ਖਿੱਚ ਦਾ ਕਾਰਨ ਬਣੇ ਭਾਰਤੀ ਰੇਲਵੇ ਦੇ ਖਬੂਸੂਰਤ 'ਕੋਚ ਰੈਸਟੋਰੈਂਟ', ਵੇਖੋ ਸ਼ਾਨਦਾਰ ਤਸਵੀਰਾਂ
ਭਾਰਤੀ ਰੇਲਵੇ ਵੱਲੋਂ ਕੁਝ ਥਾਈਂ ਬੇਹੱਦ ਆਕਰਸ਼ਕ 'ਕੋਚ ਰੈਸਟੋਰੈਂਟ' ਬਣਾਏ ਗਏ ਹਨ। ਇਹ ਇੰਨੇ ਸੋਹਣੇ ਹਨ ਕਿ ਹਰ ਪਾਸੇ ਇਨ੍ਹਾਂ ਦੀ ਤਾਰੀਫ ਹੋ ਰਹੀ ਹੈ।
ਇਨ੍ਹਾਂ ਦੇ ਡਿਜ਼ਾਈਨ ਕਿਸੇ ਪੰਜ ਤਾਰਾ ਹੋਟਲ ਤੋਂ ਘੱਟ ਨਹੀਂ। ਇਹ ਪੂਰੀ ਤਰ੍ਹਾਂ ਏਅਰਕੰਡੀਸ਼ਨਡ ਹਨ।
ਇਹ ਆਪਣੀ ਸੁੰਦਰਤਾ ਕਰਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ। ਰੇਸਤਰਾਂ ਨੂੰ ਹਰ ਤਰ੍ਹਾਂ ਨਾਲ ਰੇਲਵੇ ਸਟੇਸ਼ਨ ਵਰਗਾ ਮਾਹੌਲ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਇਸ ਤਰ੍ਹਾਂ ਦਾ ਕੋਚ ਰੈਸਟੋਰੈਂਟ ਚੇਨਈ, ਤਾਮਿਲਨਾਡੂ ਤੇ ਕੂਚਬਿਹਾਰ, ਪੱਛਮ ਬੰਗਾਲ ਵਿੱਚ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਇੱਥੇ ਸਫ਼ਰ ਦੌਰਾਨ ਰੇਲ ਵਿੱਚ ਮਿਲਣ ਵਾਲੇ ਹਰ ਤਰ੍ਹਾਂ ਦੇ ਖਾਣੇ ਦੀ ਵਿਵਸਥਾ ਹੈ।
ਸੁੰਦਰਤਾ ਦੇ ਨਾਲ-ਨਾਲ ਇੱਥੇ ਲਜ਼ੀਜ਼ ਖਾਣਾ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਇੱਥੇ ਚਾਈਨੀਜ਼ ਤੋਂ ਲੈ ਕੇ ਕਾਨਟੀਨੈਂਟਲ, ਨਾਰਥ ਤੇ ਸਾਊਥ ਇੰਡੀਅਨ ਸਮੇਤ ਹਰ ਤਰ੍ਹਾਂ ਦੇ ਖਾਣੇ ਦਾ ਪੂਰਾ ਪ੍ਰਬੰਧ ਹੈ।
ਚੇਨਈ ਤੇ ਕੂਚਬਿਹਾਰ ਵਾਂਗ ਸਰਕਾਰ ਪ੍ਰਯਾਗਰਾਜ ਜੰਕਸ਼ਨ 'ਤੇ ਵੀ ਇਸ ਤਰ੍ਹਾਂ ਦਾ ਰੇਸਤਰਾਂ ਬਣਾਉਣ ਦੀ ਯੋਜਨਾ ਉਲੀਕ ਰਹੀ ਹੈ।
ਖਾਣੇ ਤੋਂ ਇਲਾਵਾ ਇਸ ਦੀ ਖ਼ਾਸੀਅਤ ਇਸ ਦਾ ਇੰਟੀਰੀਅਰ ਤੇ ਐਕਸਟੀਰੀਅਰ ਡਿਜ਼ਾਈਨ ਹੈ।
ਇਹ ਤਸਵੀਰ ਕੂਚਬਿਹਾਰ ਵਾਲੇ ਰੇਸਤਰਾਂ ਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਝੂਮਰ ਲੋਕਾਂ ਦੀ ਖਿੱਚ ਦਾ ਕਾਰਨ ਬਣ ਰਹੇ ਹਨ।