ਮੁਕੇਸ਼ ਅੰਬਾਨੀ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ, ਜਾਣੋ ਧਨਾਢਾਂ ਦੀ ਸੂਚੀ 'ਚ ਕੌਣ-ਕੌਣ ਸ਼ਾਮਲ?
ਅਡਾਨੀ ਗਰੁੱਪ ਦੇ ਮਾਲਕ ਗੁਜਰਾਤ ਦੇ ਵਪਾਰੀ ਗੌਤਮ ਅਡਾਨੀ 11.9 ਅਰਬ ਡਾਲਰ ਦੀ ਸੰਪੱਤੀ ਦੇ ਨਾਲ ਟੌਪ 10 ਭਾਰਤੀ ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਬਿਡਲਾ ਗਰੁੱਪ ਦੇ ਮਾਲਕ ਕੁਮਾਰ ਬਿਡਲਾ ਵੀ 12.5 ਅਰਬ ਡਾਲਰ ਨਾਲ ਟੌਪ 10 ਵਿੱਚ ਨੌਵੇਂ ਨੰਬਰ 'ਤੇ ਹਨ।
ਦਿਲੀਪ ਸਾਂਘਵੀ 12.6 ਅਰਬ ਡਾਲਰ ਦੀ ਜਾਇਦਾਦ ਨਾਲ ਅੱਠਵੇਂ ਸਥਾਨ 'ਤੇ ਮੌਜੂਦ ਹਨ।
ਗੋਦਰੇਜ ਪਰਿਵਾਰ ਦਾ 14 ਅਰਬ ਡਾਲਰ ਦੀ ਸੰਪੱਤੀ ਨਾਲ ਸੱਤਵੇਂ ਸਥਾਨ 'ਤੇ ਕਬਜ਼ਾ ਹੈ।
ਟੌਪ 10 ਅਮੀਰ ਭਾਰਤੀਆਂ ਵਿੱਚ ਸ਼ਿਵ ਨਾਡਾਰ 14.6 ਅਰਬ ਡਾਲਰ ਦੀ ਜਾਇਦਾਦ ਨਾਲ ਛੇਵੇਂ ਸਥਾਨ 'ਤੇ ਹਨ।
ਪਲੋਨਜੀ ਮਿਸਤਰੀ 15.7 ਅਰਬ ਡਾਲਰ ਨਾਲ ਪੰਜਵੇਂ ਸਥਾਨ 'ਤੇ ਹਨ।
ਹਿੰਦੂਜਾ ਭਰਾ 18 ਅਰਬ ਡਾਲਰ ਦੀ ਸੰਪੱਤੀ ਨਾਲ ਚੌਥੇ ਸਥਾਨ 'ਤੇ ਹਨ।
ਆਰਸੇਲਰ ਮਿੱਤਲ ਦੇ ਚੇਅਰਮੈਨ ਲਕਸ਼ਮੀ ਮਿੱਤਲ ਦੀ ਜਾਇਦਾਦ 1.8 ਅਰਬ ਡਾਲਰ ਵਧੀ ਹੈ ਤੇ ਉਹ 18.3 ਅਰਬ ਡਾਲਰ ਦੀ ਜਾਇਦਾਦ ਨਾਲ ਤੀਜੇ ਸਥਾਨ 'ਤੇ ਹਨ।
ਫੋਰਬਸ ਇੰਡੀਆ ਵੱਲੋਂ ਜਾਰੀ ਕੀਤੀ ਅਮੀਰਾਂ ਦੀ ਸੂਚੀ ਵਿੱਚ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਨੇ ਦੂਜਾ ਸਥਾਨ ਬਰਕਰਾਰ ਰੱਖਿਆ ਹੈ। ਉਨ੍ਹਾਂ ਦੀ ਜਾਇਦਾਦ ਦੋ ਅਰਬ ਡਾਲਰ ਵਧ ਕੇ 21 ਅਰਬ ਡਾਲਰ 'ਤੇ ਪਹੁੰਚ ਗਈ ਹੈ।
ਦੁਨੀਆ ਦੀ ਮਸ਼ਹੂਰ ਮੈਗ਼ਜ਼ੀਨ ਫੋਰਬਸ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 47.3 ਅਰਬ ਡਾਲਰ ਦੀ ਜਾਇਦਾਦ ਨਾਲ ਲਗਾਤਾਰ 11ਵੇਂ ਸਾਲ ਸਭ ਤੋਂ ਅਮੀਰ ਭਾਰਤੀ ਵਜੋਂ ਉੱਭਰੇ ਹਨ। ਇਸ ਸਾਲ ਅੰਬਾਨੀ ਦੀ ਜਾਇਦਾਦ 9.3 ਅਰਬ ਡਾਲਰ ਵਧੀ ਹੈ। ਉਹ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲੇ ਭਾਰਤੀ ਵੀ ਬਣੇ ਹਨ।