ਕਾਸ਼ੀ ਵਾਲਿਆਂ ਮਨਾਇਆ ਪ੍ਰਧਾਨ ਮੰਤਰੀ ਦਾ ਜਨਮ ਦਿਨ, ਮੋਦੀ ਨੇ ਦਿੱਤਾ 557 ਕਰੋੜ ਦਾ ਤੋਹਫਾ
ਇਸਤੋਂ ਪਹਿਲਾਂ ਵਾਰਾਣਸੀ ਪਹੁੰਚਣ ’ਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਸੂਬੇ ਦੇ ਬੀਜੇਪੀ ਪ੍ਰਧਾਨ ਮਹਿੰਦਰਨਾਥ ਪਾਂਡੇ ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਦੀ ਅਗਵਾਈ ਕੀਤੀ।
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਗਿਫ਼ਟ ਵੀ ਦਿੱਤੇ।
ਵਾਰਾਣਸੀ ਦੇ ਵਿਕਾਸ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਇੱਥੋਂ ਦੇ ਹਰ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਕਾਸ਼ੀ ਹੁਣ ਦੇਸ਼ ਦੇ ਚੋਣਵੇਂ ਸ਼ਹਿਰਾਂ ’ਚ ਸ਼ਾਮਲ ਹੈ। ਇੱਥੇ ਘਰ-ਘਰ ਪਾਈਪ ਰਾਹੀਂ ਰਸੋਈ ਗੈਸ ਪਹੁੰਚ ਰਹੀ ਹੈ। ਇਲਾਹਾਬਾਦ ਤੋਂ ਬਨਾਰਸ ਤਕ ਪਾਈਪਲਾਈਨ ਵਛਾਈ ਗਈ ਹੈ।
ਉਨ੍ਹਾਂ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਇਆ।
ਪੀਐਮ ਨੇ ਬੱਚਿਆਂ ਨੂੰ ਮਿਹਨਤ ਕਰਕੇ ਅੱਗੇ ਵਧਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ’ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਕਦੀ ਨਾ ਘਬਰਾਉਣ।
ਉਨ੍ਹਾਂ ਬੱਚਿਆਂ ਨਾਲ ਵੱਖ-ਵੱਖ ਵਿਸ਼ਿਆਂ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਖੇਡਾਂ ਦੀ ਜ਼ਰੂਰਤ ਬਾਰੇ ਵੀ ਦੱਸਿਆ।
ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਨਿਡਰ ਬਣਨ ਤੇ ਸਵਾਲ ਪੁੱਛਣ ਵਿੱਚ ਕਦੀ ਨਾ ਘਬਰਾਉਣ।
ਇਸ ਦੌਰਾਨ ਪੀਐਮ ਨੇ ਮੰਡੂਆਡੀਹ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤੇ ਪਲੇਟਫਾਰਮ ’ਤੇ ਕੁਝ ਸਮਾਂ ਗੁਜ਼ਾਰਿਆ। ਇਸ ਤੋਂ ਬਾਅਦ ਉਹ ਡੀਜ਼ਲ ਰੇਲ ਕਾਰਖ਼ਾਨੇ (ਡੀਰੇਕਾ) ਚਲੇ ਗਏ। ਫਿਰ ਉਹ ਪਿੰਡ ਨਰੂਰ ਵਿੱਚ ਸਕੂਲੀ ਬੱਚਿਆਂ ਨੂੰ ਮਿਲੇ ਤੇ ਉਨ੍ਹਾਂ ਨੂੰ ਜ਼ਿੰਦਗੀ ’ਚ ਸਫ਼ਲਤਾ ਹਾਸਲ ਕਰਨ ਦੇ ਗੁਰ ਦੱਸੇ।
ਕੱਲ੍ਹ ਉਨ੍ਹਾਂ ਕਾਸ਼ੀ ਵਿਸ਼ਵਨਾਥ ਮੰਦਰ ਦੀ ਵਿਸ਼ੇਸ਼ ਪੂਜਾ ਕੀਤੀ। ਮੰਦਰ ਜਾਣ ਤੋਂ ਪਹਿਲਾਂ ਉਨ੍ਹਾਂ ਕਾਸ਼ੀ ਦਿਵਿਆਪੀਠ ਤੇ ਕਾਂਸ਼ੀ ਹਿੰਦੂ ਵਿਸ਼ਵ ਵਿਦਿਆਲੇ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜੋ ਡੀਰੇਕਾ ਵਿੱਚ ਗ਼ਰੀਬ ਬੱਚਿਆਂ ਨੂੰ ਪੜ੍ਹਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਭੋਜਪੁਰੀ ਵਿੱਚ ਕੀਤੀ। ਉਨ੍ਹਾਂ ਭੋਜਪੁਰੀ ਭਾਸ਼ਾ ਵਿੱਚ ਕਿਹਾ ਕਿ ਕਾਸ਼ੀ ਦੇ ਲੋਕ ਇੰਨਾ ਪਿਆਰ ਕਰਦੇ ਹਨ ਕਿ ਵਾਰ-ਵਾਰ ਕਾਂਸ਼ੀ ਆਉਣ ਨੂੰ ਦਿਲ ਕਰਦਾ ਹੈ।
ਆਪਣਾ ਜਨਮ ਦਿਨ ਮਨਾਉਣ ਲਈ ਪ੍ਰਧਾਨ ਮੰਤਰੀ ਵਾਰਾਣਸੀ ਪਹੁੰਚੇ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਕੱਲ੍ਹ ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਸਕੂਲੀ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਇਆ ਸੀ। ਅੱਜ ਪ੍ਰਧਾਨ ਮੰਤਰੀ ਨੇ ਵਾਰਾਣਸੀ ਨੂੰ 557 ਕਰੋੜ ਦੀਆਂ ਯੋਜਨਾਵਾਂ ਦਾ ਤੋਹਫਾ ਦਿੱਤਾ।