✕
  • ਹੋਮ

ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦਾ ਤਿਆਰੀ!

ਏਬੀਪੀ ਸਾਂਝਾ   |  06 Jul 2017 04:53 PM (IST)
1

ਦੱਸ ਦੇਈਏ ਕਿ ਪਿਛਲੇ ਮਹੀਨੇ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਾਨੂੰਨਨ ਤੌਰ ਉੱਤੇ ਵਣਜ ਕਰ ਵਿਭਾਗ ਵੱਲੋਂ ਫਾਰਮ 39 ਦੇ ਪ੍ਰਬੰਧ ਕਰਦੇ ਹੋਏ ਰਾਜਸਥਾਨ ਤੋਂ ਦੋ ਟਰੱਕ ਪੱਥਰਾਂ ਦੀ ਖੇਪ ਤਰਾਸ਼ੀ ਲਈ ਮੰਗਵਾਏ ਸਨ। ਲਾਲ ਪੱਥਰਾਂ ਨਾਲ ਲੱਦੇ ਟਰੱਕ ਰਾਜਸਥਾਨ ਦੇ ਭਰਤਪੁਰ ਤੋਂ ਅਯੁੱਧਿਆ ਪਹੁੰਚੇ ਸਨ। 

2

ਬਾਬਰੀ ਮਸਜਿਦ ਐਕਸ਼ਨ ਕਮੇਟੀ ਦੇ ਕਨਵੀਨਰ ਜ਼ਫਰਯਾਬ ਜਿਲਾਨੀ ਦਾ ਕਹਿਣਾ ਹੈ ਕਿ ਪੱਥਰ ਜਮ੍ਹਾਂ ਕਰਨ ਦੇ ਪਿੱਛੇ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਹ ਇਹ ਦਰਸਾਉਣਾ ਚਾਹੁੰਦੇ ਹਨ ਕਿ ਉਹ ਇਸ ਮੁੱਦੇ ਉੱਤੇ ਗੰਭੀਰ ਹਨ। ਉੱਥੇ ਜਨਤਾ ਪਾਰਟੀ ਦੇ ਪ੍ਰਧਾਨ ਸੁਬਰਮਣੀਅਮ ਸੁਆਮੀ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਨੂੰ ਲੈ ਕੇ ਵਿਵਾਦ ਹੈ, ਉੱਥੇ ਪੱਥਰ ਨਹੀਂ ਰੱਖੇ ਹਨ। ਇਸ ਲਈ ਇਸ ਉੱਤੇ ਵਿਵਾਦ ਨਹੀਂ ਹੋਣਾ ਚਾਹੀਦਾ। 

3

ਦੱਸ ਦੇਈਏ ਕਿ ਅਯੁੱਧਿਆ ਵਿੱਚ ਮੰਦਰ ਜਾ ਮਸਜਿਦ ਨੂੰ ਲੈ ਕੇ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਹਿੰਦੂ ਪੱਖ ਉੱਥੇ ਮੰਦਰ ਦਾ ਦਾਅਵਾ ਕਰਦੇ ਹਨ ਜਦੋਂਕਿ ਮੁਸਲਿਮ ਬਾਬਰੀ ਮਸਜਿਦ ਦਾ ਦਾਅਵਾ ਕਰਦੇ ਹਨ। ਫ਼ਿਲਹਾਲ ਮਾਮਲਾ ਸੁਪਰੀਮ ਕੋਰਟ ਵਿੱਚ ਹੈ। ਜਲਦ ਅਯੁੱਧਿਆ ਵਿੱਚ ਰਾਮ ਮੰਦਰ ਬਣਾਉਣ ਲਈ ਸਾਧੂ ਸੰਤ ਰਾਮ ਨਾਮ ਦਾ ਜਾਪ ਵੀ ਕਰਨ ਲੱਗੇ ਹਨ। 

4

ਅਯੁੱਧਿਆ: ਅਯੁੱਧਿਆ ਵਿਵਾਦ ਉੱਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਇੰਤਜ਼ਾਰ ਹੈ ਪਰ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਮੰਦਰ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰੀਸ਼ਦ ਨੇ ਅਯੁੱਧਿਆ ਵਿੱਚ ਮੰਦਰ ਬਣਾਉਣ ਲਈ ਤਿੰਨ ਟਰੱਕ ਪੱਥਰ ਮੰਗਵਾਏ ਹਨ। ਇਹ ਪੱਥਰ ਕਾਰ ਸੇਵਕ ਪਰਮ ਵਿੱਚ ਰਖਵਾਏ ਗਏ ਹਨ। 

  • ਹੋਮ
  • ਭਾਰਤ
  • ਅਯੁੱਧਿਆ 'ਚ ਰਾਮ ਮੰਦਰ ਬਣਾਉਣ ਦਾ ਤਿਆਰੀ!
About us | Advertisement| Privacy policy
© Copyright@2026.ABP Network Private Limited. All rights reserved.