ਹਾਈਪ੍ਰੋਫਾਈਲ ਬੰਦਿਆਂ ਨੂੰ ਕੀਤਾ ਬਲੈਕਮੇਲ, ਫੇਸਬੁੱਕ ਲਾਈਵ ਹੋਈ ਤਾਂ ਪੁਲਿਸ ਨੇ ਦਬੋਚਿਆ
ਸ਼ਿਖਾ ਇੱਕ ਚੰਗੇ ਪਰਿਵਾਰ ਨਾਲ ਤਾਲੁਕ ਰੱਖਦੀ ਹੈ। ਉਹ 14 ਸਾਲ ਤੋਂ ਜੈਪੁਰ ਦੇ ਵੈਸ਼ਾਲੀ ਨਗਰ ਵਿੱਚ ਰਹਿੰਦ ਸੀ। ਜੈਪੁਰ ਵਿੱਚ ਗਿਆਨ ਵਿਹਾਰ ਯੂਨੀਵਰਸਿਟੀ ਤੋਂ ਐਮਬੀਏ ਕਰਨ ਬਾਅਦ ਉਹ ਨੌਕਰੀ ਕਰਨ ਲੱਗੀ ਸੀ। ਫਿਲਹਾਲ ਐਸਓਜੀ ਨੇ ਮੁੰਬਈ ਪੁਲਿਸ ਨਾਲ ਸੰਪਰਕ ਕੀਤਾ ਹੈ ਕਿ ਕਿਤੇ ਮੁੰਬਈ ਵਿੱਚ ਤਾਂ ਇਸ ਲੜਕੀ ਦਾ ਰੈਕੇਟ ਨਹੀਂ ਚੱਲ ਰਿਹਾ। ਸ਼ਿਖਾ ਦੀ ਨਿਸ਼ਾਨਦੇਹੀ ਉੱਤੇ ਪੁਲਿਸ ਨੇ ਮੁਲਜ਼ਮ ਅਕਸ਼ਤ ਦੀ ਇੱਕ ਗਰਲਫਰੈਂਡ ਨੂੰ ਅਜਮੇਰ ਤੋਂ ਹਿਰਾਸਤ ਵਿੱਚ ਲਿਆ ਹੈ।
ਸ਼ਿਖਾ ਤਿਵਾੜੀ ਨੇ ਜੈਪੁਰ ਦੇ ਡਾਕਟਰ ਸੁਨੀਤ ਸੋਨੀ ਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਇਆ ਸੀ। ਫਿਰ ਕੇਸ ਵਾਪਸ ਲੈਣ ਦੇ ਇਵਜ਼ ਵਿੱਚ ਇੱਕ ਕਰੋੜ ਪੰਜ ਲੱਖ ਰੁਪਏ ਹਾਸਲ ਕਰ ਫਰਾਰ ਹੋ ਗਈ। ਉਹ ਡਾਕਟਰ ਸੁਨੀਤ ਕੋਲ ਹੇਅਰ ਟ੍ਰਾਂਸਪਲਾਂਟ ਦੇ ਬਹਾਨੇ ਨਾਲ ਆਈ ਸੀ। ਉਸੇ ਬਹਾਨੇ ਉਸ ਨੇ ਡਾਕਟਰ ਨਾਲ ਦੋਸਤੀ ਬਣਾ ਲਈ। ਫਿਰ ਇੱਕ ਦਿਨ ਉਹ ਡਾਕਟਰ ਨਾਲ ਪੁਸ਼ਕਰ ਘੁੰਮਣ ਗਈ। ਇੱਥੇ ਉਸ ਨੇ ਡਾਕਟਰ ਤੋਂ 2 ਕਰੋੜ ਦੀ ਮੰਗ ਕੀਤੀ ਤੇ ਨਾ ਦੇਣ 'ਤੇ ਮੁਕੱਦਮਾ ਦਰਜ ਕਰਨ ਦੀ ਧਮਕੀ ਦੇਣ ਲੱਗੀ। ਡਾਕਟਰ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਮੁਕੱਦਮਾ ਦਰਜ ਕਰਵਾ ਦਿੱਤਾ। ਡਾਕਟਰ ਦੀ ਗ੍ਰਿਫਤਾਰੀ ਵੀ ਹੋ ਗਈ।
ਡਾਕਟਰ ਤੋਂ ਪੈਸੇ ਬਸੂਲਣ ਤੋਂ ਬਾਅਦ ਸ਼ਿਖਾ ਮੁੰਬਈ ਜਾ ਵੱਸੀ। ਉੱਥੇ ਉਸ ਨੇ ਡੀਜੇ ਅਦਾ ਨਾਮ ਨਾਲ ਆਪਣਾ ਇੱਕ ਡੇਜੇ ਗਰੁੱਪ ਬਣਾ ਲਿਆ। ਪੂਰੇ ਪੰਜ ਮਹੀਨੇ ਤੱਕ ਪੁਲਿਸ ਨੂੰ ਉਸ ਦਾ ਕੋਈ ਸੁਰਾਗ ਨਾ ਮਿਲਿਆ। ਫਿਰ ਸ਼ਿਖਾ ਬੇਖੌਫ ਆਪਣਾ ਡੀਜੇ ਚਲਾ ਰਹੀ ਸੀ। ਇੱਕ ਦਿਨ ਉਸ ਨੇ ਫੇਸਬੁੱਕ ਲਾਈਵ ਕੀਤਾ। ਇਸ ਦੀ ਵਜ੍ਹਾ ਨਾਲ ਉਸ ਦੀ ਲੋਕੇਸ਼ਨ ਤੋਂ ਉਸ ਦੀ ਗ੍ਰਿਫਤਾਰੀ ਹੋ ਗਈ।
