪਣੇ ਘਰ ਜ਼ਿਆਦਾ ਪ੍ਰੈਕਟਿਸ ਕਰਦੇ ਹਨ।
ਰਾਹੁਲ ਨਾਲ ਪ੍ਰੈਕਟਿਸ ਕਰਨ ਵਾਲੇ ਡਾ ਓਪਿੰਦਰ ਥਿੰਦ ਨੇ ਦੱਸਿਆ ਹੈ ਕਿ ਸਾਡੇ ਟੀਚਰ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਘਰ ਜਾ ਕੇ ਅਭਿਆਸ ਕਰਵਾਉਂਦੇ ਹਨ।
ਇਹ ਤਸਵੀਰਾਂ ਰਾਹੁਲ ਨਾਲ ਪ੍ਰੈਕਟਿਸ ਕਰਨ ਵਾਲੇ ਭਰਦ ਨਾਮ ਦੇ ਸ਼ਖਸ ਨੇ ਸਾਂਝੀਆਂ ਕੀਤੀਆਂ ਹਨ।
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੀਆਂ ਜਾਪਾਨੀ ਮਾਰਸ਼ਲ ਆਈਕੀਡੋ ਦੀ ਪ੍ਰੈਕਟਿਸ ਕਰਦੇ ਹੋਏ ਦੀਆਂ ਤਸਵੀਰਾਂ ਟਵਿੱਟਰ 'ਤੇ ਵਾਇਰਲ ਹੋਈਆਂ ਹਨ।