ਭਾਰਤੀ ਰੇਲਵੇ ਵੱਲੋਂ ਮਹਿਲਾਵਾਂ ਲਈ ਵੱਡਾ ਉਪਰਾਲਾ
ਇਸ ਫੈਸਲੇ ਚ ਸਟੇਸ਼ਨਾਂ ਦੇ ਵੱਖਰੇ ਸ਼ੌਚਾਲਯ ਤੇ ਚੇਂਜੰਗ ਰੂਮ ਬਣਾਉਣ ਦੀ ਯੋਜਨਾ ਵੀ ਹੈ।
ਕਮੇਟੀ ਨੇ ਸਟੇਸ਼ਨਾਂ ਤੇ ਰੇਲਗੱਡੀਆਂ ਚ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਬਣਾਉਣ ਦਾ ਵੀ ਫੈਸਲਾ ਲਿਆ ਹੈ।
ਕਮੇਟੀ ਨੇ ਇਹ ਵੀ ਕਿਹਾ ਕਿ ਅਗਲੇ ਤਿੰਨ ਸਾਲਾਂ ਚ ਮਹਿਲਾਵਾਂ ਦੀ ਦੇਖ ਰੇਖ ਕੀਤੇ ਜਾਣ ਵਾਲੇ ਸਟੇਸ਼ਨਾਂ ਦਾ ਸੰਖਿਆਂ 3 ਤੋਂ ਵਧਾ ਕੇ 100 ਕਰ ਦਿੱਤੀ ਜਾਵੇਗੀ।
ਇਹਨਾਂ ਡੱਬਿਆਂ 'ਚ ਟਿਕਟ ਜਾਂਚ ਕਰਨ ਵਾਲੇ ਜਾਂ ਆਰ.ਪੀ.ਐਫ਼ ਕਰਮੀਆਂ ਚ ਵੀ ਮਹਿਲਾਵਾਂ ਹੀ ਹੋਣਗੀਆਂ।
ਸੂਤਰਾਂ ਮੁਤਾਬਕ ਇਹ ਮਹਿਸੂਸ ਕੀਤਾ ਗਿਆ ਕਿ ਮਹਿਲਾਵਾਂ ਦਾ ਡੱਬਾ ਅਖੀਰ ਚ ਹੋਣ ਕਰਕੇ ਕਈ ਵਾਰ ਡੱਬੇ ਬਿਲਕੁਲ ਹਨ੍ਹੇਰੇ ਚ ਹੋਣ ਕਰਕੇ ਉਹ ਇਸ ਡੱਬੇ ਚ ਚੜ੍ਹਨ ਤੋਂ ਡਰਦੀਆਂ ਹਨ ਤੇ ਇਹ ਮਹਿਲਾਵਾਂ ਦੀ ਸੁਰੱਖਿਆ ਨਾਲ ਜੁੜਿਆ ਇਕ ਅਹਿਮ ਮੁੱਦਾ ਹੈ।
ਮਹਿਲਾਵਾਂ ਦੇ ਡੱਬੇ ਦਾ ਰੰਗ ਕੀ ਹੋਵੇਗਾ ਇਸ ਬਾਰੇ ਅਜੇ ਕੁੱਝ ਸਪੱਸ਼ਟ ਨਹੀਂ ਹੈ ਪਰ ਮਹਿਲਾਵਾਂ ਨਾਲ ਜੁੜੇ ਗੁਲਾਬੀ ਰੰਗ ਤੇ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਿਪੋਰਟ ਨੂੰ ਅੰਤਿਮ ਰੂਪ ਦੇਣ ਲਈ ਰੇਲਵੇ ਦੇ ਕਈ ਜ਼ੋਨਾਂ ਤੋਂ ਵਿਚਾਰ ਮੰਗੇ ਗਏ ਹਨ।
ਸੂਤਰਾ ਮੁਤਾਬਕ ਰੇਲਾਂ ਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਲਈ ਸੁਰੱਖਿਆ ਦੀਆਂ ਯੋਜਨਾਵਾਂ ਪ੍ਰਤੀ ਨਿਗਰਾਨੀ ਨੂੰ ਲੈਕੇ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਕਮੇਟੀ ਚ ਰੇਲਵੇ ਬੋਰਡ ਦੇ ਮੁਖੀ ਅਸ਼ਵਨੀ ਲੋਹਾਨੀ, ਮੈਂਬਰ ਮੋਹੰਮਦ ਜਮਸ਼ੇਦ ਤੇ ਦੂਜੇ ਵਰਿਸ਼ਠ ਅਧਿਕਾਰੀ ਵੀ ਸ਼ਾਮਿਲ ਹਨ।ਇਸ ਮੁੱਦੇ ਨੂੰ ਲੈਕੇ ਇਕ ਨੀਤੀਗਤ ਫੈਸਲਾ ਵੀ ਕੀਤਾ ਗਿਆ ਹੈ।
ਇਹਨਾਂ ਡੱਬਿਆਂ ਚ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ ਤੇ ਨਾਲ ਹੀ ਇਹਨਾਂ ਡੱਬਿਆਂ ਦੀਆਂ ਖਿੜਕੀਆਂ ਤੇ ਜਾਲੀਆਂ ਲਾਉਣ ਦੀ ਚਰਚਾ ਵੀ ਹੈ।
ਰੇਲਾਂ ਦੇ ਵਿਚ ਮਹਿਲਾਵਾਂ ਲਈ ਹੁਣ ਪਿੱਛੇ ਦੀ ਬਜਾਇ ਵਿਚਾਲੇ ਹੋਵੇਗਾ ਤੇ ਵੱਖਰੇ ਰੰਗ ਚ ਨਜ਼ਰ ਆਵੇਗਾ।ਸੂਤਰਾਂ ਅਨੁਸਾਰ ਸਾਲ 2018 ਮਹਿਲਾ ਸੁਰੱਖਿਆ ਸਾਲ ਦੇ ਰੂਪ ਚ ਮਨਾਇਆ ਜਾਵੇਗਾ। ਰੇਲਵੇ ਦੀ ਯੋਜਨਾ ਦੇ ਅਨੁਸਾਰ ਇਸ ਨੂੰ ਓਪਨਗਿਰੀ ਤੇ ਲੰਮੀ ਦੂਰੀ ਵਾਲੀਆਂ ਰੇਲਗੱਡੀਆਂ ਚ ਲਾਇਆ ਜਾਵੇਗਾ।