12ਵੀਂ 'ਚੋਂ 99.9 ਫੀਸਦੀ ਨੰਬਰ ਲੈਕੇ ਬਣਿਆ ਸੰਤ..
ਵਾਰਸ਼ਿਲ ਸੰਸਾਰ ਨੂੰ ਤਿਆਰ ਕੇ ਆਪਣਾ ਭਵਿੱਖ ਬਣਾਉਣ ਦੇ ਰਾਹ ਚੱਲ ਪਿਆ ਹੈ। ਜੀ ਹਾਂ ਗੁਜਰਾਤ ਦੇ ਪਾਲਡੀ ਨਿਵਾਸੀ ਵਾਰਸ਼ਿਲ ਸ਼ਾਹ ਬੀਤੇ ਜੈਨ ਦੀਕਸ਼ਾ ਲੈ ਲਈ ਹੈ। ਵਾਰਸ਼ਿਲ ਦਾ ਕਹਿਣਾ ਹੈ ਕਿ ਜੀਵਨ ਦਾ ਸਭ ਤੋਂ ਵੱਡਾ ਸੁੱਖ ਭੌਤਿਕ ਸੁੱਖ ਸੁਵਿਧਾਵਾਂ ਨੂੰ ਤਿਆਗ ਕੇ ਮਿਲਦਾ ਹੈ। ਜਿਸ ਨੂੰ ਧਿਆਨ ਵਿੱਚ ਰੱਖ ਕੇ ਉਸ ਨੇ ਦੀਕਸ਼ਾ ਲੈਣ ਦੇ ਫ਼ੈਸਲਾ ਕੀਤਾ।
Download ABP Live App and Watch All Latest Videos
View In Appਵਾਰਸ਼ਿਲ ਨੇ ਕਿਹਾ ਕਿ ਹੁਣ ਉਹ ਉੱਚ ਸਿੱਖਿਆ ਦੀ ਥਾਂ ਜੈਨ ਭਿਖਸ਼ੂ ਬਣਨਾ ਪਸੰਦ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 27 ਮਈ ਨੂੰ ਗੁਜਰਾਤ 12ਵੀਂ ਰਿਜ਼ਲਟ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਵਾਰਸ਼ਿਲ ਨੇ ਟਾਪ ਕੀਤੀ ਸੀ। ਉੱਥੇ ਵਾਰਸ਼ਿਲ ਦੇ ਪਿਤਾ ਜਿਗਰਭਾਈ ਤੇ ਮਾਂ ਅਮੀਬੇਨ ਸ਼ਾਹ ਆਪਣੇ ਬੇਟੇ ਦੇ ਇਸ ਫ਼ੈਸਲੇ ਤੋਂ ਖ਼ੁਸ਼ ਹਨ।
ਵਾਰਸ਼ਿਲ ਦੇ ਪਰਿਵਾਰ ਦੇ ਲੋਕਾਂ ਨੇ ਦੱਸਿਆ ਹੈ ਕਿ ਵਾਰਸ਼ਿਲ ਤਿੰਨ ਸਾਲ ਪਹਿਲਾਂ ਮੁਨੀ ਸ੍ਰੀ ਕਲਿਆਣ ਰਤਨ ਵਿਜੈ ਜੀ ਦੇ ਸੰਪਰਕ ਵਿੱਚ ਆਇਆ ਸੀ। ਉਦੋਂ ਤੋਂ ਉਸ ਦਾ ਧਿਆਨ ਅਧਿਆਤਮਕ ਵੱਲ ਮੁੜ ਗਿਆ। ਦੀਕਸ਼ਾ ਲੈਣ ਦੇ ਲਈ ਉਹ ਕਾਫ਼ੀ ਸਮੇਂ ਆਪਣੀ ਸਕੂਲ ਸਿੱਖਿਆ ਪੂਰੀ ਕਰਨ ਦਾ ਇੰਤਜ਼ਾਰ ਕਰ ਰਿਹਾ ਸੀ।
ਨਵੀਂ ਦਿੱਲੀ ਗੁਜਰਾਤ ਬੋਰਡ ਦੀ 12ਵੀਂ ਕਲਾਸ ਵਿੱਚ ਟਾਪ ਕਰਨ ਵਾਲੇ ਵਾਰਸ਼ਿਲ ਸ਼ਾਹ ਨੇ ਪਰੀਖਿਆ ਵਿੱਚ ਕੁੱਲ 99.9 ਫ਼ੀਸਦੀ ਨੰਬਰ ਹਾਸਲ ਕੀਤੇ ਅਤੇ ਪੂਰੇ ਦੇਸ਼ ਵਿੱਚ ਨਾਮ ਰੌਸ਼ਨ ਕੀਤਾ। ਪਰ ਇਸ ਪ੍ਰਾਪਤੀ ਦੇ ਬਾਅਦ ਵਾਰਸ਼ਿਲ ਨੇ ਇੱਕ ਅਜਿਹਾ ਰਾਹ ਚੁਣ ਲਿਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
- - - - - - - - - Advertisement - - - - - - - - -