ਪਾਕਿਸਤਾਨੀ ਮੁਟਿਆਰ ਨੇ ਗਾਇਆ ‘ਜਨ ਗਣ ਮਨ’, ਟਵਿੱਟਰ ’ਤੇ ਕਹਿਰ
Download ABP Live App and Watch All Latest Videos
View In Appਵੇਖੋ ਅੰਬਰੀਨ ਦੀ ਵੀਡੀਓ ’ਤੇ ਹੋਰਾਂ ਦੀ ਪ੍ਰਤੀਕਿਰਿਆ।
ਅੰਬਰੀਨ ਦੀ ਇਸ ਟਵੀਟ ਦੇ ਬਾਅਦ ਟਵਿੱਟਰ ’ਤੇ ਉਸ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀ। ਦੇਸ਼ ਦੇ ਮਸ਼ਹੂਰ ਕਵੀ ਡਾ. ਕੁਮਾਰ ਵਿਸ਼ਵਾਸ ਨੇ ਅੰਬਰੀਨ ਦੇ ਟਵੀਟ ਨੂੰ ਸ਼ੇਅਰ ਕਰਦਿਆਂ ਲਿਖਿਆ, ‘ਮਾਸ਼ਾ ਅੱਲਾਹ, ਜਿਊਂਦੀ ਰਹਿ! ਜੋ ਦਹਿਸ਼ਤ ਨੂੰ ਸਿਆਸਤ ਕਹਿ ਰਹੇ ਹਨ, ਉਨ ਪੁਰਾਨੋ ਕੋ, ਨਈ ਨਸਲੇਂ ਮੁਹੱਬਤ ਗਾ ਰਹੀ ਹੈਂ ਯੇ ਖ਼ਬਰ ਕਰ ਦੋ।’
ਵੀਡੀਓ ਵਿੱਚ ਲੜਕੀ ਦੀ ਸ਼ਕਲ ਨਜ਼ਰ ਨਹੀਂ ਆ ਰਹੀ ਪਰ ਇੱਕ ਲੈਪਟਾਪ ਦਿਖ ਰਿਹਾ ਹੈ, ਜਿਸ ’ਤੇ ਬੈਕਗਰਾਊਂਡ ਵਿੱਚ ਕੌਮੀ ਗੀਤ ਵੱਜ ਰਿਹਾ ਹੈ। ਇਸ ਵੀਡੀਓ ਨੂੰ ਟਵਿੱਟਰ ’ਤੇ ਸ਼ੇਅਰ ਕਰਦਿਆਂ ਉਸ ਨੇ ਲਿਖਿਆ ਕਿ ਬੈਕਗਰਾਊਂਡ ਵਿੱਚ ਇਸਟਰੂਮੈਂਟਲ ਮਿਊਜ਼ਕ ਨਾਲ ਭਾਰਤ ਦਾ ਰਾਸ਼ਟਰੀ ਗੀਤ ਗਾਇਆ। ਕ੍ਰਿਪਾ ਕਰਕੇ ਜੱਜ ਨਾ ਕਰੋ ਤੇ ਮੇਰੀ ਆਵਾਜ਼ ਨਜ਼ਰਅੰਦਾਜ਼ ਕਰੋ। ਮੈਨੂੰ ਪਹਿਲਾਂ ਤੋਂ ਹੀ ਖਾਂਸੀ ਹੈ। ਪਿਆਰੇ ਪਾਕਿਸਤਾਨੀਓ, ਮੈਂ ਆਪਣੇ ਪਾਕਿਸਤਾਨ ਨੂੰ ਕਿਸੇ ਸੰਭਾਵੀ ਕਲਪਨਾ ਤੋਂ ਵੀ ਵੱਧ ਪਿਆਰ ਕਰਦੀ ਹਾਂ। ਇਸ ਲਈ ਤੁਸੀਂ ਕੀ ਸੋਚਦੇ ਹੋ, ਮੈਨੂੰ ਇਸ ਦੀ ਕੋਈ ਪ੍ਰਵਾਹ ਨਹੀਂ।
ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ’ਤੇ ਪੂਰੀ ਦੁਨੀਆ ਦੀ ਨਜ਼ਰ ਰਹਿੰਦੀ ਹੈ। ਸਰਹੱਦ ’ਤੇ ਹੋਣ ਵਾਲੀਆਂ ਗਤੀਵਿਧੀਆਂ ਕਰਕੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕੌੜੇ ਹੀ ਰਹੇ ਹਨ। ਇਸ ਮਾਹੌਲ ਵਿੱਚ ਅੰਬਰੀਨ ਰਿਆਜ਼ ਨਾਂ ਦੀ ਮੁਟਿਆਰ ਨੇ ਭਾਰਤ ਦਾ ਕੌਮੀ ਗੀਤ ਗਾ ਕੇ ਸੰਗੀਤ ਜ਼ਰੀਏ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਥੋੜੀ ਮਿਠਾਸ ਘੋਲਣ ਦੀ ਕੋਸ਼ਿਸ਼ ਕੀਤੀ।
- - - - - - - - - Advertisement - - - - - - - - -