ਇਸ ਮੁੱਖ ਮੰਤਰੀ ਨੇ ਬਣਾਇਆ ਨਵਾਂ ਰਿਕਾਰਡ !
ਨਵੀਨ ਪਟਨਾਇਕ ਨੇ ਸ਼ਾਨਦਾਰ ਸਿਆਸੀ ਪਾਰੀ ਖੇਡੀ।
Download ABP Live App and Watch All Latest Videos
View In Appਇਨ੍ਹਾਂ ਸਾਰਿਆਂ ਦੇ ਬਾਅਦ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਨਾਂ ਆਉਂਦਾ ਹੈ। ਉਨ੍ਹਾਂ 18 ਸਾਲ ਤਕ ਸੀਐਮ ਦਾ ਅਹੁਦਾ ਸੰਭਾਲਿਆ। ਬੀਜੂ ਜਨਤਾ ਦਲ (ਬੀਜੇਡੀ) ਪ੍ਰਧਾਨ ਨਵੀਨ ਪਟਨਾਇਕ ਲਗਾਤਾਰ ਚੌਥੀ ਵਾਰ ਉੜੀਸਾ ਦੇ ਸੀਐਮ ਬਣੇ। ਇਨ੍ਹਾਂ ਬਾਰੇ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਉੜੀਆ ਬੋਲਣੀ ਹੀ ਨਹੀਂ ਆਉਂਦੀ।
ਉਹ ਆਪਣੀ ਪਾਰਟੀ ਯੂਡੀਐਫ ਦੇ ਨੇਤਾ ਰਹੇ ਤੇ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਵੀ ਬਣੇ। 2003 ਵਿੱਚ ਉਨ੍ਹਾਂ ਬੀਜੇਪੀ ਵੱਲ ਰੁਖ਼ ਕਰ ਲਿਆ ਪਰ ਕੁਝ ਦਿਨਾਂ ਬਾਅਦ ਹੀ ਉਹ ਫਿਰ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਸ ਤੋਂ ਬਾਅਦ ਅਰੁਣਾਂਚਲ ਪ੍ਰਦੇਸ਼ ਦੇ ਮੁੱਖ ਮੰਤਰੀ ਗੇਗਾਂਗ ਅਪਾਨ ਦਾ ਸਥਾਨ ਹੈ। ਉਹ 19 ਸਾਲ (1980 ਤੋਂ ਲੈ ਕੇ 1990 ਤਕ) ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ।
ਉਨ੍ਹਾਂ ਦੀ ਅਗਵਾਈ ’ਚ ਪਾਰਟੀ ਨੇ ਲਗਾਤਾਰ 4 ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਸ ਸੂਚੀ ਵਿੱਚ ਤੀਜਾ ਨੰਬਰ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਰਕਾਰ ਦਾ ਹੈ ਜੋ 20 ਸਾਲਾਂ ਤਕ ਆਪਣੇ ਅਹੁਦੇ ’ਤੋ ਬਣੇ ਰਹੇ। 1978 ਵਿੱਚ ਤ੍ਰਿਪੁਰਾ ’ਚ ਪਹਿਲੀ ਵਾਰ ਵਾਮਦਲਾਂ ਦਾ ਸਰਕਾਰ ਬਣੀ ਸੀ ਉਸ ਵੇਲੇ ਯਾਨੀ 1980 ਵਿੱਚ ਪਹਿਲੀ ਵਾਰ ਮਾਣਿਕ ਸਰਕਾਰ ਵਿਧਾਇਕ ਚੁਣੇ ਗਏ ਸਨ। ਤ੍ਰਿਪੁਰਾ ਵਿੱਚ 1993 ਤੋਂ ਲਗਾਤਾਰ ਮਾਪਕਾ ਦੀ ਸਰਕਾਰ ਸੱਤਾ ’ਚ ਸੀ।
ਜੋਤੀ ਬਾਸੂ ਨੇ 21 ਜੂ, 1977 ਤੋਂ ਜੂਨ, 2000 ਤਕ ਅਹੁਦਾ ਸੰਭਾਲਿਆ।
ਇਸ ਤੋਂ ਪਹਿਲਾਂ ਇਹ ਰਿਕਾਰਡ ਪੱਛਮ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਜੋਤੀ ਬਾਸੂ ਦੇ ਨਾਂ ਸੀ ਜੋ 23 ਸਾਲਾਂ ਤਕ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ ਸਨ।
ਚਾਮਿਲੰਗ ਸਿੱਕਮ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੇ ਆਗੂ ਤੇ ਸੰਸਥਾਪਕ ਹਨ। ਉਹ ਸਾਲ 1994 ’ਚ ਪਹਿਲੀ ਵਾਰ ਸੀਐਮ ਬਣੇ ਸੀ ਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ‘ਨਿਊ ਸਿੱਕਮ, ਹੈਪੀ ਸਿੱਕਮ’ ਉਨ੍ਹਾਂ ਦਾ ਨਾਅਰਾ ਹੈ।
ਸਿੱਕਮ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਨੇ ਲਗਾਤਾਰ 25 ਸਾਲ ਕਾਰਜਕਾਲ ਪੂਰਾ ਕਰਦਿਆਂ ਸਭ ਤੋਂ ਲੰਮੇ ਸਮੇਂ ਤਕ ਅਹੁਦੇ ’ਤੇ ਬਣੇ ਰਹਿਣ ਦਾ ਰਿਕਾਰਡ ਬਣਾ ਦਿੱਤਾ ਹੈ। ਸੀਐਮ ਚਾਮਲਿੰਗ ਦੀ ਉਮਰ 68 ਸਾਲ ਹੈ।
- - - - - - - - - Advertisement - - - - - - - - -