ਅਕਾਲੀ ਦਲ ਨਾਲ ਗਠਜੋੜ ਰਹੇਗਾ ਜਾਰੀ-ਅਮਿਤ ਸ਼ਾਹ
ਇਸ ਤੋਂ ਬਾਅਦ ਅਮਿਤ ਸ਼ਾਹ ਨੇ ਪਾਰਟੀ ਦਫ਼ਤਰ ਚ ਦੀਨ ਦਿਆਲ ਉਪਾਧਿਆਇ ਦੀ ਮੂਰਤੀ ਦਾ ਉਦਘਾਟਨ ਕੀਤਾ ਤੇ ਪਾਰਟੀ ਦਫ਼ਤਰ ਚ ਬਣੀ ਨਵੀਂ ਲਾਇਬਰੇਰੀ ਦਾ ਵੀ ਉਦਘਾਟਨ ਕੀਤਾ ਤੇ ਕੁੱਝ ਸਮਾਂ ਉੱਥੇ ਪਾਰਟੀ ਵਰਕਰਾਂ ਨਾਲ ਗੁਜ਼ਾਰਿਆ। ਅਮਿਤ ਸ਼ਾਹ ਅੱਜ ਰਾਤ ਯੂ ਟੀ ਗੈਸਟ ਹਾਊਸ ਚ ਹੀ ਰੁਕਣਗੇ।
ਟੂ ਵੀਲ੍ਹਰ ਤੇ ਜ਼ਿਆਦਾਤਰ ਬੀਜੇਪੀ ਵਰਕਰਾਂ ਨੇ ਹੈਲਮਟ ਨਹੀਂ ਪਾਏ ਹੋਏ ਸੀ ਹਾਲਾਂਕਿ ਸੰਜੇ ਟੰਡਨ ਪਹਿਲਾ ਇਸ ਨੂੰ ਲੈ ਕੇ ਆਦੇਸ਼ ਵੀ ਜਾਰੀ ਕਰ ਚੁੱਕੇ ਸੀ। ਪਰ ਜ਼ਿਆਦਾਤਰ ਵਰਕਰਾਂ ਵੱਲੋਂ ਇਸ ਦੀ ਪਾਲਨਾ ਨਹੀਂ ਕੀਤੀ ਗਈ। ਬੀਜੇਪੀ ਵੱਲੋਂ ਕੱਢਿਆ ਗਿਆ ਇਹ ਰੋਡ ਸ਼ੋਅ ਪਾਰਟੀ ਦਫ਼ਤਰ ਜਾ ਕੇ ਖ਼ਤਮ ਹੋਇਆ।
ਇਸ ਤੋਂ ਬਾਅਦ ਅਮਿਤ ਸ਼ਾਹ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਜਿੱਥੇ ਅਮਿਤ ਸ਼ਾਹ ਦੇ ਕਾਫ਼ਲੇ ਚ ਵੱਡੀ ਗਿਣਤੀ ਗੱਡੀਆਂ ਤੇ ਟੂ ਵੀਹਲਰ ਵਾਹਨ ਸਨ। ਇੰਨਾ ਵਾਹਨਾਂ ਤੇ ਗੱਡੀਆਂ ਰਾਹੀਂ ਬੀਜੇਪੀ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ।
ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅੱਜ ਤੋਂ 2 ਦਿਨਾਂ ਚੰਡੀਗੜ੍ਹ ਦੌਰੇ 'ਤੇ ਹਨ। ਅਮਿਤ ਸ਼ਾਹ ਅੱਜ ਸਵੇਰੇ 9 ਵਜੇ ਦੇ ਕਰੀਬ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ। ਜਿੱਥੇ ਉਨ੍ਹਾਂ ਦੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ।
ਉਨ੍ਹਾਂ ਕਿਹਾ ਕਿ ਨੋਟਬੰਦੀ ਜਿਹੇ ਸਿਆਸੀ ਕਦਮ ਚੁੱਕ ਕੇ ਮੋਦੀ ਸਰਕਾਰ ਨੇ ਕਾਲੇ ਧਨ 'ਤੇ ਲਗਾਮ ਲਗਾਉਣ ਦੀ ਪਹਿਲ ਕੀਤੀ ਹੈ। ਦੇਸ਼ ਦੇ 4 ਕਰੋੜ ਗਰੀਬ ਘਰਾਂ 'ਚ ਪਖਾਨੇ ਬਨਾਉਣ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਹੈ। ਸ਼ਾਹ ਨੇ ਕਿਹਾ ਕਿ ਜਦ ਤੋਂ ਕੇਂਦਰ 'ਚ ਭਾਜਪਾ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੁਣ ਤਕ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦੇਸ਼ ਭਰ 'ਚ ਭਾਜਪਾ ਦੇ 1387 ਵਿਧਾਇਕ ਹਨ, 13 ਰਾਜਾਂ 'ਚ ਭਾਜਪਾ ਦੀ ਸਰਕਾਰ ਹੈ, 4 ਸੂਬਿਆਂ 'ਚ ਗਠਬੰਧਨ ਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਓ. ਬੀ. ਸੀ. ਕਮਿਸ਼ਨ ਨੂੰ ਸਵਿੰਧਾਨਕ ਦਰਜਾ ਦੇਣ ਦਾ ਬਹੁਤ ਵੱਡਾ ਕੰਮ ਕੀਤਾ ਹੈ।
ਚੰਡੀਗੜ੍ਹ : ਭਾਜਪਾ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਪ੍ਰੈੱਸ ਕਾਨਫਰੰਸ਼ ਵਿੱਚ ਕਿਹਾ ਕਿ ਅਕਾਲੀ ਦਲ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਜਾਰੀ ਰਹੇਗਾ। ਇਸ ਪ੍ਰੈਸ ਕਾਨਫਰੰਸ ਵਿੱਚ ਅਮਿਤ ਸ਼ਾਹ ਨੇ ਦੇਸ਼ ਵਿੱਚ ਬੀਜੇਪੀ ਦੀਆਂ ਉਪਲਬਧੀਆਂ ਗਿਣਾਈਆਂ।