ਸੋਲਰ ਚਾਰਜਰ ਨਾਲ ਲੈਸ ਹੋ ਕਿਸਾਨਾਂ ਨੇ ਆਪਣੇ ਮੋਬਾਇਲ ਚਲਾਉਣ ਲਈ ਜੁਗਾੜ ਦਾ ਬੰਦੋਬਸਤ ਵੀ ਕੀਤਾ ਹੋਇਆ ਸੀ।
ਕਿਸਾਨਾਂ ਦੇ ਇਸ ਫ਼ੈਸਲੇ ਤੋਂ ਬਾਅਦ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਮੁੰਬਈ ਤੋਂ ਭੁਸਾਵਲ ਤਕ ਪਹੁੰਚਾਉਣ ਲਈ ਸੈਂਟਰਲ ਰੇਲਵੇ ਵੱਲੋਂ ਵਿਸ਼ੇਸ਼ ਰੇਲਾਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਘਟਨਾਕ੍ਰਮ ਤੋਂ ਖੁਸ਼ ਸੀਪੀਐਮ ਆਗੂ ਯੇਚੁਰੀ ਨੇ ਕਿਸਾਨਾਂ ਨੂੰ ‘ਭਾਰਤ ਦੇ ਨਵੇਂ ਜਵਾਨ’ ਕਰਾਰ ਦਿੱਤਾ ਜਿਹੜੇ ਮੰਗਾਂ ਨਾ ਮੰਨੇ ਜਾਣ ’ਤੇ ਸਰਕਾਰਾਂ ਨੂੰ ਉਖਾੜ ਸਕਦੇ ਹਨ।
ਨਾਸਿਕ ਤੋਂ ਪੈਦਲ ਛੇ ਦਿਨਾਂ ਵਿੱਚ 180 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰੜੀ ਧੁੱਪ ’ਚ ਇਥੇ ਪੁੱਜੇ ਕਿਸਾਨਾਂ ਨੂੰ ਵੱਡੀ ਜਿੱਤ ਨਸੀਬ ਹੋਈ ਹੈ।
ਨਾਸਿਕ ਤੋਂ ਪੈਦਲ ਮੁੰਬਈ ਪੁੱਜੇ ਇਨ੍ਹਾਂ ਕਿਸਾਨਾਂ ਦਾ ਸ਼ਹਿਰ ਵਾਸੀਆਂ ਨੇ ਕੁਝ ਇਸ ਤਰ੍ਹਾਂ ਸਵਾਗਤ ਕੀਤਾ।
ਇਸ ਤੋਂ ਇਲਾਵਾ ਕਈ ਹੋਰਨਾਂ ਸੰਸਥਾਵਾਂ ਨੇ ਵੀ ਕਿਸਾਨਾਂ ਨੂੰ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਇਆ।
ਮਨੁੱਖਤਾ ਦੀ ਸੇਵਾ ਤੋਂ ਆਮ ਸ਼ਹਿਰੀ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਵੀ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ।
ਕਹਿੰਦੇ ਹਨ ਕਿ ਲੋੜ ਕਾਢ ਦੀ ਮਾਂ ਹੈ, ਇਸ ਦਾ ਉਦਾਹਰਣ ਵੀ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਬਾਖ਼ੂਬੀ ਵੇਖਣ ਨੂੰ ਮਿਲਿਆ।
ਇਨ੍ਹਾਂ ਵਿੱਚੋਂ ਕੁਝ ਤਾਂ ਨੰਗੇ ਪੈਰ ਸਨ।
ਸੰਸਥਾ ਖ਼ਾਲਸਾ ਏਡ ਵੱਲੋਂ ਕਿਸਾਨਾਂ ਲਈ ਲੰਗਰ ਤੇ ਜਲ ਦੀ ਸੇਵਾ ਕੀਤੀ ਗਈ।
ਭਾਜਪਾ ’ਤੇ ਆਪਣੇ ਭਾਈਵਾਲ ਸ਼ਿਵ ਸੈਨਾ ਦਾ ਵੀ ਦਬਾਅ ਸੀ ਕਿਉਂਕਿ ਉਨ੍ਹਾਂ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦਿੱਤੀ ਹੋਈ ਸੀ।
ਆਪਣੇ ਪੈਦਲ ਮਾਰਚ ਨਾਲ ਮਹਾਰਾਸ਼ਟਰ ਸਰਕਾਰ ਦੀਆਂ ਚੂਲਾਂ ਹਿਲਾ ਆਏ 30,000 ਕਿਸਾਨ ਮੰਗਾਂ ਦਾ ਹੱਲ ਨਜ਼ਰ ਆਉਣ ’ਤੇ ਹੁਣ ਘਰਾਂ ਨੂੰ ਪਰਤਣ ਲਈ ਤਿਆਰ ਹਨ।
