ਹਨ੍ਹੇਰੀ-ਤੂਫ਼ਾਨ ’ਚ ਬਚਾਅ ਲਈ ਅਪਣਾਓ ਇਹ ਨੁਕਤੇ
ਘਰ ਵਿੱਚ ਚੁੱਲ੍ਹਾ, ਸਟੋਵ, ਤੰਦੂਰ ਆਦਿ ਜਿਹੀਆਂ ਚੀਜ਼ਾਂ ਤੁਰੰਤ ਬੁਝਾ ਦਿਓ।
ਘਰ ਵਿੱਚ ਚੁੱਲ੍ਹਾ, ਸਟੋਵ, ਤੰਦੂਰ ਆਦਿ ਜਿਹੀਆਂ ਚੀਜ਼ਾਂ ਤੁਰੰਤ ਬੁਝਾ ਦਿਓ।
ਹਨ੍ਹੇਰੀ-ਤੂਫ਼ਾਨ ਤੇਜ਼ ਹੋਣ ’ਤੇ ਬਿਜਲੀ ਦੇ ਸਾਰੇ ਸਵਿੱਚ ਬੰਦ ਕਰ ਦਿਓ ਤੇ ਪਲੱਗ ਵੀ ਕੱਢ ਦਿਓ।
ਇਸ ਦੌਰਾਨ ਪਸ਼ੂਆਂ ਨੂੰ ਦਰੱਖ਼ਤਾਂ ਨਾਲ ਨਾ ਬੰਨ੍ਹੋ।
ਹਨ੍ਹੇਰੀ-ਤੂਫ਼ਾਨ ਆਉਣ ’ਤੇ ਖੁੱਲ੍ਹੀ ਥਾਂ ਉੱਤੇ ਜ਼ਮੀਨ ’ਤੇ ਲੰਮੇ ਪੈ ਜਾਓ।
ਬਿਜਲੀ ਦੇ ਖੰਭੇ ਤੇ ਤਾਰਾਂ ਤੋਂ ਦੂਰ ਰਹੋ। ਨੰਗੀਆਂ ਤੇ ਟੁੱਟੀਆਂ ਤਾਰਾਂ ਤੋਂ ਬਚੋ।
ਤੇਜ਼ ਹਨ੍ਹੇਰੀ-ਤੂਫ਼ਾਨ ਆਉਣ ’ਤੇ ਕਿਸੇ ਕੰਧ ਦੇ ਆਸ-ਪਾਸ ਜਾਂ ਪਿੱਛੇ ਖੜ੍ਹੇ ਨਾ ਹੋਵੋ।
ਇਨ੍ਹੀਂ ਦਿਨੀਂ ਵੱਡੇ ਦਰੱਖ਼ਤਾਂ ਥੱਲੇ ਖਲ੍ਹੋਣ ਤੋਂ ਗ਼ੁਰੇਜ਼ ਕਰੋ।
ਹਨ੍ਹੇਰੀ-ਤੂਫ਼ਾਨ ਆਉਣ ਦੌਰਾਨ ਜਾਂ ਸੰਭਾਵਨਾ ਹੋਣ ’ਤੇ ਘਰ ਦੇ ਅੰਦਰ ਹੀ ਰਹੋ।
ਆਉਣ ਵਾਲੇ ਕੁਝ ਦਿਨਾਂ ਲਈ ਆਪਣੀ ਬਾਲਕੋਨੀ ਦਾ ਸਾਰਾ ਸਾਮਾਨ ਘਰ ਦੇ ਅੰਦਰ ਹੀ ਰੱਖੋ।
ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਭਾਵੀ ਹਨ੍ਹੇਰੀ-ਤੂਫ਼ਾਨ ਤੋਂ ਚੌਕੰਨੇ ਰਹੋ।
ਰਾਜਸਥਾਨ ਤੇ ਯੂਪੀ ਤੋਂ ਬਾਅਦ ਹੁਣ ਦਿੱਲੀ ’ਚ ਵੀ ਹਨ੍ਹੇਰੀ-ਤੂਫਾਨ ਆਉਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਸਿਹਤ ਵਿਭਾਗ ਦੇ ਆਈਈਸੀ ਸੈਕਸ਼ਨ ਨੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਨੂੰ ਅਪਣਾ ਕੇ ਹਨ੍ਹੇਰੀ-ਤੂਫ਼ਾਨ ਤੋਂ ਬਚਿਆ ਜਾ ਸਕਦਾ ਹੈ: