ਜੇ ਹਿੰਮਤ ਦੇ ਗਈ ਜਵਾਬ ਤਾਂ ਇਹ ਖਬਰ ਪੜ੍ਹੋ, ਬਦਲ ਦੇਵੇਗੀ ਜ਼ਿੰਦਗੀ!
ਸੁਨੀਲ ਯਾਦਵ ਦੇ ਪਿਤਾ ਕੰਮ ਕਰਨ ਤੋਂ ਅਸਮਰਥ ਹੋਣ ਤੋਂ ਉਸ ਨੂੰ ਮਜਬੂਰੀ ਵਿੱਚ ਇਹ ਨੌਕਰੀ ਕਰਨੀ ਪਈ ਸੀ। ਉਸ ਨੂੰ ਨੌਕਰੀ ਕਰਦੇ ਸਮੇਂ ਪੜ੍ਹਾਈ ਕਰਦੇ ਸਮੇਂ ਬਹੁਤ ਮੁਸ਼ਕਲਾਂ ਵੀ ਆਈ ਪਰ ਉਸ ਨੇ ਕਦੇ ਵੀ ਪਰ ਉਸ ਨੇ ਨੌਕਰੀ ਕਰਦੇ ਸਮੇਂ ਕਦੇ ਹਿੰਮਤ ਨਹੀਂ ਹਾਰੀ।
ਪੜ੍ਹਾਈ ਦੌਰਾਨ ਉਸ ਨੂੰ ਰਿਸਰਚ ਦੇ ਲਈ ਦੱਖਣ ਅਫ਼ਰੀਕਾ ਜਾਣ ਦਾ ਮੌਕਾ ਵੀ ਮਿਲਿਆ। ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਬੀ.ਏ. ਕਰਵਾ ਦਿੱਤੀ ਹੈ। ਹੁਣ ਪੀਐਚਡੀ ਕਰਕੇ ਸਫ਼ਾਈ ਕਰਮਚਾਰੀਆਂ ਦੀ ਸਮੱਸਿਆਵਾਂ ਉੱਤੇ ਖੋਜ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਦੀ ਤਮੰਨਾ ਹੈ। ਪੜ੍ਹਾਈ ਲਿਖਾਈ ਤਾਂ ਇੱਕ ਪਾਸੇ ਪਰ ਸਿਰਫ਼ ਇਹ ਸੋਟ ਹੀ ਉਸ ਨੂੰ ਕਰੋੜਾਂ ਤੋਂ ਵੱਖ ਕਰ ਜਾਂਦੀ ਹੈ।
ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਅਜਿਹਾ ਨਹੀਂ ਕਿ ਉਸ ਨੂੰ ਦੂਸਰੀ ਨੌਕਰੀ ਨਹੀਂ ਮਿਲ ਰਹੀ ਹੈ। ਉਹ ਸਫ਼ਾਈ ਕਰਮੀਆਂ ਦੇ ਸਨਮਾਨ ਦੀ ਲੜਾਈ ਲੜ ਰਹੇ ਹਨ। ਇਸ ਲਈ ਬੀਐਮਸੀ ਦਾ ਕੰਮ ਨਹੀਂ ਛੱਡ ਰਹੇ। ਉਹ ਇਹ ਨੌਕਰੀ ਕਰਕੇ ਸਫ਼ਾਈ ਕਰਮੀਆਂ ਦੇ ਸਮਾਜ ਵਿੱਚ ਭੇਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ।
ਸੁਨੀਲ ਕਈ ਸਾਲਾਂ ਤੋਂ ਗਟਰ ਸਾਫ਼ ਕਰ ਰਿਹਾ ਹੈ। ਮੈਲ ਢੋਂਦੇ ਸਮੇਂ ਉਸ ਨੇ ਦੋ-ਦੋ ਵਿਸ਼ਿਆਂ ਵਿੱਚ ਗਰੈਜੂਏਸ਼ਨ ਕੀਤਾ ਹੈ। ਦੋ-ਦੋ ਵਿਸ਼ਿਆਂ ਵਿੱਚ ਮਾਸਟਰਜ਼ ਕੀਤਾ, ਟਾਟਾ ਸਮਾਜਿਕ ਵਿਗਿਆਨ ਸੰਸਥਾ (TISS) ਤੋਂ ਐਮ ਫਿੱਲ ਕੀਤਾ ਤੇ ਹੁਣ ਪੀਐਚਡੀ ਕਰ ਰਹੇ ਹਨ। 37 ਸਾਲ ਦੇ ਸੁਨੀਲ ਯਾਦਵ ਮੁੰਬਈ ਬੀਐਮਸੀ ਵਿੱਚ ਸਫਾਈ ਕਰਮੀ ਦੀ ਨੌਕਰੀ ਕਰਦੇ ਹਨ। ਉਸ ਨੇ 5-5 ਵੱਡੀਆਂ ਡਿਗਰੀਆਂ ਲੈ ਰੱਖੀਆਂ ਹਨ।
ਮੁੰਬਈ: ਬੀਐਮਸੀ (ਮੁੰਬਈ ਮਹਾਂਨਗਰ ਪਾਲਿਕਾ) ਦਾ ਸਫ਼ਾਈ ਕਰਮਚਾਰੀ ਸੁਨੀਲ ਯਾਦਵ ਦਿਨ ਵਿੱਚ ਲੋਕਾਂ ਦੀ ਮੈਲ ਢੋਂਦਾ ਹੈ ਤੇ ਰਾਤ ਨੂੰ ਪੜ੍ਹਾਈ ਕਰਦਾ ਹੈ। ਆਪਣੇ ਦ੍ਰਿੜ੍ਹ ਇਰਾਦੇ ਤੇ ਸਖ਼ਤ ਮਿਹਨਤ ਸਦਕਾ ਅੱਜ ਉਹ ਦੇਸ਼ ਦੀ ਮਸ਼ਹੂਰ ਸਿੱਖਿਆ ਸੰਸਥਾ ਟਾਟਾ ਸਮਾਜਿਕ ਵਿਗਿਆਨ ਵਿੱਚ ਪੀਐਚਡੀ ਕਰ ਰਿਹਾ। ਉਹ ਅਜੇ ਵੀ ਰਾਤ ਨੂੰ ਸਫ਼ਾਈ ਕਰਮਚਾਰੀ ਦਾ ਕੰਮ ਕਰਦਾ ਹੈ। ਉਹ ਡਾਕਟਰ ਭੀਮ ਰਾਉ ਅੰਬੇਦਕਰ ਨੂੰ ਆਪਣਾ ਆਦਰਸ਼ ਤੇ ਪੜ੍ਹਾਈ ਨੂੰ ਬਦਲਾਅ ਦਾ ਔਜ਼ਾਰ ਸਮਝਦਾ ਹੈ।