ਕਿਸਾਨਾਂ ਨੇ ਮੁੰਬਈ ਦੇ ਆਜ਼ਾਦ ਮੈਦਾਨ ’ਚ ਡੇਰਾ ਜਮਾਇਆ ਹੋਇਆ ਸੀ ਅਤੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਵਿਧਾਨ ਸਭਾ ਦਾ ਘਿਰਾਓ ਕਰਨਗੇ ਅਤੇ ਜੇਕਰ ਮੈਦਾਨ ’ਚੋਂ ਬਾਹਰ ਨਾ ਜਾਣ ਦਿੱਤਾ ਗਿਆ ਤਾਂ ਉਹ ਮਰਨ ਵਰਤ ਆਰੰਭ ਦੇਣਗੇ।
ਆਪਣੀ ਮੰਗਾਂ ਮਨਵਾਉਣ ਲਈ ਨਾਸਿਕ ਤੋਂ ਇਥੇ ਪੁੱਜੇ ਹਜ਼ਾਰਾਂ ਕਿਸਾਨਾਂ ਅੱਗੇ ਮਹਾਰਾਸ਼ਟਰ ਸਰਕਾਰ ਨੂੰ ਝੁਕਣਾ ਪੈ ਗਿਆ ਸੀ।
ਭਾਜਪਾ ਦੀ ਅਗਵਾਈ ਹੇਠਲੀ ਮਹਾਰਾਸ਼ਟਰ ਸਰਕਾਰ ਨੇ ਜੰਗਲੀ ਜ਼ਮੀਨ ’ਤੇ ਖੇਤੀ ਕਰਨ ਦਾ ਹੱਕ ਦੇਣ ਸਮੇਤ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਹੈ।
Shocking Incident: ਕਿਸੇ ਦੀ ਵੱਢੀ ਗਈ ਲੱਤ, ਕਿਸੇ ਦਾ ਧੜ੍ਹ ਨਾਲੋਂ ਵੱਖ ਹੋਇਆ ਸਿਰ; 12 ਲੋਕਾਂ ਦੀ ਮੌਤ 'ਤੇ 40 ਜ਼ਖਮੀ, ਮੰਜ਼ਰ ਵੇਖ ਕੰਬ ਜਾਏਗੀ ਰੂਹ...
Weather Update: ਠੰਡ ਨਾਲ ਕੰਬੇ ਲੋਕ, ਮੀਂਹ ਅਤੇ ਬਰਫ਼ਬਾਰੀ ਕਾਰਨ ਵਧੀ ਪਰੇਸ਼ਾਨੀ; ਜਾਣੋ ਅਗਲੇ 5 ਦਿਨਾਂ ਲਈ ਮੌਸਮ ਦਾ ਹਾਲ...
Delhi Election 2025: ਦਿੱਲੀ ਵਿਧਾਨ ਸਭਾ ਚੋਣਾਂ ਨਾਲ ਜੁੜੀਆਂ ਅਹਿਮ ਗੱਲਾਂ, ਕਿਸ ਦਿਨ ਹੋਏਗੀ ਵੋਟਿੰਗ ਤੇ ਕਦੋਂ ਆਵੇਗਾ ਨਤੀਜਾ
1 ਜਨਵਰੀ ਤੋਂ 7 ਜਨਵਰੀ ਤੱਕ ਕਿਵੇਂ ਦੀ ਰਹੇਗੀ ਠੰਡ? 2025 ਦੇ ਪਹਿਲੇ ਹਫਤੇ ਇਦਾਂ ਦਾ ਰਹੇਗਾ ਮੌਸਮ
ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?
ਤੇਜ਼ੀ ਦੇ ਨਾਲ ਮੌਤ ਦੇ ਖੂਹ ਵਿੱਚ ਧੱਕ ਦਿੰਦੀਆਂ ਇਹ ਬਿਮਾਰੀਆਂ, ਇਲਾਜ ਲਈ ਵੀ ਨਹੀਂ ਮਿਲਦਾ ਸਮਾਂ
Health Tips: ਹੱਦੋਂ ਜ਼ਿਆਦਾ ਜੰਕ ਫੂਡ ਤੁਹਾਡੇ ਬੱਚੇ ਨੂੰ ਹਮੇਸ਼ਾ ਲਈ ਬਣਾ ਸਕਦਾ ਅੰਨ੍ਹਾ ? ਸਾਹਮਣੇ ਆਇਆ ਇੱਕ ਮਾਮਲਾ, ਹੈਰਾਨ ਕਰ ਦੇਵੇਗੀ ਰਿਪੋਰਟ
5-ਸਟਾਰ ਸੁਰੱਖਿਆ ਰੇਟਿੰਗ ਵਾਲੀ ਇਸ ਕਾਰ ਨੇ ਬਣਾਇਆ ਵੱਡਾ ਰਿਕਾਰਡ, ਪੰਜ ਲੱਖ ਤੋਂ ਵੱਧ ਯੂਨਿਟ ਵਿਕੀਆਂ
Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