ਉੱਤਰ ਪ੍ਰਦੇਸ਼ 'ਚ ਪਹੁੰਚੀ ਪ੍ਰਿਅੰਕਾ ਗਾਂਧੀ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਪ੍ਰਿਅੰਕਾ ਨੇ ਵਾਰਾਣਸੀ ਤੋਂ ਸੋਨਭੱਦਰ ਕਾਂਡ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ਪੁੱਛਿਆ।
ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਵੀ ਪ੍ਰਸਾਸ਼ਨ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ। ਅਸੀਂ ਇੱਥੇ ਸ਼ਾਂਤੀ ਨਾਲ ਧਰਨੇ ‘ਤੇ ਬੈਠੇ ਰਹਾਂਗੇ।”
ਪਿਅੰਕਾ ਗਾਂਧੀ ਦਾ ਕਹਿਣਾ ਹੈ ਕਿ ਮੈਂ ਸਿਰਫ ਪੀੜਤ ਪਰਿਵਾਰਾਂ ਨੂੰ ਮਿਲਣਾ ਚਾਹੁੰਦੀ ਹਾਂ, ਮੈਂ ਇਹ ਵੀ ਕਿਹਾ ਕਿ ਮੈਂ ਆਪਣੇ ਨਾਲ ਸਿਰਫ ਚਾਰ ਲੋਕਾਂ ਨੂੰ ਲੈ ਕੇ ਜਾਵਾਂਗੀ।
ਕਾਂਗਰਸ ਨੇਤਾ ਅਜੈ ਰਾਏ ਦਾ ਦਾਅਵਾ ਹੈ ਕਿ ਪੁਲਿਸ ਨੇ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ ‘ਚ ਲਿਆ ਹੈ। ਫਿਲਹਾਲ ਪੁਲਿਸ ਪ੍ਰਿਅੰਕਾ ਨੂੰ ਮਿਰਜਾਪੁਰ ਵੱਲ ਲੈ ਜਾ ਰਹੀ ਹੈ। ਪ੍ਰਿਅੰਕਾ ਦੇ ਦੌਰੇ ਤੋਂ ਪਹਿਲਾਂ ਸੋਨਭੱਦਰ ‘ਚ ਕਰੜੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਇਲਾਕੇ ‘ਚ ਧਾਰਾ 144 ਲਾਈ ਗਈ ਹੈ।
ਇਸ ਦੌਰਾਨ ਵਾਰਾਣਸੀ ਤੋਂ ਸੋਨਭੱਦਰ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਮਿਰਜਾਪੁਰ ‘ਚ ਰੋਕਿਆ ਗਿਆ ਤਾਂ ਉਹ ਵਰਕਰਾਂ ਨਾਲ ਧਰਨੇ ‘ਤੇ ਬੈਠ ਗਈ।
ਸੋਨਭੱਦਰ ਕਤਲੇਆਮ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਸਿਆਸਤ ਇੱਕ ਵਾਰ ਫੇਰ ਤੋਂ ਗਰਮਾ ਗਈ ਹੈ। ਸੰਸਦ ਤੋਂ ਲੈ ਕੇ ਸੜਕਾਂ ਤਕ ਸੋਨਭੱਦਰ ਬਾਰੇ ਹਰ ਪਾਸੇ ਚਰਚਾ ਹੋ ਰਹੀ ਹੈ।