ਮਨਾਲੀ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਵੇਖੋ ਤਸਵੀਰਾਂ
ਮੌਸਮ ਵਿਭਾਗ ਨੇ ਪੰਜਾਬ ਵਿੱਚ ਤਿੰਨ ਦਿਨ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੋਈ ਹੈ। ਹਾਲਾਂਕਿ, ਐਤਵਾਰ ਨੂੰ ਵੀ ਸਵੇਰ ਵੇਲੇ ਬਰਸਾਤ ਹੋਈ ਪਰ ਬੀਤੇ ਦਿਨ ਦੇ ਮੁਕਾਬਲੇ ਘੱਟ ਰਹੀ।
ਖ਼ਰਾਬ ਮੌਸਮ ਕਾਰਨ ਸਰਕਾਰ ਨੇ ਮੰਡੀ, ਕੁੱਲੂ, ਚੰਬਾ, ਹਮੀਰਪੁਰ ਤੇ ਕਿੰਨੌਰ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਸਕੂਲ ਤੇ ਕਾਲਜ ਬੰਦ ਰਹਿਣਗੇ।
ਸਰਕਾਰ ਨੇ ਸੈਲਾਨੀਆਂ ਤੇ ਟਰੈਕਰਸ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਮੌਸਮ 'ਚ ਜ਼ਿਆਦਾ ਉਚਾਈ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨ।
ਬਰਫਬਾਰੀ ਤੋਂ ਬਾਅਦ ਨੁਕਸਾਨ ਦੀ ਕੋਈ ਖਾਸ ਖ਼ਬਰ ਨਹੀਂ ਹੈ। ਹਾਲਾਂਕਿ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਭੂੰਟਰ ਹਵਾਈ ਅੱਡੇ ਤੋਂ ਰੋਜ਼ਾਨਾ ਜਾਣ ਵਾਲੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਲਾਹੌਲ ਤੇ ਸਪਿਤੀ ਦੇ ਐਚਆਰਟੀਸੀ ਲੋਕਲ ਮੈਨੇਜਰ ਨੇ ਦੱਸਿਆ ਕਿ ਬਰਫਬਾਰੀ ਕਾਰਨ ਕਾਜ਼ਾ ਕੁੱਲੂ ਬੱਸ ਸਰਵਿਸ ਰੋਕ ਦਿੱਤੀ ਗਈ ਹੈ।
ਬਰਫਬਾਰੀ ਤੋਂ ਬਾਅਦ ਹੋਟਲਾਂ ਦੇ ਮਾਲਕਾਂ ਦੇ ਚਿਹਰਿਆਂ 'ਤੇ ਖੁਸ਼ੀ ਹੈ ਤੇ ਉਹ ਚੰਗੇ ਟੂਰਿਸਟ ਸੀਜ਼ਨ ਦੀ ਆਸ 'ਚ ਹਨ। ਪਹਾੜੀ ਇਲਾਕਿਆਂ 'ਚ ਇਸ ਬਾਰਸ਼ ਦਾ ਸਬਜ਼ੀਆਂ ਤੇ ਫਲਾਂ 'ਤੇ ਵੀ ਚੰਗਾ ਅਸਰ ਦੇਖਣ ਨੂੰ ਮਿਲੇਗਾ।
ਸਾਰੇ ਉੱਚੇ ਸਥਾਨਾਂ 'ਤੇ ਬਰਫ ਦੀ ਚਿੱਟੀ ਚਾਦਰ ਵਿਛ ਗਈ ਹੈ ਜਦਕਿ ਹੇਠਲੇ ਇਲਕਿਆਂ 'ਚ ਬਾਰਸ਼ ਜਾਰੀ ਹੈ। ਉੱਧਰ, ਮੈਦਾਨੀ ਇਲਾਕਿਆਂ ਵਿੱਚ ਬੀਤੇ ਕੱਲ੍ਹ ਤਕਰੀਬਨ ਸਾਰਾ ਦਿਨ ਪਏ ਮੀਂਹ ਤੋਂ ਬਾਅਦ ਅੱਜ ਕੁਝ ਰਾਹਤ ਹੈ।
ਸ਼ਨੀਵਾਰ ਨੂੰ ਸਮੁੰਦਰੀ ਤਲ ਤੋਂ 13,050 ਫੁੱਟ ਦੀ ਉਚਾਈ 'ਤੇ ਸਥਿਤ ਰੋਹਤਾਂਗ 'ਚ ਰੁੱਤ ਦੀ ਪਹਿਲੀ ਬਰਫਬਾਰੀ ਹੋਈ। ਲਾਹੌਲ ਤੇ ਸਪਿਤੀ ਵੱਲ ਜਾਂਦੀ ਆਵਾਜਾਈ ਨੂੰ ਚਾਰ ਇੰਚ ਦੀ ਬਰਫਬਾਰੀ ਤੋਂ ਬਾਅਦ ਰੋਕ ਦਿੱਤਾ ਗਿਆ ਹੈ।