ਜਾਣੋ ਫੌਜੀ ਤਾਕਤ 'ਤੇ ਕਿਹੜਾ ਮੁਲਕ ਕਿੰਨ ਕਰ ਰਿਹਾ ਖਰਚ?
ਦੱਖਣੀ ਕੋਰੀਆ ਨੇ ਰੱਖਿਆ ਬਜਟ ਦੇ ਮਾਮਲੇ ਵਿੱਚ ਆਖਰੀ ਪਾਇਦਾਨ 'ਤੇ ਜਗ੍ਹਾ ਪਾਈ ਹੈ। ਇਸ ਦੇਸ਼ ਨੇ ਫ਼ੌਜੀ ਖਰਚ ਲਈ 2.1 ਲੱਖ ਕਰੋੜ ਰੁਪਏ ਰੱਖੇ ਹਨ।
ਇੱਕ ਹੋਰ ਯੂਰਪੀ ਦੇਸ਼ ਜਰਮਨੀ ਨੇ ਰੱਖਿਆ ਲਈ 2.95 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਜਾਪਾਨ ਦਾ ਰੱਖਿਆ ਬਜਟ ਰੂਸ ਤੇ ਫਰਾਂਸ ਵਰਗੇ ਦੇਸ਼ਾਂ ਦੀ ਤੁਲਨਾ ਵਿੱਚ ਕਾਫੀ ਘੱਟ ਹੈ। ਭਾਰਤ ਦੇ ਇਸ ਮਿੱਤਰ ਦੇਸ਼ ਨੇ ਰੱਖਿਆ ਲਈ 2.95 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਯੂਰਪੀ ਯੂਨੀਅਨ ਤੋਂ ਹੌਲੀ-ਹੌਲੀ ਵੱਖ ਹੋ ਰਹੇ ਬ੍ਰਿਟੇਨ ਨੇ ਫ਼ੌਜੀ ਖਰਚੇ ਲਈ 3.13 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਫਰਾਂਸ ਨੇ ਆਪਣੇ ਫ਼ੌਜੀ ਖਰਚੇ ਨੂੰ 3.86 ਲੱਖ ਕਰੋੜ ਰੁਪਏ ਤਕ ਸੀਮਤ ਕੀਤਾ ਹੈ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਜੋ ਦੇਸ਼ ਫ਼ੌਜੀ ਖਰਚ ਦੇ ਮਾਮਲੇ ਵਿੱਚ ਭਾਰਤ ਤੋਂ ਅੱਗੇ ਸਨ, ਉਨ੍ਹਾਂ ਆਪਣੇ ਸੁਰੱਖਿਆ ਖੇਤਰ ਵਿੱਚ ਖਰਚਾ ਘਟਾ ਦਿੱਤਾ ਹੈ। ਭਾਰਤ ਇਸ ਮਾਮਲੇ ਵਿੱਚ ਕਿਸੇ ਤੋਂ ਪਿੱਛੇ ਨਹੀਂ। ਦੇਸ਼ ਨੇ ਆਪਣੇ ਡਿਫੈਂਸ ਬਜਟ ਵਿੱਚ ਪਹਿਲਾਂ ਦੇ ਮੁਕਾਬਲੇ 5.5 ਫ਼ੀ ਸਦੀ ਵਾਧਾ ਦੇਖਿਆ ਹੈ। ਡਿਫੈਂਸ ਲਈ ਭਾਰਤ ਨੇ 4.26 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਇੱਕ ਹੋਰ ਮਹਾਂਸ਼ਕਤੀ ਰੂਸ ਨੇ ਵੀ ਆਪਣੀ ਫ਼ੌਜ ਲਈ 4.40 ਲੱਖ ਕਰੋੜ ਰੁਪਏ ਦਾ ਖਰਚਾ ਤੈਅ ਕੀਤਾ ਹੈ।
ਉੱਥੇ ਹੀ ਸਾਊਦੀ ਅਰਬ ਨੇ ਵੀ ਕੁਝ ਇਸੇ ਤਰ੍ਹਾਂ ਦਾ ਵਾਧਾ ਕੀਤਾ ਹੈ। ਜਿਸ ਤਹਿਤ ਇਸ ਦੇਸ਼ ਨੇ ਰੱਖਿਆ ਮਾਮਲਿਆਂ 'ਤੇ ਖਰਚ ਲਈ 4.60 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਇਸ ਲਿਸਟ ਵਿੱਚ ਦੂਜੇ ਸਥਾਨ 'ਤੇ ਚੀਨ ਹੈ। ਸਾਲ 2017 ਵਿੱਚ ਚੀਨ ਨੇ ਰੱਖਿਆ ਖੇਤਰ ਲਈ 15.19 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ, ਜੋ ਪਹਿਲਾਂ ਦੇ ਮੁਕਾਬਲੇ 5.6 ਫ਼ੀ ਸਦੀ ਵਧੇਰੇ ਹੈ।
ਇਸ ਰਿਪੋਰਟ ਵਿੱਚ ਪਹਿਲੇ ਨੰਬਰ 'ਤੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੈ, ਜਿਸ ਦਾ ਫ਼ੌਜੀ ਬਜਟ 40.68 ਲੱਖ ਕਰੋੜ ਰੁਪਏ ਦਾ ਹੈ।
ਦੁਨੀਆ ਭਰ ਦੇ ਦੇਸ਼ਾਂ ਦੇ ਰੱਖਿਆ ਬਜਟ 'ਤੇ ਸਵੀਡਨ ਦੇ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਨੇ ਸਾਲਾਨਾ ਰਿਪੋਰਟ ਤਿਆਰ ਕੀਤੀ ਹੈ। ਇਸ ਰਿਪੋਰਟ ਦੀ ਮੰਨੀਏ ਤਾਂ ਦੁਨੀਆ ਭਰ ਵਿੱਚ ਕੁੱਲ ਫ਼ੌਜੀ ਖਰਚ 115.92 ਲੱਖ ਕਰੋੜ ਰੁਪਏ ਵਿੱਚ 60 ਫ਼ੀਸਦੀ ਹਿੱਸਾ ਭਾਰਤ ਤੇ ਚੀਨ ਦਾ ਹੈ। ਬੀਤੇ ਸਾਲ ਦੁਨੀਆ ਭਰ ਦੇ ਫ਼ੌਜੀ ਖਰਚ ਵਿੱਚ 1.1 ਫ਼ੀਸਦ ਦਾ ਵਾਧਾ ਹੋਇਆ ਹੈ। ਸਾਲ 2017 ਵਿੱਚ ਫ਼ੌਜ 'ਤੇ ਸਭ ਤੋਂ ਵੱਧ ਖਰਚ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ, ਫਰਾਸ ਤੇ ਜਰਮਨੀ ਜਿਹੇ ਦੇਸ਼ਾਂ ਤੋਂ ਅੱਗੇ ਨਿਕਲ ਗਿਆ।