✕
  • ਹੋਮ

ਜ਼ਮੀਨ ਐਕਵਾਇਰ ਕਰਨ ਤੋਂ ਭੜਕੇ ਕਿਸਾਨ, ਪੁਲਿਸ ਦੀਆਂ ਗੱਡੀਆਂ ਸਾੜੀਆਂ

ਏਬੀਪੀ ਸਾਂਝਾ   |  22 Jun 2017 05:48 PM (IST)
1

ਹਾਲਾਤ ਨੂੰ ਕਾਬੂ ਕਰਨ ਲਈ ਸੀਨੀਅਰ ਪੁਲਿਸ ਅਫਸਰ ਤੇ ਮਾਲ ਅਧਿਕਾਰੀ ਘਟਨਾ ਸਥਾਨ ਉੱਤੇ ਪਹੁੰਚੇ।

2

3

ਅੰਦੋਲਨਕਾਰੀ ਕਿਸਾਨਾਂ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹਵਾਈ ਅੱਡੇ ਲਈ ਰੱਖਿਆ ਮੰਤਰਾਲੇ ਵੱਲੋਂ ਕਰੀਬ 1600 ਏਕੜ ਜ਼ਮੀਨ ਐਕਵਾਇਰ ਕੀਤੇ ਜਾਣ ਨੂੰ ਚੁਣੌਤੀ ਦਿੰਦੇ ਹੋਏ ਮੁੰਬਈ ਹਾਈਕੋਰਟ ਵਿੱਚ ਕਈ ਪਟੀਸ਼ਨਾਂ ਦਾਇਰ ਕੀਤੀਆਂ ਸਨ।

4

ਝੜਪ ਵਿੱਚ ਤਿੰਨ ਪੁਲਿਸ ਅਧਿਕਾਰੀ ਤੇ ਇੱਕ ਸਿਪਾਹੀ ਜਖ਼ਮੀ ਹੋ ਗਿਆ। ਭੀੜ ਨੂੰ ਖੰਡਾਉਣ ਲਈ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਨੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ। ਭੜਕੇ ਕਿਸਾਨਾਂ ਨੇ ਪੁਲਿਸ ਦੀ ਇੱਕ ਵੈਨ, ਤਿੰਨ ਟਰੱਕ, ਦੋ ਬਾਈਕ ਤੇ ਇੱਕ ਟੈਂਪੂ ਨੂੰ ਅੱਗ ਲਾ ਦਿੱਤੀ।

5

ਜ਼ਿਕਰਯੋਗ ਹੈ ਕਿ ਮੰਨਜ਼ੂਰਸ਼ੁਦਾ ਹਵਾਈ ਅੱਡਾ ਬਣਾਉਣ ਲਈ ਕੁਝ ਸਾਲ ਪਹਿਲਾਂ ਰਾਜ ਸਰਕਾਰ ਨੇ ਖੇਤਰ ਵਿੱਚ ਜ਼ਮੀਨ ਐਕਵਾਇਰ ਸ਼ੁਰੂ ਕੀਤੀ ਸੀ। ਇਸ ਦਾ ਕਿਸਾਨ ਵਿਰੋਧ ਕਰ ਰਹੇ ਹਨ ਪਰ ਵੀਰਵਾਰ ਨੂੰ ਕਿਸਾਨਾਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ।

6

ਕਿਸਾਨਾਂ ਦੀ ਗਿਣਤੀ ਨੂੰ ਦੇਖਦੇ ਪੁਲਿਸ ਵੀ ਗਿਣਤੀ ਵੀ ਘੱਟ ਦਿੱਖ ਰਹੀ ਸੀ। ਹਾਲਾਤ ਨੂੰ ਦੇਖਦੇ ਹੋਏ ਆਰਸੀਪੀ ਤੇ ਐਸਆਰਪੀ ਦੀਆਂ ਵਾਧੂ ਟੁਕੜੀਆਂ ਭੇਜੀਆਂ ਗਈਆਂ।

7

ਅਸਲ ਵਿੱਚ ਸਰਕਾਰ ਹਵਾਈ ਅੱਡੇ ਲਈ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਹੈ। ਇਸ ਨਾਲ 17 ਪਿੰਡਾਂ ਦੀ ਜ਼ਮੀਨ ਖੁੱਸਣ ਦਾ ਖਦਸ਼ਾ ਹੈ। ਅੰਦੋਲਨਕਾਰੀਆਂ ਨੇ ਪੁਲਿਸ ਦੀਆਂ ਗੱਡੀਆਂ ਨੂੰ ਸਾੜ ਦਿੱਤੀਆਂ ਤੇ ਪੁਲਿਸਵਾਲਿਆਂ ਨੂੰ ਵੀ ਸੱਟਾਂ ਲੱਗੀਆਂ।

8

ਮੁੰਬਈ: ਮੁੰਬਈ ਤੋਂ ਤਕਰੀਬਨ 80 ਕਿੱਲੋਮੀਟਰ ਦੂਰ ਕਲਿਆਣ-ਬਦਲਾਪੁਰ ਹਾਈਵੇ 'ਤੇ ਕਿਸਾਨਾਂ ਦਾ ਗੁੱਸਾ ਭੜਕ ਗਿਆ ਹੈ। ਪਰਿਵਾਰਾਂ ਸਮੇਤ ਸੜਕਾਂ 'ਤੇ ਨਿੱਤਰੇ ਕਿਸਾਨਾਂ ਨੇ ਗੱਡੀਆਂ ਦੀ ਭੰਨ੍ਹ-ਤੋੜ ਕੀਤੀ ਤੇ ਟਾਇਰਾਂ ਨੂੰ ਅੱਗ ਲਾ ਦਿੱਤੀ।

  • ਹੋਮ
  • ਭਾਰਤ
  • ਜ਼ਮੀਨ ਐਕਵਾਇਰ ਕਰਨ ਤੋਂ ਭੜਕੇ ਕਿਸਾਨ, ਪੁਲਿਸ ਦੀਆਂ ਗੱਡੀਆਂ ਸਾੜੀਆਂ
About us | Advertisement| Privacy policy
© Copyright@2025.ABP Network Private Limited. All rights reserved.