ਗ੍ਰਿਫਤਾਰੀ ਤੋਂ ਘਬਰਾਏ ਹੋਏ ਡਾਕਟਰ ਨੇ ਉਸ ਨਾਲ ਸੌਦੇਬਾਜ਼ੀ ਸ਼ੁਰੂ ਕੀਤੀ। ਸੌਦਾ ਇੱਕ ਕਰੋੜ ਪੰਜ ਲੱਖ ਵਿੱਚ ਤੈਅ ਹੋਇਆ। ਪੈਸੇ ਹਾਸਲ ਹੁੰਦੇ ਹੀ ਸ਼ਿਖਾ ਰਫੂਚੱਕਰ ਹੋ ਗਈ। 24 ਦਸੰਬਰ, 2016 ਨੂੰ ਡਾਕਟਰ ਸੋਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਹੀ ਇਸ ਗਰੋਹ ਦਾ ਭਾਂਡਾਫੋੜ ਸ਼ੁਰੂ ਹੋ ਗਿਆ। ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਪਰ ਸ਼ਿਖਾ ਹੱਥ ਨਹੀਂ ਲੱਗ ਰਹੀ ਸੀ ਪਰ ਸ਼ਿਖਾ ਦਾ ਬਲੈਕਮੇਲਿੰਗ ਵਿੱਚ ਸਾਥ ਦੇਣ ਵਾਲਾ ਜਾਅਲੀ ਪੱਤਰਕਾਰ ਅਕਸ਼ਤ ਗ੍ਰਿਫਤਾਰ ਹੋ ਗਿਆ।
ਸ਼ਿਖਾ ਜੈਪੁਰ ਦੇ ਇੱਕ ਡਾਕਟਰ ਨੂੰ ਬਲੈਕਮੈਲ ਕਰਕੇ 1 ਕਰੋੜ 5 ਲੱਖ ਰੁਪਏ ਝਟਕ ਚੁੱਕੀ ਸੀ। ਮਹਿਜ 21 ਸਾਲ ਦੀ ਸ਼ਿਖਾ ਇੱਕ ਬਹੁਤ ਵੱਡੇ ਬਲੈਕਮੇਲਿੰਗ ਰੈਕਟ ਦਾ ਹਿੱਸਾ ਸੀ। ਇਹ ਬਕਾਇਦਾ ਇੱਕ ਗੈਂਗ ਸੀ ਜਿਸ ਦੀਆਂ ਪੰਜ ਲੜਕੀਆਂ ਹੁਣ ਤੱਕ ਗ੍ਰਿਫਤਾਰ ਹੋ ਚੁੱਕੀਆਂ ਹਨ। ਇਸ ਵਿੱਚ ਕੁੱਲ 33 ਲੋਕਾਂ ਨੂੰ ਹੁਣ ਤੱਕ ਗ੍ਰਿਫਤਾਰੀ ਹੋਈ ਹੈ। ਐਸਓਜੀ ਦੇ ਏਡੀਜੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਹੁਣ ਤੱਕ 20 ਕਰੋੜ ਦੇ ਰੈਕਟ ਦਾ ਖੁਲਾਸਾ ਹੋਇਆ ਹੈ। ਲੜਕੀ ਨੂੰ ਮੁੰਬਈ ਦੇ ਇੱਕ ਪੱਬ ਤੋਂ ਗ੍ਰਿਫਤਾਰ ਕੀਤਾ ਗਿਆ।
ਚੰਡੀਗੜ੍ਹ: ਹਾਈਪ੍ਰੋਫਾਈਲ ਬਲੈਕਮੇਲ ਰੈਕਟ ਵਿੱਚ ਸ਼ਾਮਲ ਲੜਕੀ ਨੂੰ ਫੇਸਬੁੱਕ ਲਾਈਵ ਕਰਨਾ ਮਹਿੰਗਾ ਪੈ ਗਿਆ। ਉਸ ਦੀ ਲੋਕੋਸ਼ਨ ਲੱਭਦੀ ਪੁਲਿਸ ਉਸ ਦੇ ਦਰਵਾਜ ਆ ਖੜ੍ਹੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਬਲੈਕਮੇਲਿੰਗ ਦੇ ਪੈਸਿਆਂ ਨਾਲ ਮੁੰਬਈ ਵਿੱਚ ਡੀਜੇ ਚਲਾ ਰਹੀ ਸ਼ਿਖਾ ਤਿਵਾੜੀ ਨੂੰ ਜੈਪੁਰ ਦੇ ਸਪੈਸ਼ਲ਼ ਆਪਰੇਸ਼ਨ ਗਰੁੱਪ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ।